ਜਲੰਧਰ (ਵਰੁਣ)–ਮਕਸੂਦਾਂ ਸਬਜ਼ੀ ਮੰਡੀ ਵਿਚ ਦਿਨ-ਦਿਹਾੜੇ 2 ਲੁਟੇਰੇ ਐੱਨ. ਆਰ. ਆਈ. ਔਰਤ ਤੋਂ ਪਰਸ ਲੁੱਟ ਕੇ ਲੈ ਗਏ। ਪਰਸ ਵਿਚ ਭਾਰਤੀ ਅਤੇ ਅਮਰੀਕਨ ਕਰੰਸੀ ਸਮੇਤ ਮੋਬਾਇਲ ਫੋਨ ਅਤੇ ਕਈ ਦੇਸ਼ਾਂ ਦੇ ਵੀਜ਼ਾ ਲੱਗੇ ਪਾਸਪੋਰਟ ਵੀ ਸਨ। ਥਾਣਾ ਨੰਬਰ ਇਕ ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਗ੍ਰੌਸਰੀ ਸਟੋਰ ਦੇ ਮਾਲਕ ਰਵੀ ਕੁਮਾਰ ਨੇ ਦੱਸਿਆ ਕਿ ਗੱਡੀ ਸਵਾਰ 2 ਔਰਤਾਂ ਉਨ੍ਹਾਂ ਦੇ ਸਟੋਰ ਵਿਚ ਖਰੀਦਦਾਰੀ ਕਰਨ ਆਈਆਂ ਸਨ। ਦੋਵੇਂ ਹੀ ਐੱਨ. ਆਰ. ਆਈ. ਸਨ। ਜਿਵੇਂ ਹੀ ਉਹ ਔਰਤਾਂ ਸਟੋਰ ਵਿਚ ਆਈਆਂ ਤਾਂ ਵੇਖਿਆ ਕਿ ਇਕ ਬਾਈਕ ’ਤੇ 2 ਸ਼ੱਕੀ ਨੌਜਵਾਨ ਵੀ ਉਨ੍ਹਾਂ ਦੇ ਨਾਲ-ਨਾਲ ਆਏ, ਜਿਨ੍ਹਾਂ ਵਿਚ ਇਕ ਨੌਜਵਾਨ ਸਟੋਰ ਦੀ ਐਂਟਰੀ ਤਕ ਔਰਤ ਦਾ ਪਿੱਛਾ ਕੀਤਾ ਪਰ ਲੋਕਾਂ ਦੀ ਆਵਾਜਾਈ ਹੋਣ ਕਾਰਨ ਉਹ ਪਿੱਛੇ ਚਲਾ ਗਿਆ। ਕਾਫ਼ੀ ਸਮੇਂ ਤਕ ਦੋਵੇਂ ਨੌਜਵਾਨ ਸਟੋਰ ਦੇ ਬਾਹਰ ਖੜ੍ਹੇ ਰਹੇ, ਜਿਸ ਕਾਰਨ ਰਵੀ ਨੇ ਔਰਤਾਂ ਨੂੰ ਚੌਕਸ ਵੀ ਕੀਤਾ ਕਿ ਉਹ ਨੌਜਵਾਨ ਸ਼ੱਕੀ ਲੱਗ ਰਹੇ ਹਨ। ਇਸ ਲਈ ਵਾਪਸ ਜਾਣ ਸਮੇਂ ਆਪਣੇ ਪਰਸ ਦਾ ਧਿਆਨ ਰੱਖਣ।
ਇਹ ਵੀ ਪੜ੍ਹੋ: ਜਲੰਧਰ ਵਿਖੇ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ ਉੱਡੇ ਪਰਖੱਚੇ, 1 ਦੀ ਹੋਈ ਦਰਦਨਾਕ ਮੌਤ
ਰਵੀ ਨੇ ਦੱਸਿਆ ਕਿ ਉਨ੍ਹਾਂ ਆਪਣਾ ਇਕ ਕਰਮਚਾਰੀ ਵੀ ਸਟੋਰ ਦੇ ਬਾਹਰ ਖੜ੍ਹਾ ਕਰ ਦਿੱਤਾ ਸੀ ਤਾਂ ਕਿ ਜੇਕਰ ਉਹ ਕੁਝ ਵਾਰਦਾਤ ਕਰਨ ਤਾਂ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ। ਜਿਉਂ ਹੀ ਔਰਤਾਂ ਖਰੀਦਦਾਰੀ ਕਰ ਕੇ ਬਾਹਰ ਆਈਆਂ ਤਾਂ ਬਾਈਕ ਚਲਾ ਰਹੇ ਨੌਜਵਾਨ ਨੇ ਆਪਣਾ ਬਾਈਕ ਮੋੜ ਲਿਆ ਅਤੇ ਜਿਉਂ ਹੀ ਔਰਤਾਂ ਆਪਣੀ ਗੱਡੀ ਦਾ ਦਰਵਾਜ਼ਾ ਖੋਲ੍ਹਣ ਲੱਗੀਆਂ ਤਾਂ ਦੂਜੇ ਲੁਟੇਰੇ ਔਰਤ ਦੇ ਹੱਥ ਿਵਚੋਂ ਪਰਸ ਝਪਟ ਲਿਆ ਅਤੇ ਤੁਰੰਤ ਬਾਈਕ ’ਤੇ ਬੈਠ ਕੇ ਫ਼ਰਾਰ ਹੋ ਗਏ। ਲੁਟੇਰੇ ਵੱਲੋਂ ਪਰਸ ਝਪਟਦੇ ਹੀ ਸਟੋਰ ਦੇ ਬਾਹਰ ਖੜ੍ਹਾ ਨੌਜਵਾਨ ਲੁਟੇਰਿਆਂ ਵੱਲ ਭੱਜਿਆ ਪਰ ਮੁਲਜ਼ਮ ਕਾਫ਼ੀ ਸਪੀਡ ਨਾਲ ਫ਼ਰਾਰ ਹੋ ਗਏ।
ਰਵੀ ਨੇ ਦੱਸਿਆ ਕਿ ਇਸ ਜਗ੍ਹਾ ’ਤੇ ਪਹਿਲਾਂ ਵੀ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਕਦੀ ਤਾਂ ਲੋਕਾਂ ਕੋਲੋਂ ਮੋਬਾਈਲ ਖੋਹ ਲਈ ਜਾਂਦੇ ਹਨ ਅਤੇ ਕਦੀ ਪਰਸ। ਥਾਣਾ ਨੰਬਰ 1 ਵਿਚ ਇਸ ਸਬੰਧੀ ਸ਼ਿਕਾਇਤ ਦੇ ਿਦੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਐੱਨ. ਆਰ. ਆਈ. ਔਰਤ ਨੇ ਅਮਰੀਕਾ ਵਾਪਸ ਮੁੜਨਾ ਸੀ। ਲੁਟੇਰਿਆਂ ਵੱਲੋਂ ਖੋਹੇ ਗਏ ਪਰਸ ਵਿਚ ਪਾਸਪੋਰਟ, ਭਾਰਤੀ ਅਤੇ ਅਮਰੀਕਨ ਕਰੰਸੀ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਸਨ। ਸਾਰੀ ਘਟਨਾ ਸਟੋਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਸਾਫ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਵੀ ਪੁਲਸ ਨੂੰ ਦੇ ਦਿੱਤੀ ਗਈ ਹੈ। ਸਟੋਰ ਦੇ ਮਾਲਕ ਰਵੀ ਨੇ ਦੱਸਿਆ ਕਿ ਵਾਰਦਾਤ ਦੇ ਕੁਝ ਸਮੇਂ ਬਾਅਦ ਔਰਤ ਨੇ ਆਪਣੇ ਮੋਬਾਈਲ ’ਤੇ ਫੋਨ ਕੀਤਾ ਤਾਂ ਲੁਟੇਰਿਆਂ ਨੇ ਉਸ ਨਾਲ ਗੱਲ ਵੀ ਕੀਤੀ। ਮੁਲਜ਼ਮਾਂ ਨੇ ਸਾਫ਼ ਕਿਹਾ ਕਿ ਉਹ ਪਰਸ ਵਿਚਲੇ ਪੈਸੇ ਨਹੀਂ ਦੇਣਗੇ, ਜਦੋਂ ਕਿ ਦਸਤਾਵੇਜ਼ ਜ਼ਰੂਰ ਮੋੜ ਦੇਣਗੇ। ਔਰਤ ਨੇ ਪਾਸਪੋਰਟ ਅਤੇ ਦਸਤਾਵੇਜ਼ ਮੋੜਨ ’ਤੇ 10 ਹਜ਼ਾਰ ਰੁਪਏ ਹੋਰ ਦੇਣ ਦਾ ਭਰੋਸਾ ਦਿੱਤਾ ਪਰ ਬਾਅਦ ਵਿਚ ਮੁਲਜ਼ਮਾਂ ਨੇ ਐੱਨ. ਆਰ. ਆਈ. ਔਰਤ ਦਾ ਮੋਬਾਈਲ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ਨੂੰ ਮਿਲੇ ਨਵੇਂ ਡੀ.ਸੀ., ਵਿਸ਼ੇਸ਼ ਸਾਰੰਗਲ ਗੁਰਦਾਸਪੁਰ 'ਚ ਨਿਭਾਉਣਗੇ ਸੇਵਾਵਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਂਕ ਖਾਤਾ ਖੋਲ੍ਹੋ 3 ਮਿੰਟਾਂ ’ਚ, ਲੋਨ 15 ਮਿੰਟਾਂ ’ਚ, ਸਾਰੇ ਕੰਮ ਘਰ ਬੈਠੇ ਹੀ
NEXT STORY