ਲੋਹੀਆਂ ਖਾਸ (ਮਨਜੀਤ) - ਪਿਛਲੇ ਕੁਝ ਸਮੇਂ ਤੋਂ ਲੋਹੀਆਂ 'ਚ ਨਗਰ ਪੰਚਾਇਤ ਦੀ ਥਾਂ, ਮੁਸ਼ਤਰਕਾ ਮਾਲਕਣ ਜਾਂ ਹੋਰ ਸਾਂਝੀਆਂ ਥਾਵਾਂ 'ਤੇ ਵੱਡੇ ਲੀਡਰਾਂ ਤੋਂ ਲੈ ਕੇ ਸਥਾਨਕ ਕੱਦਵਾਰ ਲੀਡਰਾਂ ਵਲੋਂ ਨਾਜਾਇਜ਼ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਕਬਜ਼ਿਆਂ ਨੂੰ ਚੰਗੀ ਸੋਚ ਰੱਖਣ ਵਾਲੇ ਲੋਕ ਅੱਗੇ ਆ ਕੇ ਰੋਕ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨ ਉਸ ਸਮੇਂ ਹੱਦ ਹੋ ਗਈ ਜਦੋਂ ਸਥਾਨਕ ਵਾਰਡ ਨੰ. 12 ਦੀ ਇਕ ਗਲੀ ਦੇ ਦੋਵੇਂ ਪਾਸੇ ਪਲਾਟ ਲੱਗਦੇ ਮਾਲਕ ਨੇ ਗਲੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
ਉਸ ਨੇ ਗੇਟ ਲਾਉਣ ਲਈ ਪਿੱਲਰ ਤੱਕ ਖੜ੍ਹੇ ਕਰ ਲਏ, ਜਿਸ ਕਾਰਨ ਨਾਲ ਦੇ ਗੁਆਂਢੀਆਂ ਨੇ ਨਗਰ ਪੰਚਾਇਤ ਦਫ਼ਤਰ 'ਚ ਕੀਤੇ ਜਾ ਰਹੇ ਕਬਜ਼ੇ ਸਬੰਧੀ ਅਰਜ਼ੀ ਦੇ ਦਿੱਤੀ। ਨਗਰ ਪੰਚਾਇਤ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚੇ ਕੇ ਉਕਤ ਵਿਅਕਤੀ ਨੂੰ ਅਜਿਹਾ ਕੰਮ ਨਾ ਕਰਨ ਦੀ ਹਦਾਇਤ ਦਿੱਤੀ, ਜਿਸ 'ਤੇ ਕਬਜ਼ਾਧਾਰੀ ਨੇ ਹਾਮੀ ਭਰ ਦਿੱਤੀ ਪਰ ਜਦੋਂ ਪਿੱਲਰਾਂ ਨੂੰ ਢਾਹੁਣ ਲਈ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਅਸੀਂ ਨਹੀਂ ਢਾਹੁਣਾ, ਤੁਸੀਂ ਢਾਅ ਦਿਓ। ਇਹ ਗੱਲ ਸੁਣ ਕੇ ਉਕਤ ਮੁਲਾਜ਼ਮ ਬਿਨਾਂ ਕੋਈ ਕਾਰਵਾਈ ਕੀਤੇ ਉਸ ਜਗ੍ਹਾ ਤੋਂ ਵਾਪਸ ਚੱਲੇ ਗਏ।
ਇਕ ਪਿਆਰ ਹੀ ਸੀ, ਨਹੀਂ ਤਾਂ ਸਾਗ ਨਾਲ ਚਾਵਲ ਭਲਾ ਕੌਣ ਖਾਂਦਾ...
NEXT STORY