ਮਾਹਿਲਪੁਰ- ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਨੂੰ ਵਿਸਾਖੀ ਤੱਕ ਮੁਆਵਜ਼ਾ ਜਾਰੀ ਕਰਨ ਦੇ ਵਾਅਦੇ ਦੀ ਹਵਾ ਨਿਕਲਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਪਟਵਾਰੀ ਪਿੰਡਾਂ ਵਿਚ ਜਾਂ ਤਾਂ ਫ਼ਸਲ ਜਾ ਜਾਇਜ਼ਾ ਲੈਣ ਪਹੁੰਚੇ ਹੀ ਨਹੀਂ ਅਤੇ ਜੇਕਰ ਪਹੁੰਚੇ ਹਨ ਤਾਂ ਅਜਿਹਾ ਹਵਾਈ ਦੌਰਾ ਕਰਕੇ ਨਿਕਲ ਗਏ ਹਨ, ਜਿਸ ਬਾਰੇ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਪਿੰਡਾਂ ਵਿਚ ਰਾਬਤਾ ਤੱਕ ਕਾਇਮ ਨਹੀਂ ਕੀਤਾ। ਜਦੋਂਕਿ ਕਿਸਾਨਾਂ ਨੂੰ ਹੀ ਗੱਲ ਸਪੱਸ਼ਟ ਨਹੀਂ ਕਿ ਪਟਵਾਰੀ ਪਿੰਡ ਵਿਚ ਘੁੰਮੇ ਹਨ ਜਾਂ ਨਹੀਂ ਤਾਂ ਉਨ੍ਹਾਂ ਵੱਲੋਂ ਕੀਤਾ ਜਾਇਜ਼ਾ ਕਿਵੇਂ ਸਹੀ ਹੋ ਸਕਦਾ ਹੈ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮੀਂਹ ਹਨੇਰੀ ਨਾਲ ਕਿਸਾਨਾਂ ਦੀ ਪਹਿਲਾਂ ਫ਼ਸਲ ਬੈਠ ਗਈ ਫਿਰ ਬਾਅਦ ਵਿਚ ਝਾੜ ਵੀ ਘੱਟ ਗਿਆ ਪਰ ਹੁਣ ਦੋਬਾਰਾ ਬਾਰਿਸ਼ ਹਨੇਰੀ ਨੇ ਫ਼ਸਲ ਸੰਭਾਲ ਰਹੇ ਕਿਸਾਨਾਂ ਵਾਸਤੇ ਹੋਰ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਭਾਜਪਾ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖ਼ੁਦ ਕਿਹਾ ਸੀ ਕਿ ਪਹਿਲਾਂ ਉਨ੍ਹਾਂ ਦੀ ਸਰਕਾਰ ਮੁਆਵਜ਼ਾ ਦੇਵੇਗੀ ਅਤੇ ਫਿਰ ਗਿਰਦਾਵਰੀਆਂ ਹੋਣਗੀਆਂ ਪਰ ਅੱਜ ਪਿੰਡਾਂ ਵਿਚ ਪਿਛਲੇ ਡੇਢ ਮਹੀਨੇ ਤੋਂ ਕਿਸਾਨਾਂ ਦੇ ਹੋ ਰਹੇ ਭਾਰੀ ਨੁਕਸਾਨ ਦੇ ਬਾਵਜੂਦ ਸਰਕਾਰ ਅੱਜ ਨਾ ਤਾਂ ਪੂਰੀ ਤਰ੍ਹਾਂ ਜਾਇਜ਼ੇ ਕਰਵਾ ਸਕੀ ਹੈ ਅਤੇ ਨਾ ਹੀ ਮੁਆਵਜ਼ੇ ਜਾਰੀ ਹੋ ਰਹੇ ਹਨ।
ਇਹ ਵੀ ਪੜ੍ਹੋ : ਪਟਿਆਲਾ ਦੀ 9 ਸਾਲਾ ਬੱਚੀ ਨੂੰ ਮਿਲਿਆ ਲੋਕ ਸਭਾ 'ਚ ਜਾਣ ਦਾ ਮੌਕਾ, ਭਾਸ਼ਣ ਸੁਣ ਸਪੀਕਰ ਓਮ ਬਿਰਲਾ ਹੋਏ ਮੁਰੀਦ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਸੇ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿਚੋਂ ਬਾਹਰ ਰਹਿੰਦਿਆਂ 70-70 ਹਜ਼ਾਰ ਰੁਪਏ ਮੁਆਵਜ਼ਾ ਪ੍ਰਤੀ ਏਕੜ ਸਰਕਾਰਾਂ ਤੋਂ ਮੰਗਿਆ ਜਾਂਦਾ ਸੀ ਪਰ ਜਦੋਂ ਇਹ ਪਾਰਟੀ ਸੱਤਾ ਵਿਚ ਆਈ ਹੈ ਤਾਂ ਉਸ ਵੱਲੋਂ ਸਿਰਫ਼ 15 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਖੇਤੀ ਕੋਈ ਲਾਹੇਵੰਦ ਕਿੱਤਾ ਨਹੀਂ ਰਿਹਾ ਅਤੇ ਜ਼ਿਆਦਾਤਰ ਜ਼ਿੰਮੀਦਾਰ ਕਰਜ਼ੇ ਹੇਠ ਦੱਬੇ ਹੋਏ ਹਨ। ਫ਼ਸਲ ਦਾ ਝਾੜ ਮੀਂਹ ਹਨੇਰੀ ਕਰਕੇ ਪਹਿਲਾਂ ਹੀ ਘੱਟ ਚੁੱਕਿਆ ਹੈ ਅਤੇ ਬਹੁਤ ਜਗ੍ਹਾ ਫ਼ਸਲ ਨਸ਼ਟ ਵੀ ਹੋ ਚੁੱਕੀ ਹੈ, ਇਸ ਕਰਕੇ ਅਜਿਹੇ ਹਾਲਾਤ ਵਿਚ ਸਰਕਾਰ ਨੂੰ ਕਿਸਾਨਾਂ ਦਾ ਦੁੱਖ਼ ਸਮਝਦੇ ਹੋਏ ਮੁਆਵਜ਼ਾ ਜਲਦੀ ਤੋਂ ਜਲਦੀ ਜਾਰੀ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਕੈਨੇਡਾ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਆਪ' ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਬਿਆਨ ਆਇਆ ਸਾਹਮਣੇ
NEXT STORY