ਜਲੰਧਰ (ਮਹੇਸ਼)- ਜੱਟ ਸਿੱਖ ਕੌਂਸਲ ਦੀ ਸਲਾਨਾ ਜਨਰਲ ਮੀਟਿੰਗ ਜਲੰਧਰ ਦੇ ਹੋਟਲ ਬੈਸਟ ਵੈਸਟਰਨ ਪਲੱਸ ਵਿਚ ਹੋਈ, ਜਿਸ ਵਿਚ ਕੌਂਸਲ ਦੇ ਪੁਰਾਣੇ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ ਦੀ ਤਿੰਨ ਸਾਲ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਕਮਲਜੀਤ ਸਿੰਘ ਹੇਅਰ (ਸਾਬਕਾ ਪ੍ਰਧਾਨ ਐੱਨ. ਆਰ. ਆਈ. ਸਭਾ ) ਨੂੰ ਸਰਬ-ਸੰਮਤੀ ਨਾਲ ਜੱਟ ਸਿੱਖ ਕੌਂਸਲ ਦਾ ਅਗਲਾ ਪ੍ਰਧਾਨ ਬਣਾਇਆ ਗਿਆ । ਪੁਰਾਣੇ ਪ੍ਰਧਾਨ ਨੇ ਅਪਣੇ ਕੀਤੇ ਕੰਮਾਂ ਦੀਆ ਪ੍ਰਾਪਤੀਆਂ ਦਾ ਵੇਰਵਾ ਦਿੱਤਾ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਮਾਡਲ ਟਾਊਨ ਵਿਖੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਸਾਬਕਾ ਪ੍ਰਧਾਨ ਸ਼ੇਰਗਿੱਲ ਨੇ ਨਵੇਂ ਨਿਯੁਕਤ ਪ੍ਰਧਾਨ ਕਮਲਜੀਤ ਸਿੰਘ ਹੇਅਰ ਨੂੰ ਫੁੱਲਾਂ ਦਾ ਹਾਰ ਪਹਿਨਾ ਕੇ ਮੁਬਾਰਕਬਾਦ ਦਿੱਤੀ। ਇਸ ਮੌਕੇ ਆਏ ਫਾਉਂਡਰ ਅਤੇ ਲਾਈਫ ਮੈਬਰਾਂ ਨੇ ਵੀ ਹੇਅਰ ਨੂੰ ਮੁਬਾਰਕਾਂ ਦਿੱਤੀਆਂ। ਪਰਮਿੰਦਰ ਸਿੰਘ ਹੇਅਰ, ਸਰਬਜੋਤ ਸਿੰਘ ਲਾਲੀ, ਜਤਿੰਦਰ ਪਾਲ ਸਿੰਘ ਸਿਧੂ , ਭੁਪਿੰਦਰ ਸਿੰਘ ਸੇਖੋਂ, ਕਰਨਲ ਅਜੇ ਸਿੰਘ ਵਿਰਕ,ਕਿਰਨ ਪ੍ਰਕਾਸ਼ ਸਿੰਘ ਸੇਖੋਂ, ਗੁਰਬੀਰ ਸਿੰਘ ਸੰਧੂ, ਜਸਪਾਲ ਸਿੰਘ ਨਾਗਰਾ, ਡਾਕਟਰ ਜਸਦੀਪ ਸਿੰਘ ਸੰਧੂ, ਹਰਦੀਪ ਸਿੰਘ ਸਮਰਾ, ਮਨਿੰਦਰ ਸਿੰਘ ਗਰੇਵਾਲ, ਇਕਬਾਲ ਸਿੰਘ ਢਿਲੋਂ, ਪ੍ਰਬਪਾਲ ਸਿੰਘ ਬਾਵਾ, ਤਰਸੇਮ ਸਿੰਘ ਪਵਾਰ, ਪਰਬਜੋਤ ਸਿੰਘ ਗਿੱਲ , ਡਾਕਟਰ ਐਚ. ਐਸ. ਮਾਨ, ਡਾ.ਨਵਜੋਤ ਸਿੰਘ ਦਹੀਆ ,ਹਰਬੀਰ ਸਿੰਘ ਢਿਲੋਂ, ਰਾਜਬੀਰ ਸਿੰਘ ਸੇਖੋਂ, ਡਾਕਟਰ ਐਸ.ਪੀ.ਐਸ.ਸੂਚ, ਪ੍ਰਿਤਪਾਲ ਸਿੰਘ , ਰਣਜੀਤ ਸਿੰਘ ਪਵਾਰ, ਸੁਖਵਿੰਦਰ ਸਿੰਘ ਲਾਲੀ ਆਦਿ ਨੇ ਵੀ ਨਵੇਂ ਬਣੇ ਪ੍ਰਧਾਨ ਕਮਲਜੀਤ ਸਿੰਘ ਹੇਅਰ ਦੀ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਮੁਬਾਰਕਵਾਦ ਦਿੱਤੀ।
ਇਹ ਵੀ ਪੜ੍ਹੋ: ਕੁੜੀਆਂ ਨੂੰ ਡਰਾ-ਧਮਕਾ ਕੇ ਧੱਕਿਆ ਜਾ ਰਿਹੈ ਦੇਹ ਵਪਾਰ ਦੇ ਧੰਦੇ ’ਚ, ਵਾਇਰਲ ਵੀਡੀਓ ਕਲਿੱਪ ਨੇ ਖੋਲ੍ਹੀ ਪੋਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਿਸਾਨ ਦੀ ਸਕੂਟਰੀ ’ਚੋਂ ਚੋਰੀ ਹੋਈ 1.07 ਲੱਖ ਦੀ ਰਕਮ, CCTV ਕੈਮਰੇ ’ਚ ਕੈਦ ਹੋਈਆਂ ਤਸਵੀਰਾਂ
NEXT STORY