ਜਲੰਧਰ (ਖੁਰਾਣਾ)- ਕਾਂਗਰਸ ਦੀ ਰੈਲੀ ਦੌਰਾਨ ਜਦੋਂ ਚੌਧਰੀ ਸੰਤੋਖ ਸਿੰਘ ਦੀ ਅਚਾਨਕ ਮੌਤ ਹੋ ਗਈ ਸੀ ਤਦ ਉਸ ਪਿੱਛੋਂ ਜਲੰਧਰ ’ਚ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਐਲਾਨੀਆਂ ਸਨ। ਉਦੋਂ ਪੰਜਾਬ ’ਚ ‘ਆਪ’ ਦਾ ਰਾਜ ਸੀ ਅਤੇ ‘ਆਪ’ ਨੇ ਉਸ ਉਪ ਚੋਣ ਨੂੰ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ। ਉਨ੍ਹੀਂ ਦਿਨੀਂ ਜਲੰਧਰ ਨਗਰ ਨਿਗਮ ਦੀ ਕਾਰਜਸ਼ੈਲੀ ਕਾਰਨ ਸ਼ਹਿਰ ਦਾ ਬੁਰਾ ਹਾਲ ਸੀ। ਹਰ ਪਾਸੇ ਸੜਕਾਂ ਟੁੱਟੀਆਂ ਹੋਈਆਂ ਸਨ ਅਤੇ ਕੂੜੇ-ਕਰਕਟ ਦੀ ਸਮੱਸਿਆ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਸੀ। ਨਿਗਮ ’ਚ ਲੋਕਾਂ ਦੀ ਸੁਣਵਾਈ ਬਿਲਕੁਲ ਹੀ ਬੰਦ ਹੋ ਗਈ ਸੀ। ਅਜਿਹੇ ’ਚ ਉਪ-ਚੋਣਾਂ ਦੇ ਸਿਲਸਿਲੇ ’ਚ ਕਈ ਵਾਰ ਜਲੰਧਰ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਤੱਤਕਾਲੀ ਨਿਗਮ ਅਧਿਕਾਰੀਆਂ ਨੂੰ ਸਫ਼ਾਈ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਸਨ ਤੇ ਸ਼ਹਿਰ ਦੀ ਹਾਲਤ ਸੁਧਾਰਨ ਲਈ 50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ।
ਹੁਣ ਕੁਝ ਮਹੀਨਿਆਂ ਬਾਅਦ ਮੁੜ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਨਗਰ ਨਿਗਮ ਨੇ 50 ਕਰੋੜ ਰੁਪਏ ਦੀ ਗਰਾਂਟ ਵੀ ਖਰਚੀ ਹੈ। ਦੋਸ਼ ਲਾਇਆ ਜਾ ਰਿਹਾ ਹੈ ਕਿ ਨਗਰ ਨਿਗਮ ਨੇ 50 ਕਰੋੜ ਰੁਪਏ ਦੀ ਗ੍ਰਾਂਟ ਉਨ੍ਹਾਂ ਕੰਮਾਂ ’ਤੇ ਖ਼ਰਚ ਕਰ ਦਿੱਤੀ, ਜਿਨ੍ਹਾਂ ਦੀ ਬਹੁਤੀ ਲੋੜ ਨਹੀਂ ਸੀ। ਅੱਜ ਵੀ ਸ਼ਹਿਰ ਦੀਆਂ ਕਈ ਸੜਕਾਂ ਟੁੱਟੀਆਂ ਪਈਆਂ ਹਨ, ਜਿਨ੍ਹਾਂ ਦੀ ਮੁਰੰਮਤ ਗਰਮੀ ਦੇ ਮੌਸਮ ’ਚ ਹੀ ਹੋ ਸਕਦੀ ਹੈ। ਸ਼ਹਿਰ ’ਚ ਕੂੜੇ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਐੱਨ. ਜੀ. ਟੀ. ਦੀਆਂ ਹਦਾਇਤਾਂ ’ਤੇ ਨਿਗਮ ਨੇ ਚੁਗਿੱਟੀ ਡੰਪ ਤਾਂ ਖ਼ਤਮ ਕਰ ਦਿੱਤਾ ਹੈ ਪਰ ਇਸ ਕਾਰਨ ਆਲੇ-ਦੁਆਲੇ ਦੇ 10-15 ਵਾਰਡਾਂ ਦਾ ਸਾਰਾ ਸਿਸਟਮ ਗੜਬੜਾ ਗਿਆ ਹੈ ਅਤੇ ਕਈ ਦਿਨਾਂ ਤੋਂ ਘਰ-ਘਰ ਜਾ ਕੇ ਕੂੜਾ ਨਹੀਂ ਚੁੱਕਿਆ ਜਾ ਰਿਹਾ ਹੈ। ਚੁਗਿੱਟੀ ਡੰਪ ਦਾ ਕੂੜਾ ਜਿਨ੍ਹਾਂ ਦੂਜੇ ਡੰਪ ਥਾਵਾਂ ਵੱਲੋਂ ਸ਼ਿਫਟ ਕੀਤਾ ਗਿਆ ਸੀ, ਉੱਥੇ ਵੀ ਲਿਫਟਿੰਗ ਦੀ ਸਮੱਸਿਆ ਆਉਣ ਲੱਗੀ ਹੈ।
ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ
ਇਸ ਤੋਂ ਇਲਾਵਾ ਮਾਡਲ ਟਾਊਨ ਡੰਪ ਨੂੰ ਲੈ ਕੇ ਫਿਰ ਤੋਂ ਅੰਦੋਲਨ ਸ਼ੁਰੂ ਹੋ ਚੁੱਕੀ ਹੈ ਅਤੇ ਨਿਗਮ 66 ਫੀਟ ਰੋਡ ’ਤੇ ਕੂੜੇ ਨਾਲ ਸਬੰਧਤ ਕਾਰਖਾਨਾ ਲਾਉਣ ਜਾ ਰਿਹਾ ਹੈ, ਉਸ ਦਾ ਵਿਰੋਧ ਹੋਣਾ ਵੀ ਯਕੀਨੀ ਹੈ। ਅਜਿਹੇ ’ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਸਥਿਤੀ ‘ਆਪ’ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਪਤਾ ਲੱਗਾ ਹੈ ਕਿ ਜਦੋਂ ਗਣਤੰਤਰ ਦਿਵਸ ਤੋਂ ਅਗਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਆਏ ਤਾਂ ਉਨ੍ਹਾਂ ਦੇ ਧਿਆਨ ’ਚ ਸ਼ਹਿਰ ਦੀ ਮਾੜੀ ਹਾਲਤ ਦਾ ਮੁੱਦਾ ਉਠਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਜਲਦ ਹੀ ਜਲੰਧਰ ਨਿਗਮ ਨੂੰ ਲੈ ਕੇ ਚੰਡੀਗੜ੍ਹ ’ਚ ਮੀਟਿੰਗ ਬੁਲਾ ਸਕਦੇ ਹਨ, ਜਿਸ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਹੀ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ। ਓਧਰ, ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਵੀ ਆਪਣੇ ਪੱਧਰ ’ਤੇ ਯਤਨ ਕਰ ਰਹੇ ਹਨ ਕਿ ਜਲੰਧਰ ਨਿਗਮ ਦੀ ਵਰਕਿੰਗ ’ਚ ਸੁਧਾਰ ਹੋਵੇ।
ਵੈਸਟ ਇਲਾਕੇ ਵੱਲ ਨਿਗਮ ਦਾ ਬਿਲਕੁਲ ਵੀ ਧਿਆਨ ਨਹੀਂ
ਕੁਝ ਮਹੀਨੇ ਪਹਿਲਾਂ ਤੱਤਕਾਲੀ ਨਿਗਮ ਕਮਿਸ਼ਨਰ ਨੇ 4 ਜ਼ੋਨਲ ਕਮਿਸ਼ਨਰ ਨਿਯੁਕਤ ਕਰ ਕੇ ਹਰੇਕ ਵਿਧਾਨ ਸਭਾ ਹਲਕੇ ਨੂੰ ਢੁੱਕਵੀਂ ਨੁਮਾਇੰਦਗੀ ਦਿੱਤੀ ਸੀ ਪਰ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਜ਼ੋਨਲ ਸਿਸਟਮ ਠੱਪ ਹੋ ਗਿਆ ਹੈ। ਹੁਣ ਨਗਰ ਨਿਗਮ ਪੱਛਮੀ ਵਿਧਾਨ ਸਭਾ ਹਲਕੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਜਿੱਥੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਮੁੜ ਸੰਸਦੀ ਚੋਣ ਲੜਨੀ ਹੈ।
ਇਸ ਇਲਾਕੇ ਦਾ ਵਿਧਾਇਕ ਵੀ ‘ਆਪ’ ਦਾ ਹੀ ਹੈ ਅਤੇ ਨਿਗਮ ਚੋਣਾਂ ਨਾਲ ਸਬੰਧਤ ਬਹੁਤੇ ਇੱਛੁਕ ਆਗੂ ਵੀ ਪੱਛਮੀ ਖੇਤਰ ਤੋਂ ਹੀ ਆਉਂਦੇ ਹਨ, ਫਿਰ ਵੀ ਉਸ ਇਲਾਕੇ ’ਚ ਨਿਗਮ ਦਾ ਕੰਮ ਤਸੱਲੀਬਖਸ਼ ਨਹੀਂ ਹੈ। ਕੁਝ ਮਹੀਨੇ ਪਹਿਲਾਂ ਗੁਰੂ ਰਵਿਦਾਸ ਚੌਕ ਤੋਂ ਮਾਡਲ ਹਾਊਸ ਚੌਕ ਤੇ ਘਾਹ ਮੰਡੀ ਨੂੰ ਜਾਣ ਵਾਲੀਆਂ ਸੜਕਾਂ ਨੂੰ ਨਵਾਂ ਬਣਾਇਆ ਗਿਆ ਸੀ ਪਰ ਹੁਣ ਘਾਹ ਮੰਡੀ ਨੇੜੇ ਤੇ ਦਾਣਾ ਪਾਣੀ ਰੈਸਟੋਰੈਂਟ ਦੇ ਬਾਹਰ ਬਣੇ ਚੈਂਬਰ ਟੁੱਟੇ ਪਏ ਹਨ ਤੇ ਉਨ੍ਹਾਂ ਦੇ ਢੱਕਣ ਵੀ ਨਹੀਂ ਹਨ। ਉੱਥੇ ਹਰ ਰੋਜ਼ ਹਾਦਸੇ ਵਾਪਰਦੇ ਹਨ ਪਰ ਨਿਗਮ ਵੱਲੋਂ ਉਥੇ ਢੱਕਣ ਵੀ ਨਹੀਂ ਲਾਇਆ ਜਾ ਰਿਹਾ, ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਇਕੱਠੇ ਬਲੀਆਂ 4 ਦੋਸਤਾਂ ਦੀਆਂ ਚਿਖਾਵਾਂ, ਧਾਹਾਂ ਮਾਰ-ਮਾਰ ਰੋਂਦੀਆਂ ਮਾਵਾਂ ਪੁੱਤਾਂ ਨੂੰ ਮਾਰਦੀਆਂ ਰਹੀਆਂ ਆਵਾਜ਼ਾਂ
ਨਵੀਂ ਬਣੀ ਲਿੰਕ ਸੜਕ 2 ਮਹੀਨਿਆਂ ਵਿੱਚ ਹੀ ਟੁੱਟਣੀ ਸ਼ੁਰੂ ਹੋ ਗਈ
ਬੱਸ ਸਟੈਂਡ ਤੋਂ ਨਿਕਲਦੀ ਤੇ ਨਕੋਦਰ ਰੋਡ ਨੂੰ ਛੂਹਣ ਵਾਲੀ ਲਿੰਕ ਸੜਕ ਦਾ ਕੁਝ ਹਿੱਸਾ ਨਗਰ ਨਿਗਮ ਵੱਲੋਂ ਨਵੰਬਰ ਮਹੀਨੇ ’ਚ ਬਣਾਇਆ ਗਿਆ ਸੀ ਪਰ ਹੁਣ ਇਹ ਸੜਕ ਕਈ ਥਾਵਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ। ਲਾਇਲਪੁਰ ਸਕੂਲ ਤੋਂ ਮਿਲਕਬਾਰ ਚੌਕ ਨੂੰ ਜਾਂਦੀ ਸੜਕ ’ਤੇ ਬੱਜਰੀ ਕਈ ਥਾਵਾਂ ’ਤੇ ਉਖੜਨ ਲੱਗੀ ਹੈ। ਖਿੱਲਰੀ ਹੋਈ ਬੱਜਰੀ ਵਾਹਨ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ।
ਹੱਲ ਨਹੀਂ ਹੋ ਰਹੀ ਨਿਊ ਹਰਬੰਸ ਨਗਰ ਦੀ ਸੀਵਰ ਸਮੱਸਿਆ
ਜੇ. ਪੀ. ਨਗਰ ਦੇ ਨਾਲ ਲੱਗਦੇ ਨਿਊ ਹਰਬੰਸ ਨਗਰ ’ਚ ਸੀਵਰੇਜ ਜਾਮ ਦੀ ਸਮੱਸਿਆ ਪਿਛਲੇ ਕਈ ਮਹੀਨੇ ਤੋਂ ਆ ਰਹੀ ਹੈ। ਸ਼ਿਕਾਇਤ ਲਿਖਵਾਉਣ ਦੇ ਕਈ-ਕਈ ਦਿਨ ਬਾਅਦ ਨਿਗਮ ਕਰਮਚਾਰੀ ਆ ਕੇ ਸਮੱਸਿਆ ਦਾ ਅਸਥਾਈ ਹੱਲ ਤਾਂ ਕਰ ਦਿੰਦੇ ਹਨ ਪਰ ਇਹ ਸਮੱਸਿਆ ਪੱਕੇ ਤੌਰ ’ਤੇ ਨਹੀਂ ਹੋ ਰਹੀ। ਬੀਤੇ ਦਿਨ ਵੀ ਨਿਊ ਹਰਬੰਸ ਨਗਰ ’ਚ 11-ਸੀ ਦੇ ਬਾਹਰ ਸੀਵਰ ਦਾ ਗੰਦ ਪਾਣੀ ਗਲੀ ’ਚ ਖੜ੍ਹਾ ਹੈ, ਜਿਸ ਬਾਬਤ 24 ਜਨਵਰੀ ਨੂੰ ਸ਼ਿਕਾਇਤ ਵੀ ਲਿਖਵਾਈ ਗਈ ਪਰ ਅੱਜ ਵੀ ਸਮੱਸਿਆ ਜਿਓਂ ਦੀ ਤਿਓਂ ਹੈ।
ਇਹ ਵੀ ਪੜ੍ਹੋ: ਸੇਵਾ ਮੁਕਤ ਹੋਣ ਵਾਲੇ ਭਾਰਤੀ ਰਾਜਦੂਤ ਤਰਨਜੀਤ ਸੰਧੂ ਭਾਜਪਾ ਤੋਂ ਸ਼ੁਰੂ ਕਰ ਸਕਦੇ ਨੇ ਸਿਆਸੀ ਸਫ਼ਰ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ
NEXT STORY