ਜਲੰਧਰ (ਸੁਧੀਰ)— ਜਲੰਧਰ ਦੇ ਟਾਂਡਾ ਫਾਟਕ ਨੇੜੇ ਟਰੇਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਜੀ. ਆਰ. ਪੀ. ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਵਿਅਕਤੀ ਦੇ ਨਾਲ ਇਹ ਹਾਦਸਾ ਵਾਪਰਿਆ ਜਾਂ ਫਿਰ ਉਕਤ ਵਿਅਕਤੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਪੁਲਸ ਨੂੰ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਹੜ੍ਹ ਦੇ ਪਾਣੀ ਚ ਡੁੱਬਣ ਨਾਲ 45 ਸਾਲਾ ਵਿਅਕਤੀ ਦੀ ਮੌਤ
NEXT STORY