ਬੰਗਾ, (ਚਮਨ ਲਾਲ/ਰਾਕੇਸ਼)- ਥਾਣਾ ਸਦਰ ਪੁਲਸ ਵਲੋਂ 20 ਵੱਖ-ਵੱਖ ਤਰ੍ਹਾਂ ਦੇ ਨਸ਼ੇ ਵਾਲੇ ਟੀਕੇ ਤੇ 140 ਨਸ਼ੇ ਵਾਲੀਅਾਂ ਗੋਲੀਅਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਆਈ. ਮਨੋਹਰ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਏ. ਐੱਸ. ਆਈ. ਮੋਹਣ ਲਾਲ ਸਮੇਤ ਜਨਰਲ ਚੈਕਿੰਗ ਤੇ ਗਸ਼ਤ ਦੌਰਾਨ ਪਿੰਡ ਭੋਰਾ ਸੁੱਜੋ ਲਿੰਕ ਰੋਡ ’ਤੇ ਜਾ ਰਹੀ ਸੀ। ਜਿਵੇਂ ਹੀ ਉਨ੍ਹਾਂ ਦੀ ਟੀਮ ਪੁਲੀ ਡਰੇਨ ਦੇ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਇਕ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਦੇ ਡਰਾਈਵਰ ਨੇ ਪੁਲਸ ਪਾਰਟੀ ਨੂੰ ਵੇਖ ਕਾਰ ਨੂੰ ਪਿਛਾਂਹ ਮੋਡ਼ਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਬੰਦ ਹੋ ਗਈ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਪੁੱਛ ਪਡ਼ਤਾਲ ਕੀਤੀ ਤਾਂ ਕਾਰ ਚਾਲਕ ਨੇ ਆਪਣਾ ਨਾਮ ਸਤਮੀਤ ਸਿੰਘ ਪੁੱਤਰ ਸਤਵੰਤ ਸਿੰਘ ਵਾਸੀ ਸੁੱਜੋ ਦੱਸਿਆ।
ਡੀ.ਐੱਸ.ਪੀ. ਦੀਪਿਕਾ ਸਿੰਘ ਮੌਕੇ ’ਤੇ ਪੁੱਜ ਗਏ ਤੇ ਜਦੋਂ ਉਪਰੋਕਤ ਨੌਜਵਾਨ ਦੇ ਕੋਲ ਕਾਰ ਵਿਚ ਰੱਖੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਨਸ਼ੇ ਵਾਲੇ 20 ਟੀਕੇ 140 ਗੋਲੀਅਾਂ ਬਰਾਮਦ ਹੋਈਅਾਂ। ਜਿਸ ’ਤੇ ਕਾਰਵਾਈ ਕਰਦੇ ਹੋਏ ਉਕਤ ਨੂੰ ਥਾਣਾ ਸਦਰ ਲਿਅਾਂਦਾ ਗਿਆ ਤੇ ਉਸ ਉਪਰ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧਮਾਕੇ ਤੋਂ ਬਾਅਦ ਥਰਮਲ ਪਲਾਂਟ ’ਚ ਲੱਗੀ ਅੱਗ
NEXT STORY