ਜਲੰਧਰ (ਪੁਨੀਤ)–ਵੱਡੇ ਸ਼ਹਿਰਾਂ ਦੀ ਤਰਜ਼ ’ਤੇ ਪੰਜਾਬ ਵਿਚ ਔਰਤਾਂ ਲਈ ਸ਼ਰਾਬ ਦੇ ਸਪੈਸ਼ਲ ਠੇਕੇ ਖੁੱਲ੍ਹਣ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੈ। ਵੱਖ-ਵੱਖ ਸੰਗਠਨਾਂ ਨੇ ਇਸ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਠੇਕਿਆਂ ਦਾ ਨਾਂ ਬਦਲਣ ਦੀ ਮੰਗ ਵੀ ਉੱਠਣ ਲੱਗੀ ਹੈ ਕਿਉਂਕਿ ਠੇਕਿਆਂ ’ਤੇ ਸਪੈਸ਼ਲੀ ਫਾਰ ਵੂਮੈਨ ਲਿਖਣਾ ਸੱਭਿਆਚਾਰ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਲੜੀ ਵਿਚ ਲੰਮਾ ਪਿੰਡ ਚੌਂਕ ਨੇੜੇ ‘ਲਿਕਰ ਸਟੂਡੀਓ’ ਦੇ ਨਾਂ ਨਾਲ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਵਿਰੋਧ ਵਜੋਂ ਬੰਦ ਕਰਵਾ ਦਿੱਤਾ ਗਿਆ। ਜਿਹੜਾ ਠੇਕਾ ਬੰਦ ਕਰਵਾਇਆ ਗਿਆ ਹੈ, ਉਸ ਵਿਚ ਸ਼ਰਾਬ ਦੇ ਵੱਖ-ਵੱਖ ਬ੍ਰਾਂਡਾਂ ਦੇ ਨਾਲ-ਨਾਲ ਵਾਈਨ, ਵ੍ਹਿਸਕੀ ਅਤੇ ਸਕਾਚ ਦੀ ਵਿਸ਼ੇਸ਼ ਵਰਾਇਟੀ ਮੁਹੱਈਆ ਕਰਵਾਈ ਜਾ ਰਹੀ ਹੈ।
ਔਰਤਾਂ ਲਈ ਖੁੱਲ੍ਹੇ ਠੇਕਿਆਂ ਦੇ ਵਿਰੋਧ ਵਿਚ ਉਤਰੇ ਸੰਗਠਨਾਂ ਦਾ ਕਹਿਣਾ ਹੈ ਕਿ ਜੇਕਰ ਐਕਸਾਈਜ਼ ਵਿਭਾਗ ਨੇ ਤੁਰੰਤ ਕਦਮ ਨਾ ਚੁੱਕਿਆ ਤਾਂ ਉਹ ਵਾਈਨ ਸ਼ਾਪ ਵੀ ਬੰਦ ਕਰਵਾਉਣਾ ਸ਼ੁਰੂ ਕਰ ਦੇਣਗੇ। ਸੰਗਠਨਾਂ ਦਾ ਕਹਿਣਾ ਹੈ ਕਿ ਮਹਿੰਗੇ ਬ੍ਰਾਂਡ ਦੀ ਸ਼ਰਾਬ ਵੇਚਣ ਲਈ ਆਉਣ ਵਾਲੇ ਸਮੇਂ ’ਚ ਔਰਤਾਂ ਨੂੰ ਸੇਲਜ਼ ਗਰਲਜ਼ ਵਜੋਂ ਰੱਖਣ ਦਾ ਰੁਝਾਨ ਸ਼ੁਰੂ ਹੋ ਸਕਦਾ ਹੈ, ਇਸ ਲਈ ਹੁਣ ਤੋਂ ਹੀ ਅਜਿਹੇ ਠੇਕਿਆਂ ਦਾ ਵਿਰੋਧ ਕਰਨਾ ਸਮੇਂ ਦੀ ਲੋੜ ਹੈ। ਵੱਖ-ਵੱਖ ਸੰਗਠਨਾਂ ਨੇ ਕਿਹਾ ਕਿ ਪੰਜਾਬ ਵਿਚ ਠੇਕਿਆਂ ’ਤੇ ਸਪੈਸ਼ਲੀ ਫਾਰ ਵੂਮੈਨ ਲਿਖਣਾ ਗਲਤ ਹੈ। ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਇਹ ਦਰਸਾਇਆ ਜਾ ਰਿਹਾ ਹੈ ਕਿ ਇਥੋਂ ਦੀਆਂ ਔਰਤਾਂ ਸ਼ਰਾਬ ਪੀਣ ਦੀਆਂ ਆਦੀ ਹਨ, ਇਸ ਲਈ ਉਨ੍ਹਾਂ ਵਾਸਤੇ ਸਪੈਸ਼ਲ ਠੇਕੇ ਖੋਲ੍ਹੇ ਜਾ ਰਹੇ ਹਨ। ਵੱਖ-ਵੱਖ ਸੰਗਠਨਾਂ ਦਾ ਕਹਿਣਾ ਹੈ ਕਿ ਕਲਚਰ ਦੇ ਮਾਮਲੇ ਵਿਚ ਪੰਜਾਬ ਦੀ ਵਿਸ਼ੇਸ਼ ਪਛਾਣ ਹੈ ਅਤੇ ਇਥੋਂ ਦੇ ਲੋਕ ਅਜੇ ਵੀ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ। ਪੰਜਾਬੀ ਔਰਤਾਂ ਭਾਵੇਂ ਐਡਵਾਂਸ ਹੋ ਚੁੱਕੀਆਂ ਹਨ ਪਰ ਉਨ੍ਹਾਂ ਵਿਚ ਸ਼ਰਾਬ ਪੀਣ ਦਾ ਕਲਚਰ ਦੇਖਣ ਨੂੰ ਨਹੀਂ ਮਿਲਦਾ।
ਇਹ ਵੀ ਪੜ੍ਹੋ- ਜਲੰਧਰ ਦੇ 2 ਸਕੇ ਭਰਾਵਾਂ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਜਿਗਰੀ ਯਾਰ ਨੇ ਕਮਾਇਆ ਧ੍ਰੋਹ
ਪੰਜਾਬ ਦੀਆਂ ਔਰਤਾਂ ਰਵਾਇਤੀ ਕੱਪੜਿਆਂ ਨੂੰ ਪਸੰਦ ਕਰਨ ਅਤੇ ਮਰਿਆਦਾ ਲਈ ਜਾਣੀਆਂ ਜਾਂਦੀਆਂ ਹਨ। ਇਥੇ ਸਪੈਸ਼ਲੀ ਫਾਰ ਵੂਮੈਨ ਲਿਖ ਕੇ ਸ਼ਰਾਬ ਦੇ ਠੇਕੇ ਖੋਲ੍ਹ ਕੇ ਔਰਤਾਂ ਦੀ ਸੋਚ ਦੀ ਪਰਿਭਾਸ਼ਾ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਮਾਜ-ਸੇਵੀ ਸੰਗਠਨਾਂ ਦਾ ਕਹਿਣਾ ਹੈ ਕਿ ਭੈਣਾਂ, ਬੇਟੀਆਂ ਅਤੇ ਔਰਤਾਂ ਦੀ ਇੱਜ਼ਤ ਲਈ ਪੰਜਾਬੀ ਆਪਣੀ ਜਾਨ ਤਕ ਦੇਣ ਨੂੰ ਤਿਆਰ ਹੋ ਜਾਂਦੇ ਹਨ। ਅਜਿਹੀ ਸ਼ਬਦਾਵਲੀ ਦੀ ਵਰਤੋਂ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਵਿਭਾਗ ਨੂੰ ਇਸ ’ਤੇ ਤੁਰੰਤ ਕਦਮ ਚੁੱਕਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪਲਾਂ 'ਚ ਉੱਜੜਿਆ ਪਰਿਵਾਰ, ਤੀਜੀ ਜਮਾਤ 'ਚ ਪੜ੍ਹਦੀ ਕੁੜੀ ਨੂੰ ਸੱਪ ਨੇ ਡੱਸਿਆ, ਤੜਫ਼-ਤੜਫ਼ ਕੇ ਹੋਈ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਲੰਧਰ ਦੇ 2 ਸਕੇ ਭਰਾਵਾਂ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਜਿਗਰੀ ਯਾਰ ਨੇ ਕਮਾਇਆ ਧ੍ਰੋਹ
NEXT STORY