ਜਲੰਧਰ (ਨਰਿੰਦਰ ਮੋਹਨ) : ਬੈਂਕ ’ਚ ਖਾਤਾ ਖੁੱਲ੍ਹਵਾਉਣ ਲਈ ਹੁਣ ਬੈਂਕ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਘਰ ਬੈਠੇ ਹੀ ਸਿਰਫ਼ 3-4 ਮਿੰਟ ’ਚ ਕੋਈ ਵੀ ਖੁਦ ਹੀ ਆਪਣਾ ਬੈਂਕ ਖਾਤਾ ਖੋਲ੍ਹ ਸਕੇਗਾ ਅਤੇ ਜੇ ਬੈਂਕ ਤੋਂ ਲੋਨ ਲੈਣਾ ਹੋਵੇਗਾ ਤਾਂ ਵੀ ਸਿਰਫ਼ 15-20 ਮਿੰਟ ’ਚ ਲੋਨ ਪਾਸ ਕਰਵਾ ਸਕੇਗਾ। ਦੇਸ਼ ਭਰ ’ਚ 158 ਬ੍ਰਾਂਚਾਂ ਵਾਲਾ ਯੂਨਿਟੀ ਸਮਾਲ ਫਾਇਨਾਂਸ ਬੈਂਕ (ਯੂਨਿਟੀ ਬੈਂਕ) ਜਲਦ ਹੀ ਆਪਣੀ ਮੋਬਾਇਲ ਐਪ ਲਿਆਉਣ ਜਾ ਰਿਹਾ ਹੈ, ਜਿਸ ’ਚ ਇਹ ਸਾਰੀਆਂ ਸਹੂਲਤਾਂ ਹੋਣਗੀਆਂ। ਯੂਨਿਟੀ ਬੈਂਕ ਦੇ ਐੱਮ. ਡੀ. ਅਤੇ ਸੀ. ਈ. ਓ. ਇੰਦਰਜੀਤ ਕਮੋਤਰਾ ਮੁਤਾਬਕ ਪੰਜਾਬ ਦੇ ਸੀਨੀਅਰ ਸਿਟੀਜ਼ਨਜ਼ ਲਈ ਬੈਂਕ ਦੀਆਂ ਸਹੂਲਤਾਂ ਹੁਣ ਹੋਮ ਡਲਿਵਰੀ ਦੇ ਮਾਧਿਅਮ ਰਾਹੀਂ ਘਰ-ਘਰ ’ਚ ਮੁਹੱਈਆ ਹੋਣਗੀਆਂ। ਨਵੇਂ ਯੁੱਗ ’ਚ ਡਿਜੀਟਲ ਫਸਟ ਬੈਂਕ, ਯੂਨਿਟੀ ਸਮਾਲ ਫਾਇਨਾਂਸ ਬੈਂਕ (ਯੂਨਿਟੀ ਬੈਂਕ) ਨੇ ਪੰਜਾਬ ’ਚ ਆਪਣਾ ਵਿਸਤਾਰ ਕਰਦੇ ਹੋਏ 7 ਨਵੀਆਂ ਬ੍ਰਾਂਚਾਂ ਖੋਲ੍ਹੀਆਂ ਹਨ। ਯੂਨਿਟੀ ਬੈਂਕ ਨੇ ਚੰਡੀਗੜ੍ਹ ’ਚ ਸੈਕਟਰ 7, 22, 27 ’ਚ, ਮਨੀਮਾਜਰਾ ਤੇ ਅੰਮ੍ਰਿਤਸਰ ’ਚ ਮਾਡਲ ਟਾਊਨ ’ਚ ਅਤੇ ਲੁਧਿਆਣਾ ’ਚ ਫਿਰੋਜ਼ ਗਾਂਧੀ ਬਾਜ਼ਾਰ ’ਚ ਆਪਣੀਆਂ ਅਤਿ-ਆਧੁਨਿਕ ਬ੍ਰਾਂਚਾਂ ਖੋਲ੍ਹੀਆਂ ਹਨ। ਇਸ ਤੋਂ ਬਾਅਦ ਭਵਿੱਖ ’ਚ ਅੰਬਾਲਾ ਤੇ ਜਲੰਧਰ ਵਿਚ ਵੀ ਬ੍ਰਾਂਚਾਂ ਖੋਲ੍ਹੀਆਂ ਜਾਣਗੀਆਂ।
ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ’ਚ ਖੌਫ਼ਨਾਕ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢ ’ਤਾ ਮੁੰਡਾ
ਚੰਡੀਗੜ੍ਹ ਦੇ ਸੈਕਟਰ-27 ’ਚ ਯੂਨਿਟੀ ਬੈਂਕ ਦੀ ਬ੍ਰਾਂਚ ਦਾ ਉਦਘਾਟਨ ਰਾਮ ਰਾਜ ਬਡਿਆਲ, ਸਾਬਕਾ ਡੀ. ਜੀ. ਐੱਮ., ਨਾਬਾਰਡ ਨੇ ਕੀਤਾ, ਜਦੋਂਕਿ ਚੰਡੀਗੜ੍ਹ ਦੇ ਸੈਕਟਰ-7 ’ਚ ਯੂਨਿਟੀ ਬੈਂਕ ਦੀ ਬ੍ਰਾਂਚ ਦਾ ਉਦਘਾਟਨ ਅਰਨਸਟ ਫਾਰਮੇਸ਼ੀਆ ਦੇ ਸੀ. ਈ. ਓ. ਨਿਖਿਲ ਅਗਰਵਾਲ ਨੇ ਕੀਤਾ। ਯੂਨਿਟੀ ਬੈਂਕ ਸੀਨੀਅਰ ਨਾਗਰਿਕਾਂ ਨੂੰ ਫਿਕਸਡ ਡਿਪਾਜ਼ਿਟ ’ਤੇ 9.50 ਫੀਸਦੀ ਸਾਲਾਨਾ ਦੀ ਵਿਆਜ ਦਰ ਅਤੇ ਰਿਟੇਲ ਨਿਵੇਸ਼ਕਾਂ ਨੂੰ 9 ਫੀਸਦੀ ਸਾਲਾਨਾ ਦੀ ਵਿਆਜ ਦਰ ਦਿੰਦਾ ਹੈ, ਜੋ ਹੋਰ ਸਾਰੇ ਬੈਂਕਾਂ ਤੋਂ ਵੱਧ ਹੈ। ਬਚਤ ਖਾਤੇ ’ਤੇ 20 ਲੱਖ ਰੁਪਏ ਤੋਂ ਵੱਧ, 5 ਕਰੋੜ ਰੁਪਏ ਤੋਂ ਘੱਟ ਦੀ ਰਕਮ ਲਈ 7.50 ਫੀਸਦੀ ਅਤੇ 5 ਲੱਖ ਰੁਪਏ ਤੋਂ 20 ਲੱਖ ਰੁਪਏ ਤਕ ਦੀ ਰਕਮ ਲਈ 7.25 ਫੀਸਦੀ ਸਾਲਾਨਾ ਦੀ ਵਿਆਜ ਦਰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਚੋਣਵੀਆਂ ਬ੍ਰਾਂਚਾਂ ਵਿਚ ਲਾਕਰਸ ਵੀ ਬਹੁਤ ਘੱਟ ਦਰਾਂ ’ਤੇ ਮੁਹੱਈਆ ਹਨ। ਯੂਨਿਟੀ ਬੈਂਕ ਦੇ ਐੱਮ. ਡੀ. ਤੇ ਸੀ. ਈ. ਓ. ਇੰਦਰਜੀਤ ਕਮੋਤਰਾ ਨੇ ਕਿਹਾ ਕਿ ਯੂਨਿਟੀ ਬੈਂਕ ਇਕ ਸ਼ਡਿਊਲਡ ਕਮਰਸ਼ੀਅਲ ਬੈਂਕ ਹੈ, ਜੋ ਸੈਂਟਰਲ ਫਾਇਨਾਂਸ਼ੀਅਲ ਸਰਵਿਸਿਜ਼ ਲਿਮਟਿਡ ਵੱਲੋਂ ਪ੍ਰਮੋਟਿਡ ਹੈ। ਇਸ ਬੈਂਕ ’ਚ 6,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾ ਹੈ ਅਤੇ ਇਸ ਦੇ ਕੁਲ ਐਸੇਟਸ 8,000 ਕਰੋੜ ਰੁਪਏ ਦੇ ਹਨ। ਇਸ ਦੇ ਕੋਲ ਭਾਰਤ ’ਚ 158 ਰਿਟੇਲ ਬੈਂਕ ਬ੍ਰਾਂਚਾਂ ਹਨ। ਐੱਮ. ਐੱਸ. ਐੱਮ. ਈ. ’ਚ ਬੈਂਕ ਨੇ ਹੁਣ ਤਕ 4500 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹਨ ਅਤੇ ਉਹ ਵੀ ਬਿਨਾਂ ਕਿਸੇ ਦੇਰੀ ਦੇ।
ਇਹ ਵੀ ਪੜ੍ਹੋ : ਸ੍ਰੀ ਹਜ਼ੂਰ ਸਾਹਿਬ ਨੂੰ ਜਾਣ ਵਾਲੀਆਂ ਟ੍ਰੇਨਾਂ ਦਾ ਟਾਈਮ ਟੇਬਲ ਵਧਾਉਣ ਦੀ ਮੰਗ
ਦਿਲਚਸਪ ਗੱਲ ਇਹ ਵੀ ਹੈ ਕਿ ਹੁਣ ਤਕ ਸਾਰੇ ਬੈਂਕ ਸਿਰਫ਼ ਆਪਣੇ ਲਈ ਹੀ ਸਾਈਬਰ ਸਕਿਓਰਿਟੀ ਦੀ ਵਿਵਸਥਾ ਕਰਦੇ ਹਨ ਪਰ ਯੂਨਿਟੀ ਬੈਂਕ ਅਜਿਹਾ ਪਹਿਲਾ ਬੈਂਕ ਬਣਨ ਜਾ ਰਿਹਾ ਹੈ, ਜੋ ਹੁਣ ਗਾਹਕਾਂ ਦੇ ਖਾਤੇ ਦੀ ਸਾਈਬਰ ਸਕਿਓਰਿਟੀ ਦਾ ਵੀ ਬੀਮਾ ਕਰਾਏਗਾ ਤਾਂ ਜੋ ਗਾਹਕਾਂ ਨਾਲ ਸਾਈਬਰ ਠੱਗੀ ਹੋਣ ’ਤੇ ਉਨ੍ਹਾਂ ਨੂੰ ਬੀਮੇ ਦੇ ਰੂਪ ’ਚ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਪੰਜਾਬ ਦੇ ਸਾਰੇ ਪੁਲਸ ਅਧਿਕਾਰੀ/ਕਰਮਚਾਰੀ ਚੋਣ ਕਮਿਸ਼ਨ ਦੇ ਡੈਪੂਟੇਸ਼ਨ ’ਤੇ : ਸਿਬਿਨ ਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਮੁੱਖ ਮੰਤਰੀ ਭਗਵੰਤ ਮਾਨ ਨੇ ਗੱਡੀ ’ਚ ਬੈਠ ਗਾਇਕ ਸੁਖਵਿੰਦਰ ਨਾਲ ਲਗਾਈ ਮਹਿਫ਼ਲ, , ਦੇਖੋ ਵੀਡੀਓ
NEXT STORY