ਜਲੰਧਰ (ਖੁਰਾਣਾ)–ਉੱਤਰੀ ਅਤੇ ਵੈਸਟ ਵਿਧਾਨ ਸਭਾ ਹਲਕਿਆਂ ਸਮੇਤ ਸ਼ਹਿਰ ਦੇ ਵੱਡੇ ਹਿੱਸੇ ਦੇ ਸੀਵਰੇਜ ਨੂੰ ਫੋਲੜੀਵਾਲ ਟਰੀਟਮੈਂਟ ਪਲਾਂਟ ਤੱਕ ਲਿਜਾ ਰਹੀ ਮੇਨ ਸੀਵਰ ਲਾਈਨ ਬੀਤੇ ਦਿਨ ਸ਼ਾਮੀਂ ਗੁਰੂ ਤੇਗ ਬਹਾਦਰ ਚੌਂਕ ਨੇੜੇ ਅਚਾਨਕ ਟੁੱਟ ਗਈ, ਜਿਸ ਕਾਰਨ ਵੇਖਦੇ ਹੀ ਵੇਖਦੇ ਸੜਕ ਧਸਣ ਲੱਗੀ। ਅਜਿਹੇ ਵਿਚ ਵੱਡਾ ਹਾਦਸਾ ਹੁੰਦਾ-ਹੁੰਦਾ ਟਲਿਆ। ਨਿਗਮ ਅਧਿਕਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਨਾ ਸਿਰਫ਼ ਪੁਲਸ ਨੂੰ ਸੂਚਿਤ ਕੀਤਾ, ਸਗੋਂ ਬਾਕੀ ਲਾਈਨ ਨੂੰ ਬਚਾਉਣ ਲਈ ਇੰਤਜ਼ਾਮ ਵੀ ਸ਼ੁਰੂ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਉੱਤਰੀ ਵਿਧਾਨ ਸਭਾ ਹਲਕੇ ਅਤੇ ਹੋਰ ਇਲਾਕਿਆਂ ਦਾ ਸੀਵਰੇਜ 120 ਫੁੱਟੀ ਤੱਕ 69 ਇੰਚ ਦਾ ਪਾਈਪ ਜ਼ਰੀਏ ਆਉਂਦਾ ਹੈ, ਜਿੱਥੇ ਇਹ ਸੀਵਰੇਜ ਲਤੀਫਪੁਰਾ ਅਤੇ ਅਰਬਨ ਅਸਟੇਟ ਹੁੰਦੇ ਹੋਏ ਫੋਲੜੀਵਾਲ ਪਲਾਂਟ ਤੱਕ ਜਾਂਦਾ ਹੈ। ਇਸ ਸੀਵਰ ਲਾਈਨ ਵਿਚ ਰੋਜ਼ਾਨਾ ਲੱਖਾਂ ਲਿਟਰ ਗੰਦਾ ਪਾਣੀ ਵਹਿੰਦਾ ਹੈ।
ਗੁਰੂ ਤੇਗ ਬਹਾਦਰ ਨਗਰ ਚੌਂਕ, ਜਿਸ ਨੂੰ ਮੈਨਬ੍ਰੋ ਚੌਂਕ ਵੀ ਕਿਹਾ ਜਾਂਦਾ ਹੈ, ਦੇ ਨੇੜੇ ਇਸ ਲਾਈਨ ’ਤੇ ਬਣੇ ਮੈਨਹੋਲ ਦੀ ਇਕ ਕੰਧ ਅਚਾਨਕ ਡਿੱਗ ਜਾਣ ਨਾਲ ਬਾਕੀ ਲਾਈਨ ਦੇ ਟੁੱਟਣ ਦਾ ਵੀ ਖਤਰਾ ਬਣਿਆ ਹੋਇਆ ਹੈ। ਇਸ ਤੋਂ ਬਾਅਦ ਸਬੰਧਤ ਨਿਗਮ ਅਧਿਕਾਰੀਆਂ ਨੇ ਲਾਈਨ ਦੇ ਦੋਵੇਂ ਪਾਸੇ ਦੇ ਹਿੱਸੇ ਨੂੰ ਪਲੱਗ ਕਰ ਕੇ ਮੈਨਹੋਲ ਦੀਆਂ ਪੱਕੀਆਂ ਕੰਧਾਂ ਨੂੰ ਸਪੋਰਟ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ :ਸਾਬਕਾ CM ਚੰਨੀ ’ਤੇ ਮਲਵਿੰਦਰ ਕੰਗ ਦਾ ਨਿਸ਼ਾਨਾ, ਕਿਹਾ-ਕਿਸ ਗ਼ਰੀਬ ਕੋਲ ਹੈ 10 ਕਰੋੜ ਦੀ ਜਾਇਦਾਦ?
15-20 ਦਿਨ ਵੈਸਟ ਹਲਕੇ ’ਚ ਰਹੇਗੀ ਸਮੱਸਿਆ
ਇਨ੍ਹੀਂ ਦਿਨੀਂ ਚੋਣਾਵੀ ਸੀਜ਼ਨ ਚੱਲ ਰਿਹਾ ਹੈ ਤੇ ਸਾਰੀਆਂ ਪਾਰਟੀਆਂ ਵਿਚਕਾਰ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਹੈ। ਮੇਨ ਸੀਵਰ ਲਾਈਨ ਟੁੱਟਣ ਨਾਲ ਅਗਲੇ 15-20 ਦਿਨ ਵੈਸਟ ਵਿਧਾਨ ਸਭਾ ਹਲਕੇ ਵਿਚ ਸੀਵਰੇਜ ਸਮੱਸਿਆ ਵਧ ਸਕਦੀ ਹੈ, ਜਿਸ ਦਾ ਖਮਿਆਜ਼ਾ ਸੱਤਾ ਧਿਰ ਨੂੰ ਭੁਗਤਣਾ ਵੀ ਪੈ ਸਕਦਾ ਹੈ। ਮੇਨ ਲਾਈਨ ਨੂੰ ਪਲੱਗ ਕਰਨ ਨਾਲ ਪਿਛਲੀਆਂ ਲਾਈਨਾਂ ਵਿਚ ਸੀਵਰੇਜ ਓਵਰਫਲੋਅ ਵੀ ਹੋ ਸਕਦਾ ਹੈ। ਫਿਲਹਾਲ ਟਰੈਫਿਕ ਪੁਲਸ ਨੇ ਇਸ ਪੂਰੇ ਇਲਾਕੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਸਮੱਸਿਆ ਆਉਣੀ ਸ਼ੁਰੂ ਵੀ ਹੋ ਗਈ ਹੈ। ਉਂਝ ਦੇਰ ਰਾਤ ਤੱਕ ਨਗਰ ਨਿਗਮ ਦੇ ਸਬੰਧਤ ਅਧਿਕਾਰੀ ਸਥਿਤੀ ਨੂੰ ਕੰਟਰੋਲ ਕਰਨ ਵਿਚ ਲੱਗੇ ਹੋਏ ਸਨ।
ਇਹ ਵੀ ਪੜ੍ਹੋ : ਦੇਸ਼ ਦੀ ਸਿਆਸਤ ਕਰਵਟ ਲੈਣ ਲੱਗੀ, ਮੋਦੀ ਦਾ ਮੁਕਾਬਲਾ ਕਰਨ ’ਚ ਸਿਰਫ਼ ਕੇਜਰੀਵਾਲ ਸਮਰੱਥ: ਸੁਸ਼ੀਲ ਕੁਮਾਰ ਰਿੰਕੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮਹਾਨਗਰ ਦੇ ਸੀਨੀਅਰ ਸਰਜਨ ਅਤੇ 6 ਮਹੀਨਿਆਂ ਦੇ ਬੱਚੇ ਸਮੇਤ 19 ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
NEXT STORY