ਜਲੰਧਰ (ਮ੍ਰਿਦੁਲ)— ਜਿੱਥੇ ਇਕ ਪਾਸੇ 31 ਦਸੰਬਰ ਦੀ ਰਾਤ ਨੂੰ ਸ਼ਹਿਰ ਦੇ ਕਲੱਬਾਂ ਅਤੇ ਰੈਸਟੋਰੈਂਟਾਂ 'ਚ ਪਾਰਟੀ ਦਾ ਮਾਹੌਲ ਰਿਹਾ। ਉਥੇ ਦੂਜੇ ਪਾਸੇ ਨਵੇਂ ਸਾਲ ਦੇ ਰੌਲੇ-ਰੱਪੇ 'ਚ ਹੁੱਕਾ ਬਾਰ ਵੀ ਜ਼ੋਰਾਂ 'ਤੇ ਚੱਲੇ। ਇੰਨਾ ਹੀ ਨਹੀਂ, ਹੁੱਕਾ ਬਾਰ ਦੇ ਮਾਲਕਾਂ ਨੇ ਪੁਲਸ ਦੀ ਨੱਕ ਹੇਠ ਮੋਟੀ ਕਮਾਈ ਕੀਤੀ। ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ 'ਚ ਸਥਿਤ ਪਲਾਂਡੋਰਜ਼ ਅਤੇ ਪੀ. ਪੀ. ਆਰ. ਮਾਲ ਸਥਿਤ ਮਿਲੇਨੀਅਰਸ ਲਾਊਂਜ ਬਾਰ 'ਚ ਹੁੱਕਾ ਬਾਰ ਸਿਖਰਾਂ 'ਤੇ ਚੱਲਿਆ। ਵਰਣਨਯੋਗ ਹੈ ਕਿ ਨਵੇਂ ਸਾਲ ਤੋਂ ਕੁਝ ਦਿਨ ਪਹਿਲਾਂ ਹੀ ਪੁਲਸ ਨੇ ਹੁੱਕਾ ਬਾਰ ਵਿਰੁੱਧ ਕਾਰਵਾਈ ਕੀਤੀ ਸੀ। ਇੰਨਾ ਹੀ ਨਹੀਂ ਪੁਲਸ ਨੇ ਮਿਲੇਨੀਅਰਸ ਲਾਊਂਜ, ਪੀਆਨ ਰੈਸਟੋਰੈਂਟ ਤੋਂ ਹੁੱਕੇ ਅਤੇ ਹੁੱਕੇ ਫਲੇਵਰ ਦੇ ਨਾਲ-ਨਾਲ ਦੋਹਾਂ ਦੇ ਮਾਲਕਾਂ 'ਤੇ ਕੇਸ ਦਰਜ ਕੀਤਾ ਸੀ।
ਸੂਤਰਾਂ ਦੀ ਮੰਨੀਏ ਤਾਂ ਮਾਡਲ ਟਾਊਨ ਸਥਿਤ ਪਲਾਂਡੋਰਜ਼ ਅਤੇ ਪੀ. ਪੀ. ਆਰ. ਸਥਿਤ ਮਿਲੇਨੀਅਰਸ ਲਾਊਂਜ ਬਾਰ ਅਤੇ ਪੀਆਨ ਰੈਸਟੋਰੈਂਟ 'ਚ ਹੁੱਕਾ ਸ਼ਰੇਆਮ ਪਰੋਸਿਆ ਗਿਆ। ਇਕ ਵਿਅਕਤੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਤਕਰੀਬਨ ਇਕ ਹਫਤਾ ਪਹਿਲਾਂ ਹੀ ਪੁਲਸ ਦੀ ਕਾਫੀ ਵੱਡੀ ਕਾਰਵਾਈ ਪੀ. ਪੀ. ਆਰ. ਮਾਲ ਅਤੇ ਹੋਰ ਥਾਵਾਂ 'ਤੇ ਹੋਈ ਸੀ। ਕਾਰਵਾਈ ਇੰਨੀ ਵੱਡੀ ਸੀ ਕਿ ਪੁਲਸ ਨੇ ਕਾਫੀ ਵੱਡੀ ਗਿਣਤੀ 'ਚ ਹੁੱਕੇ ਅਤੇ ਈ-ਸਿਗਰਟ ਬਰਮਾਦ ਕੀਤੇ ਸੀ ਪਰ 31 ਦਸੰਬਰ ਦੀ ਰਾਤ ਨੂੰ ਮਾਡਲ ਟਾਊਨ 'ਚ ਨੌਜਵਾਨਾਂ ਨੇ ਨਵੇਂ ਸਾਲ ਦੀ ਰਾਤ ਨੂੰ ਸੈਲੀਬ੍ਰੇਟ ਕਰਨ ਲਈ ਪਲਾਂਡੋਰਜ਼ ਹੁੱਕਾ ਬਾਰ ਵਿਚ ਜਾ ਕੇ ਹੁੱਕੇ ਦਾ ਮਜ਼ਾ ਲਿਆ। ਇਸ ਤਰ੍ਹਾਂ ਪੁਲਸ ਦੀ ਕਾਰਵਾਈ ਦੀਆਂ ਧੱਜੀਆਂ ਉਡਣ ਕਾਰਨ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਕਾਫੀ ਵੱਡਾ ਸਵਾਲ ਖੜ੍ਹਾ ਹੁੰਦਾ ਹੈ।
ਮਾਡਲ ਟਾਊਨ 'ਚ ਇੰਨੀ ਪੁਲਸ ਫੋਰਸ ਤਾਇਨਾਤ ਹੋਣ ਦੇ ਬਾਵਜੂਦ ਹੁੱਕਾ ਬਾਰ ਚੱਲਣਾ ਕਿਵੇਂ ਸੰਭਵ?
ਦੂਜੇ ਪਾਸੇ ਮਾਡਲ ਟਾਊਨ ਅਤੇ ਪੀ. ਪੀ. ਆਰ. ਇਲਾਕੇ 'ਚ ਭਾਰੀ ਪੁਲਸ ਬਲ ਤਾਇਨਾਤ ਹੋਣ ਦੇ ਬਾਵਜੂਦ ਕਿਸ ਤਰ੍ਹਾਂ ਹੁੱਕਾ ਬਾਰ ਚੱਲ ਗਏ। ਹਾਲਾਂਕਿ ਪੁਲਸ ਦੀ ਇਸ ਲਾਪ੍ਰਵਾਹੀ ਕਾਰਨ ਪੁਲਸ ਦੀ ਕਾਰਵਾਈ 'ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।
ਪੁਲਸ ਦੀ ਕਾਰਵਾਈ ਤੋਂ ਬਾਅਦ ਇਕ ਹਫਤਾ ਹੀ ਬੰਦ ਰਹੇ ਹੁੱਕਾ ਬਾਰ
ਵਰਣਨਯੋਗ ਹੈ ਕਿ ਬੀਤੇ ਦਿਨੀਂ ਪੁਲਸ ਦੀ ਸ਼ਹਿਰ ਦੇ ਹੁੱਕਾ ਬਾਰ ਦੇ ਖਿਲਾਫ ਵੱਡੀ ਕਾਰਵਾਈ ਹੋਣ ਕਾਰਣ ਸਿਰਫ ਇਕ ਹਫਤਾ ਹੀ ਹੁੱਕਾ ਬਾਰ ਬੰਦ ਰਹੇ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਪੁਲਸ ਦੋਬਾਰਾ ਇਨ੍ਹਾਂ 'ਤੇ ਕਾਰਵਾਈ ਨਾ ਕਰ ਦੇਵੇ, ਜਿਸ ਨੂੰ ਲੈ ਕੇ ਪੁਲਸ ਦੀ ਨੱਕ ਹੇਠ ਹੁੱਕਾ ਬਾਰ ਚਾਲਕਾਂ ਨੇ ਕਾਰਵਾਈ ਸ਼ਾਂਤ ਹੋਣ ਤੋਂ ਬਾਅਦ ਦੁਬਾਰਾ ਕਾਰੋਬਾਰ ਸ਼ੁਰੂ ਕਰ ਲਿਆ ਹੈ।
ਹੁੱਕਾ ਬਾਰ ਵਿਰੁੱਧ ਬਿਨਾਂ ਦੱਸੇ ਅਚਾਨਕ ਕਰਾਂਗੇ ਕਾਰਵਾਈ : ਏ. ਸੀ. ਪੀ. ਧਰਮਪਾਲ
ਇਸ ਬਾਰੇ ਏ. ਸੀ. ਪੀ. ਮਾਡਲ ਟਾਊਨ ਧਰਮਪਾਲ ਨੇ ਦੱਸਿਆ ਕਿ ਹੁੱਕਾ ਬਾਰ ਵਿਰੁੱਧ ਜਲਦੀ ਹੀ ਅਚਾਨਕ ਕਾਰਵਾਈ ਦੁਬਾਰਾ ਕੀਤੀ ਜਾਵੇਗੀ। ਬੀਤੀ ਰਾਤ ਪੁਲਸ ਮਾਡਲ ਟਾਊਨ ਵਿਚ ਲੋਕਾਂ ਦੀ ਸੁਰੱਖਿਆ ਸਬੰਧੀ ਰੁੱਝੀ ਸੀ, ਜਿਸ ਕਾਰਨ ਹੁੱਕਾ ਬਾਰ ਦੇ ਮਾਲਕਾਂ ਨੇ ਇਸੇ ਗੱਲ ਦਾ ਫਾਇਦਾ ਉਠਾਇਆ। ਉਨ੍ਹਾਂ 'ਤੇ ਆਉਣ ਵਾਲੇ ਦਿਨਾਂ 'ਚ ਜਲਦੀ ਹੀ ਕਾਰਵਾਈ ਹੋਵੇਗੀ।
ਨਵੇਂ ਸਾਲ ਦੇ ਆਗਾਜ਼ ਮੌਕੇ ਸੂਰਜ ਨੇ ਖੁੱਲ੍ਹ ਕੇ ਦਿੱਤੇ ਦਰਸ਼ਨ
NEXT STORY