ਹੁਸ਼ਿਆਰਪੁਰ (ਰਾਕੇਸ਼)-ਸਦਰ ਥਾਣਾ ਸਦਰ ਪੁਲਸ ਨੇ ਟੱਕਰ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ’ਚ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਦੀਪ ਸਿੰਘ ਪੁੱਤਰ ਸਵਰਗੀ ਵਿਮਲ ਕੁਮਾਰ ਵਾਸੀ ਸਲਵਾੜਾ ਥਾਣਾ ਸਦਰ ਨੇ ਦੱਸਿਆ ਕਿ ਉਸ ਦਾ ਚਾਚਾ ਵਿਕਰਮਜੀਤ (75) ਪੁੱਤਰ ਗਰੀਬ ਦਾਸ ਵਾਸੀ ਸਲਵਾੜਾ ਉਸ ਦੇ ਨਾਲ ਰਹਿੰਦਾ ਹੈ।
ਬੀਤੇ ਦਿਨ ਮੇਰਾ ਚਾਚਾ ਮੇਰੀ ਮਾਸੀ ਦੇ ਘਰ ਪੈਦਲ ਜਾ ਰਿਹਾ ਸੀ, ਜੋ ਨੇੜੇ ਹੀ ਰਹਿੰਦੀ ਹੈ। ਬਜ਼ੁਰਗ ਹੋਣ ਕਾਰਨ ਜਦੋਂ ਮੈਂ ਉਸ ਦਾ ਪਿੱਛਾ ਕਰ ਰਿਹਾ ਸੀ ਤਾਂ ਮੇਰੇ ਚਾਚੇ ਨਾਲ ਕਾਰ ਦੀ ਟੱਕਰ ਹੋ ਗਈ। ਜਿਸ ਕਾਰਨ ਉਹ ਸੜਕ ਕਿਨਾਰੇ ਡਿੱਗ ਪਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਦੀ ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸਾਵਧਾਨ! ਜਲੰਧਰ ਜ਼ਿਲ੍ਹੇ 'ਚ ਮੰਡਰਾਉਣ ਲੱਗਾ ਇਹ ਖ਼ਤਰਾ, ਐਕਸ਼ਨ 'ਚ ਸਿਹਤ ਵਿਭਾਗ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਾਵਧਾਨ! ਜਲੰਧਰ ਜ਼ਿਲ੍ਹੇ 'ਚ ਮੰਡਰਾਉਣ ਲੱਗਾ ਇਹ ਖ਼ਤਰਾ, ਐਕਸ਼ਨ 'ਚ ਸਿਹਤ ਵਿਭਾਗ
NEXT STORY