ਨੂਰਪੁਰਬੇਦੀ (ਅਵਿਨਾਸ਼ ਸ਼ਰਮਾ)- ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਨੂਰਪੁਰਬੇਦੀ ਦੀ ਬੀ. ਡੀ. ਪੀ. ਓ. ਮੈਡਮ ਹਰਿੰਦਰ ਕੌਰ ਨੂੰ ਲੈ ਕੇ ਵਿਧਾਨ ਸਭਾ ’ਚ ਕਈ ਅਹਿਮ ਮੁੱਦੇ ਚੁੱਕੇ ਗਏ ਹਨ ਜਿਨ੍ਹਾਂ ਬਾਰੇ ਜਾਣਕਾਰੀ ਦਿੰਦੇ ਵਿਧਾਇਕ ਸੰਦੋਆ ਨੇ ਕਿਹਾ ਕਿ ਬੀ. ਡੀ. ਪੀ. ਓ. ਆਪਣੇ ਹੈੱਡਕੁਆਰਟਰ ਨੂਰਪੁਰਬੇਦੀ ਵਿਖੇ ਰਹਿਣ ਦੀ ਬਜਾਏ ਚੰਡੀਗੜ੍ਹ ਰਹਿੰਦੀ ਹੈ ਅਤੇ ਉਹ ਸਰਕਾਰੀ ਗੱਡੀ ਦੀ ਨਾਜਾਇਜ਼ ਵਰਤੋਂ ਕਰਦੀ ਹੈ ।
ਇਹ ਵੀ ਪੜ੍ਹੋ : ਬੋਰਵੈੱਲ ’ਚ ਜਾਨ ਗੁਆਉਣ ਵਾਲੇ ‘ਫਤਿਹਵੀਰ’ ਦੀ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰੀ, ਰੱਬ ਨੇ ਬਖ਼ਸ਼ੀ ਪੁੱਤ ਦੀ ਦਾਤ
ਉਨ੍ਹਾਂ ਦੋਸ਼ ਲਾਇਆ ਕਿ ਬੀ. ਡੀ. ਪੀ. ਓ. ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਵਿਕਾਸ ਕੰਮਾਂ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਜਾ ਰਿਹਾ। ਵਿਧਾਇਕ ਨੇ ਇਹ ਵੀ ਕਿਹਾ ਕਿ ਪੰਚਾਇਤ ਸੰਮਤੀ ਨੂਰਪੁਰਬੇਦੀ ਦੇ ਚੇਅਰਮੈਨ ਲਈ ਉਪਲੱਬਧ ਸਰਕਾਰੀ ਗੱਡੀ ਦੀ ਵਰਤੋਂ ਬੀ. ਡੀ. ਪੀ. ਓ. ਵੱਲੋਂ ਕੀਤੀ ਜਾ ਰਹੀ ਹੈ ਜਦਕਿ ਚੇਅਰਮੈਨ ਸਕੂਟਰ ’ਤੇ ਦਫਤਰ ਆਉਂਦਾ ਹੈ । ਵਿਧਾਇਕ ਨੇ ਆਖਿਆ ਕਿ ਉਹ ਨੂਰਪੁਰਬੇਦੀ ਇਲਾਕੇ ਦੀਆਂ ਪੰਚਾਇਤਾਂ ਦੇ ਮੁੱਦਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਰਹਿਣਗੇ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਬੀ.ਡੀ.ਪੀ.ਓ. ਦਫਤਰ ਨੂਰਪੁਰਬੇਦੀ ਦਾ ਦੌਰਾ ਕੀਤਾ ਹੈ ਪਰ ਬੀ. ਡੀ. ਪੀ. ਓ. ਬਹੁਤ ਘੱਟ ਵਾਰ ਉੱਥੇ ਉਪਲੱਬਧ ਮਿਲੀ ਹੈ । ਉਨ੍ਹਾਂ ਕਿਹਾ ਕਿ ਬੀ.ਡੀ.ਪੀ.ਓ. ਮੈਡਮ ਦੀ ਦਫ਼ਤਰ ’ਚ ਹਾਜ਼ਰੀ ਘੱਟ ਹੋਣ ਕਾਰਨ ਪੰਚਾਇਤਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਇਹ ਵੀ ਪੜ੍ਹੋ : ਦੋਆਬਾ ਦੇ 4 ਜ਼ਿਲ੍ਹਿਆਂ ’ਚੋਂ ਮਹਾਨਗਰ ਜਲੰਧਰ ਬਿਜਲੀ ਚੋਰੀ ਕਰਨ ’ਚ ਸਭ ਤੋਂ ਅੱਗੇ
ਬੀ. ਡੀ. ਪੀ. ਓ. ਵੱਲੋਂ ਦੋਸ਼ਾਂ ਦਾ ਖੰਡਨ
ਇਸੇ ਦੌਰਾਨ ਬੀ. ਡੀ. ਪੀ. ਓ. ਨੂਰਪੁਰਬੇਦੀ ਹਰਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਹੈੱਡਕੁਆਰਟਰ ਰੂਪਨਗਰ ਹੈ ਅਤੇ ਉਹ ਰੂਪਨਗਰ ਵਿਖੇ ਹੀ ਰਹਿੰਦੇ ਹਨ । ਉਨ੍ਹਾਂ ਕਿਹਾ ਕਿ ਉਹ ਸਰਕਾਰੀ ਗੱਡੀ ਦੀ ਵਰਤੋਂ ਸਿਰਫ਼ ਰੂਪਨਗਰ ਹੈੱਡਕੁਆਰਟਰ ਤੱਕ ਹੀ ਕਰਦੇ ਹਨ ਅਤੇ ਚੰਡੀਗਡ੍ਹ ਆਪਣੇ ਘਰ ਜਾਣ ਲਈ ਆਪਣੀ ਨਿੱਜੀ ਗੱਡੀ ਦੀ ਵਰਤੋਂ ਕਰਦੇ ਹਨ। ਉਨ੍ਹਾਂ ਆਖਿਆ ਕਿ ਉਹ ਵਿਧਾਇਕ ਸਾਹਿਬ ਦਾ ਪੂਰਾ ਆਦਰ ਮਾਣ ਕਰਦੇ ਹਨ ਅਤੇ ਉਹ ਕਿਸੇ ਵੀ ਵਕਤ ਉਨ੍ਹਾਂ ਨੂੰ ਆਪਣੇ ਕੰਮਾਂ ਸਬੰਧੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ ਪੂਰੀ ਤੇਜ਼ੀ ਨਾਲ ਚੱਲ ਰਹੇ ਹਨ ।
ਇਹ ਵੀ ਪੜ੍ਹੋ : ਟਾਂਡਾ: ਪ੍ਰਵਾਸੀ ਮਜ਼ਦੂਰਾਂ ਦੀਆਂ ਅੱਖਾਂ ਸਾਹਮਣੇ ਸੜ ਕੇ ਸੁਆਹ ਹੋਏ ਉਨ੍ਹਾਂ ਦੇ ਆਸ਼ੀਆਨੇ, ਲੱਖਾਂ ਦਾ ਨੁਕਸਾਨ
ਪੰਜਾਬ ’ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਇਨ੍ਹਾਂ 6 ਜ਼ਿਲ੍ਹਿਆਂ ’ਚ ਲੱਗਿਆ ਨਾਈਟ ਕਰਫ਼ਿਊ
NEXT STORY