ਟਾਂਡਾ ਉੜਮੁੜ ( ਵਰਿੰਦਰ ਪੰਡਿਤ)— ਬੀ. ਡੀ. ਪੀ. ਓ . ਦਫਤਰ ਟਾਂਡਾ 'ਚ ਹੋਏ ਇਕ ਸਮਾਗਮ ਦੌਰਾਨ ਅੱਜ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ਵੱਲੋਂ ਬਲਾਕ ਟਾਂਡਾ ਦੀਆਂ 109 ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਲਗਭਗ 5 ਕਰੋੜ 57 ਲੱਖ ਦੀਆਂ ਗ੍ਰਾਂਟਾਂ ਭੇਂਟ ਕੀਤੀਆਂ ਗਈਆਂ। ਬੀ. ਡੀ. ਪੀ. ਓ . ਟਾਂਡਾ ਅਮਰਿੰਦਰ ਸਿੰਘ ਅਤੇ ਜ਼ਿਲਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਮੈਂਬਰਾਂ ਅਤੇ ਬਲਾਕ ਕਾਂਗਰਸ ਦੇ ਅਹੁਦੇਦਾਰਾਂ ਦੀ ਹਾਜ਼ਰੀ 'ਚ ਵਿਧਾਇਕ ਗਿਲਜ਼ੀਆਂ ਨੇ ਬਲਾਕ ਦੀਆਂ ਪੰਚਾਇਤਾਂ ਨੂੰ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਸਮਾਰਟ ਵਿਲੇਜ ਕੈਂਪੇਨ ਤਹਿਤ ਇਹ ਚੈੱਕ ਪੰਚਾਇਤਾਂ ਨੂੰ ਭੇਂਟ ਕੀਤੇ।
ਇਸ ਮੌਕੇ ਵਿਧਾਇਕ ਗਿਲਜ਼ੀਆਂ ਨੇ ਪੰਚਾਇਤਾਂ ਨੂੰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਇਮਾਨਦਾਰੀ ਅਤੇ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਹਲਕੇ ਦੇ ਸਮੂਹ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬਿਨਾਂ ਕਿਸੇ ਰਾਜਨੀਤਿਕ ਭੇਦਭਾਵ ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹਲਕਾ ਟਾਂਡਾ 'ਚ ਖੇਡ ਸਟੇਡੀਅਮ, ਸਰਾਂ ਤੋਂ ਖੁੱਡਾ ਸੜਕ ਅਤੇ ਹੋਰ ਸੰਪਰਕ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਗਿਲਜ਼ੀਆਂ ਪਰਿਵਾਰ ਵੱਲੋਂ ਕਾਂਗਰਸ ਆਗੂ ਜੋਗਿੰਦਰ ਸਿੰਘ ਗਿਲਜ਼ੀਆਂ ਨੇ ਅਹਿਮ ਐਲਾਨ ਕਰਦੇ ਕਿਹਾ ਕਿ ਹਰ ਸਾਲ ਬਲਾਕ ਦੇ ਜਿਸ ਪਿੰਡ ਦਾ ਸਰਪੰਚ ਅਤੇ ਪੰਚਾਇਤ ਸਕੱਤਰ ਪਿੰਡ ਦੇ ਵਿਕਾਸ ਅਤੇ ਇਮਾਨਦਾਰੀ ਦੀ ਮਿਸਾਲ ਪੈਦਾ ਕਰੇਗਾ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਗਿਲਜੀਆਂ ਪਰਿਵਾਰ ਵੱਲੋਂ ਇਕ-ਇਕ ਲੱਖ ਨਾਲ ਸਨਮਾਨਿਆ ਜਾਵੇਗਾ।ਇਸ ਮੌਕੇ ਸਿਮਰਨ ਸੈਣੀ, ਅਵਤਾਰ ਸਿੰਘ ਖੋਖਰ, ਜੋਗਿੰਦਰ ਸਿੰਘ ਗਿਲਜੀਆਂ, ਜ਼ਿਲਾ ਪਰਿਸ਼ਦ ਮੈਂਬਰ ਰਵਿੰਦਰ ਪਾਲ ਸਿੰਘ ਗੋਰਾ, ਗੁਲਸ਼ਨ ਭਗਤ, ਪੰਚਾਇਤ ਸੰਮਤੀ ਮੈਂਬਰ ਸੁਖਵਿੰਦਰ ਜੀਤ ਸਿੰਘ ਝਾਵਰ, ਜਰਨੈਲ ਜਾਜਾ, ਦਮਨਦੀਪ ਸਿੰਘ ਬਿੱਲਾ, ਗੋਲਡੀ ਕਲਿਆਣਪੁਰ, ਜਗਦੀਸ਼ ਖਰਲ, ਅਮ੍ਰਿਤਪਾਲ, ਦਵਿੰਦਰ ਜੀਤ ਬੁੱਢੀਪਿੰਡ, ਸੱਤਿਆ ਸਿੱਧੂ, ਰਾਜ ਕੁਮਾਰੀ ,ਜਸਵੰਤ ਕੌਰ ਗਿਲਜੀਆਂ, ਵਰਿੰਦਰ ਜੀਤ ਸਿੰਘ ਆਦਿ ਮੌਜੂਦ ਸਨ।
ਅਧਿਆਪਕਾਂ ਨੇ ਮੁਜ਼ਾਹਰਾ ਕਰਕੇ ਫੂਕਿਆ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ
NEXT STORY