ਜਲੰਧਰ, (ਜਤਿੰਦਰ, ਭਾਰਦਵਾਜ)- ਜਲੰਧਰ ਪੁਲਸ ਵਲੋਂ ਸੀ. ਟੀ. ਕਾਲਜ ਹੋਸਟਲ ਤੋਂ ਗ੍ਰਿਫਤਾਰ ਕੀਤੇ ਗਏ ਕਸ਼ਮੀਰੀ ਅੱਤਵਾਦੀ ਮੁਹੰਮਦ ਇਦਰੀਸ ਸ਼ਾਹ ਅਤੇ ਜਾਹਿਦ ਗੁਲਜ਼ਾਰ ਦਾ ਪੁਲਸ ਰਿਮਾਂਡ ਖਤਮ ਹੋਣ ’ਤੇ ਮੁੜ ਤਰਨਜੀਤ ਸਿੰਘ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜਾਹਿਦ ਗੁਲਜ਼ਾਰ ਦੇ ਪੁਲਸ ਰਿਮਾਂਡ ਵਿਚ ਅੱਜ ਹੋਰ 7 ਦਿਨ ਦਾ ਵਾਧਾ ਕਰ ਦਿੱਤਾ, ਜਦਕਿ ਮੁਹੰਮਦ ਇਦਰੀਸ ਸ਼ਾਹ ਨੂੰ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਦੇ ਕੇ ਜੇਲ ਭੇਜਣ ਦਾ ਹੁਕਮ ਸੁਣਾਇਆ। ਜ਼ਿਕਰਯੋਗ ਹੈ ਕਿ ਬੀਤੀ ਦਿਨੀਂ 10 ਅਕਤੂਬਰ ਨੂੰ ਜੰਮੂ-ਕਸ਼ਮੀਰ ਅਤੇ ਪੰਜਾਬ ਵਲੋਂ ਸਾਂਝੀ ਕਾਰਵਾਈ ਦੌਰਾਨ ਸੀ. ਟੀ. ਕਾਲਜ ਦੇ ਹੋਟਲ ਵਿਚ ਛਾਪਾ ਮਾਰ ਕੇ ਜਾਹਿਦ ਗੁਲਜ਼ਾਰ, ਮੁਹੰਮਦ ਇਦਰੀਸ ਸ਼ਾਹ ਅਤੇ ਯੂਸਫ ਰਫੀਕ ਭੱਟ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਰਾਈਫਲ, 54 ਕਾਰਤੂਸ, ਇਕ ਮੈਗਜ਼ੀਨ, 30 ਬੋਰ ਮਾਊਜ਼ਰ (ਪਿਸਤੌਲ), 31 ਜ਼ਿੰਦਾ ਕਾਰਤੂਸ, ਇਕ ਕਿਲੋ ਵਿਸਫੋਟਕ ਸਮੱਗਰੀ (ਆਰ. ਡੀ. ਐਕਸ.) ਬਰਾਮਦ ਕੀਤੀ ਸੀ।
ਇਨ੍ਹਾਂ ਤੋਂ ਤਫਤੀਸ਼ ਦੇ ਆਧਾਰ ’ਤੇ ਪੁਲਸ ਵਲੋਂ ਇਨ੍ਹਾਂ ਦੇ ਦੋ ਹੋਰ ਸਾਥੀ ਦਾਨਿਸ਼ ਰਹਿਮਾਨ ਸੂਫੀ ਅਤੇ ਸੋਹੇਲ ਅਹਿਮਦ ਭੱਟ ਸਮੇਤ ਕੁਲ ਪੰਜ ਖਤਰਨਾਕ ਕਸ਼ਮੀਰੀ ਅੱਤਵਾਦੀਆਂ ਦਾ ਸਬੰਧ ਦੁਨੀਆ ਦੇ ਸਭ ਤੋਂ ਖਤਰਨਾਕ ਕਸ਼ਮੀਰੀ ਸੰਗਠਨ ਅਲਕਾਇਦਾ ਨਾਲ ਦੱਸਿਆ ਗਿਆ ਹੈ।
3 ਨੌਜਵਾਨ ਦੇਣ ਜਾ ਰਹੇ ਸੀ ਹੈਰੋਇਨ ਦੀ ਡਲਿਵਰੀ, ਅੜਿੱਕੇ
NEXT STORY