ਨੂਰਪੁਰਬੇਦੀ (ਭੰਡਾਰੀ)-ਸਥਾਨਕ ਪੁਲਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਕਾਰ ਸਵਾਰ 4 ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮਨਦੀਪ ਸਿੰਘ ਪੁੱਤਰ ਸਵਰਨਾ ਸਿੰਘ ਨਿਵਾਸੀ ਪਿੰਡ ਅਬਿਆਣਾ ਖੁਰਦ, ਥਾਣਾ ਨੂਰਪੁਰਬੇਦੀ ਨੇ ਦੱਸਿਆ ਕਿ ਉਹ ਮੂਵੀ ਮੇਕਰ ਦਾ ਧੰਦਾ ਕਰਦਾ ਹੈ। ਜਦੋਂ ਕੰਮ ਖ਼ਤਮ ਕਰਕੇ ਉਹ ਪਿੰਡ ਭਰਤਗੜ੍ਹ ਤੋਂ ਆਪਣੇ ਪਿੰਡ ਅਬਿਆਣਾ ਖੁਰਦ ਨੂੰ ਵਾਪਸ ਪਰਤ ਰਿਹਾ ਸੀ ਤਾਂ ਥਾਣਾ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡ ਹਜ਼ਾਰਾ ਲਾਗੇ ਉਸ ਦੇ ਪਿੱਛਿਓਂ ਭਰਤਗੜ੍ਹ ਵੱਲੋਂ ਆ ਰਹੀ ਇਕ ਬਲੈਰੋ ਕਾਰ ਵੱਲੋਂ ਫੇਟ ਮਾਰਨ ਕਾਰਨ ਉਹ ਹੇਠਾਂ ਡਿੱਗ ਪਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਪਤੀ ਵੱਲੋਂ ਪਤਨੀ ਦਾ ਕਤਲ, ਖ਼ੁਦ ਫੋਨ ਕਰਕੇ ਸਾਲੇ ਨੂੰ ਦਿੱਤੀ ਕਤਲ ਦੀ ਜਾਣਕਾਰੀ
ਇਸ ਦੌਰਾਨ ਉਕਤ ਗੱਡੀ ’ਚੋਂ ਨਿਕਲੇ 4 ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਦੇ ਸਿੱਟੇ ਵਜੋਂ ਉਸ ਦੇ ਗੰਭੀਰ ਸੱਟਾਂ ਲੱਗੀਆਂ। ਸਥਾਨਕ ਪੁਲਸ ਨੇ ਉਕਤ ਜ਼ਖ਼ਮੀਂ ਹੋਏ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਸਵਾਰ 4 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਧਾਰਾ 323, 324, 341 ਅਤੇ 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਡੇਰਾ ਬਾਬਾ ਮੁਰਾਦ ਸ਼ਾਹ ਜੀ ਦੇ ਸਮਰਥਕਾਂ ਨੇ ਨਕੋਦਰ-ਨੂਰਮਹਿਲ ਰੋਡ ਕੀਤੀ ਜਾਮ, ਰੱਖੀ ਇਹ ਮੰਗ
NEXT STORY