ਸੁਲਤਾਨਪੁਰ ਲੋਧੀ (ਧੀਰ)— ਸਾਲ 2019 'ਚ ਪੰਜਾਬ 'ਚ ਆਏ ਹੜ੍ਹ ਕਾਰਨ ਜਿੱਥੇ ਲੋਕ ਬੇਘਰ ਹੋ ਗਏ ਸਨ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ। ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਕਾਂਗਰਸੀ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ। ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਹੁਣ 5 ਏਕੜ ਤੋਂ ਵੱਧ ਕਿਸਾਨਾਂ ਨੂੰ ਵੀ ਖਰਾਬ ਫਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਸਤਲੁਜ ਅਤੇ ਬਿਆਸ 'ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਜਿੱਥੇ ਜ਼ਿਲਾ ਜਲੰਧਰ ਹਲਕੇ ਦੀ ਜ਼ਮੀਨ ਪਾਣੀ ਦੀ ਮਾਰ ਹੇਠਾਂ ਆਈ ਸੀ, ਉਥੇ ਹੀ ਕਪੂਰਥਲਾ ਜ਼ਿਲੇ ਦੇ ਸੁਲਤਾਨਪੁਰ ਲੋਧੀ ਹਲਕੇ ਦੀ ਵੀ ਕਾਫੀ ਦਰਜਨ ਪਿੰਡਾਂ ਦੀ ਫਸਲ ਪਾਣੀ ਦੀ ਮਾਰ ਹੇਠਾਂ ਆ ਕੇ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ ਅਤੇ ਕਿਸਾਨਾਂ ਨੂੰ ਕਾਫੀ ਆਰਥਿਕ ਨੁਕਸਾਨ ਉਠਾਉਣਾ ਪਿਆ ਸੀ। ਸਰਕਾਰ ਵੱਲੋਂ ਹੜ ਕਾਰਨ ਹੋਏ ਝੋਨੇ ਦੇ ਖਰਾਬੇ ਦੇ ਕਿਸਾਨ ਭਰਾਵਾਂ ਨੂੰ ਜ਼ਮੀਨ ਦੇ 5 ਏਕੜ ਦੇ ਹਿਸਾਬ ਨਾਲ ਜੋ ਮੁਆਵਜ਼ਾ ਦਿੱਤਾ ਸੀ। ਇਸੇ ਸਬੰਧ 'ਚ ਅੱਜ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੈਪਟਨ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਦੱਸਿਆ।
ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਬੀਤੇ ਸਾਲ ਦਰਿਆ ਸਤਲੁਜ ਨੇ ਸਾਡੇ ਹਲਕੇ 'ਚ ਕਾਫੀ ਆਫਤ ਮਚਾਈ ਸੀ, ਜਿਸ ਕਾਰਨ ਕਈ ਬੰਨ੍ਹ ਟੁੱਟ ਗਏ ਅਤੇ ਵੱਡੀ ਗਿਣਤੀ 'ਚ ਫਸਲਾਂ ਨੂੰ ਨੁਕਸਾਨ ਪਹੁੰਚਿਆ ਸੀ। ਝੋਨੇ ਦੀ ਫਸਲ ਤਾਂ 100 ਫੀਸਦੀ ਬਰਬਾਦ ਹੋ ਚੁਕੀ ਸੀ। ਇਸ ਤੋਂ ਇਲਾਵਾ ਹਰਾ ਚਾਰਾ, ਪਸ਼ੂਆਂ ਲਈ ਤੂੜੀ ਅਤੇ ਸਬਜੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਸੀ। ਵਿਧਾਇਕ ਚੀਮਾ ਨੇ ਕੈਪਟਨ ਸਾਹਿਬ ਨੂੰ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀ ਪੰਜ ਏਕੜ ਤੋਂ ਵੱਧ ਜ਼ਮੀਨ ਹੈ, ਇਹ ਮੁਆਵਜ਼ਾ ਉਨ੍ਹਾਂ ਲਈ ਬਹੁਤ ਘੱਟ ਹੈ ਕਿਉਂਕਿ ਕਈ ਕਿਸਾਨਾਂ ਦੀ ਤਾਂ ਪੂਰੀ ਦੀ ਪੂਰੀ ਫਸਲ ਬਰਬਾਦ ਹੋ ਗਈ ਸੀ ਅਤੇ ਉਨ੍ਹਾਂ ਦੀ ਆਰਥਿਕ ਹਾਲਤ 'ਚ ਹਾਲੇ ਤੱਕ ਵੀ ਨਹੀਂ ਸੁਧਰ ਸਕੀ ਹੈ। ਜੇ ਸਰਕਾਰ 5 ਏਕੜ ਤੋਂ ਵੱਧ ਜ਼ਮੀਨ ਦੇ ਕਿਸਾਨ ਭਰਾਵਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰ ਦੇਵੇ ਤਾਂ ਉਹ ਕਰਜ਼ੇ ਦੀ ਮਾਰ ਤੋਂ ਉੱਪਰ ਉੱਠ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਨਵਤੇਜ ਚੀਮਾ ਦੀਆਂ ਮੰਗਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਇਹ ਕਿਸਾਨ ਵੀਰਾਂ ਦੀ ਮੰਗ ਲਿਖ ਕੇ ਪੂਰੀ ਖਰਾਬ ਹੋਈ ਫਸਲ ਦੀ ਜ਼ਮੀਨ ਦਾ ਮੁਆਵਜਾ ਦੇਣ ਲਈ ਅਪੀਲ ਕਰ ਦਿੱਤੀ ਗਈ ਹੈ।
ਉਨ੍ਹਾਂ ਨੂੰ ਵਿਸ਼ਵਾਸ ਹੈ ਸਾਰੇ ਕਿਸਾਨ ਵੀਰਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਪੂਰਾ ਮੁਆਵਜ਼ਾ ਮਿਲੇਗਾ, ਜਿਨ੍ਹਾਂ ਦੀ 5 ਏਕੜ ਤੋਂ ਵੱਧ ਜ਼ਮੀਨ ਹੈ ਅਤੇ ਉਨ੍ਹਾਂ ਦੀ ਸਾਰੀ ਫਸਲ ਖਰਾਬਹ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ ਕਿਉਂਕਿ ਕੈਪਟਨ ਸਰਕਾਰ ਦੇ ਸਮੇਂ ਕਿਸਾਨ ਹਮੇਸ਼ਾ ਖੁਸ਼ਹਾਲ ਸੀ ਅਤੇ ਹੁਣ ਰਹੇਗਾ।
ਰਿਆਜ਼ਪੁਰਾ 'ਚ ਹੋਈ ਲੱਖਾਂ ਦੀ ਚੋਰੀ ਦੇ ਮਾਮਲੇ 'ਚ ਪੁਲਸ ਨੇ ਦਰਜ ਕੀਤਾ ਮਾਮਲਾ
NEXT STORY