ਜਲੰਧਰ,(ਵਰੁਣ) : ਸ਼ਹਿਰ 'ਚ ਮਕੂਸਦਾ ਚੌਂਕ 'ਚ ਇਕ ਜੀਪ ਦਾ ਸੰਤੁਲਨ ਵਿਗੜ ਗਿਆ, ਜਿਸ ਦੌਰਾਨ ਜੀਪ ਨੇ ਪਹਿਲਾ ਇਕ ਆਟੋ ਨੂੰ ਟੱਕਰ ਮਾਰੀ ਤੇ ਬਾਅਦ 'ਚ ਸੜਕ ਕਿਨਾਰੇ ਖੜ੍ਹੇ 23 ਸਾਲਾ ਹਿਮਾਸ਼ੂ ਅਰੋੜਾ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਹਿਮਾਸ਼ੂ ਦੇ ਇਕ ਪੈਰ 'ਚ ਫ੍ਰੈਕਚਰ ਹੋ ਗਿਆ। ਜਿਸ ਨੂੰ ਜੀਪ ਚਾਲਕ ਜੋਵਨ ਨੇ ਨੇੜੇ ਸਥਿਤ ਸੈਕਰਡ ਹਾਰਟ ਹਸਪਤਾਲ 'ਚ ਪਹੁੰਚਾਇਆ। ਹਿਮਾਂਸ਼ੂ ਨੇ ਦੱਸਿਆ ਕਿ ਉਹ ਨੇੜੇ ਸੈਲੂਨ 'ਚ ਕੰਮ ਕਰਨ ਵਾਲੀ ਰਾਜਵਿੰਦਰ ਕੌਰ ਦੀ ਦੁਕਾਨ 'ਚ ਆਪਣੀ ਕੰਪਨੀ ਦਾ ਵਾਲਾਂ 'ਚ ਡਾਈ ਕਰਨ ਵਾਲਾ ਹੇਅਰ ਡਾਈ ਸੈਂਪਲ ਦੇ ਤੌਰ 'ਤੇ ਦੇਣ ਗਿਆ ਸੀ। ਜਿਵੇਂ ਹੀ ਉਹ ਆਟੋ ਤੋਂ ਉਤਰ ਕੇ ਖੜਾ ਹੋਇਆ ਤਾਂ ਉਕਤ ਜੀਪ ਨੇ ਪਹਿਲਾਂ ਆਟੋ ਨੂੰ ਟੱਕਰ ਮਾਰੀ ਤੇ ਬਾਅਦ 'ਚ ਉਸ ਨੂੰ ਟੱਕਰ ਮਾਰ ਦਿੱਤੀ।
ਉਥੇ ਹੀ ਜੀਪ ਚਾਲਕ ਜੋਵਨ ਨੇ ਦੱਸਿਆ ਕਿ ਅਚਾਨਕ ਜੀਪ ਦੀ ਬ੍ਰੇਕ ਨਹੀਂ ਲੱਗੀ, ਜਿਸ ਕਾਰਨ ਬਚਦੇ-ਬਚਾਉਂਦੇ ਟੱਕਰ ਹੋ ਗਈ। ਇਸ ਦੌਰਾਨ ਹਸਪਤਾਲ ਤੋਂ ਜਦ ਜੋਬਨ ਜੀਪ ਲੈ ਕੇ ਫਰਾਰ ਹੋਣ ਲੱਗਾ ਤਾਂ ਮੌਕੇ 'ਤੇ ਪਹੁੰਚੀ ਸੈਲੂਨ ਦੀ ਮਾਲਕਣ ਰਾਜਵਿੰਦਰ ਕੌਰ ਨੇ ਉਸ ਨੂੰ ਜਾਣ ਨਹੀਂ ਦਿੱਤਾ ਤੇ ਜ਼ਖਮੀ ਹਿਮਾਂਸ਼ੂ ਦਾ ਇਲਾਜ ਕਰਵਾਉਣ ਲਈ ਕਿਹਾ। ਮਾਮਲੇ 'ਚ ਜ਼ਖਮੀ ਹਿਮਾਂਸ਼ੂ ਅਰੋੜਾ ਨੇ ਪੁਲਸ ਕਾਰਵਾਈ ਨਹੀਂ ਕਰਵਾਈ ਤੇ ਦੋਵਾਂ ਪੱਖਾਂ 'ਚ ਸਮਝੌਤੇ ਦੀ ਗੱਲ ਚੱਲ ਰਹੀ ਹੈ।
ਝੋਨੇ ਦੀ ਖਰੀਦ ਲਈ ਤੁਰੰਤ 34500 ਕਰੋੜ ਦੀ ਸੀ.ਸੀ.ਐਲ. ਜਾਰੀ ਕਰੇ ਕੇਂਦਰ : ਕੈਪਟਨ
NEXT STORY