ਜਲੰਧਰ (ਖੁਰਾਣਾ)-ਸ਼ਹਿਰ ਵਿਚ ਪਟਾਕਿਆਂ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਨੂੰ ਅੱਜ ਉਸ ਸਮੇਂ ਜਿੱਤ ਨਸੀਬ ਹੋਈ, ਜਦੋਂ ਪ੍ਰਸ਼ਾਸਨ ਵੱਲੋਂ ਫ਼ੈਸਲਾ ਲਿਆ ਗਿਆ ਕਿ ਇਸ ਸਾਲ ਪਟਾਕਾ ਮਾਰਕੀਟ ਬਰਲਟਨ ਪਾਰਕ ਵਿਚ ਹੀ ਸਜੇਗੀ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਸਰਫੇਸ ਵਾਟਰ ਪ੍ਰਾਜੈਕਟ ’ਤੇ ਕੰਮ ਕਰ ਰਹੀ ਕੰਪਨੀ ਐੱਲ. ਐਂਡ ਟੀ. ਨੇ ਬਰਲਟਨ ਪਾਰਕ ਵਿਚ ਅੰਡਰ ਗਰਾਊਂਡ ਵਾਟਰ ਟੈਂਕ ਦੀ ਪੁਟਾਈ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਜਿਸ ਨਾਲ ਮਿੱਟੀ ਦੇ ਢੇਰ ਜਗ੍ਹਾ-ਜਗ੍ਹਾ ਲਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕੰਪਨੀ ਨੇ ਬਰਲਟਨ ਪਾਰਕ ਨੂੰ ਆਪਣੇ ਵੇਅਰਹਾਊਸ ਵਾਂਗ ਵਰਤਦਿਆਂ ਵੱਡੇ-ਵੱਡੇ ਪਾਈਪ ਵੀ ਇਥੇ ਰੱਖੇ ਹੋਏ ਹਨ। ਇਸ ਕਾਰਨ ਪ੍ਰਸ਼ਾਸਨ ਨੇ ਪਟਾਕਾ ਮਾਰਕੀਟ ਇਥੇ ਨਾ ਲੱਗਣ ਦੀ ਗੱਲ ਕਹੀ ਸੀ, ਜਿਸ ਕਾਰਨ ਪਟਾਕਾ ਕਾਰੋਬਾਰੀਆਂ ਨੇ ਕਾਂਗਰਸੀ ਆਗੂਆਂ ਦਾ ਰੁਖ਼ ਕੀਤਾ ਸੀ।
ਇਹ ਵੀ ਪੜ੍ਹੋ: ਪਨਬੱਸ ਅਤੇ PRTC ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ 10 ਕਰੋੜ ਤੋਂ ਪਾਰ ਪੁੱਜਾ ਟਰਾਂਜੈਕਸ਼ਨ ਲਾਸ
ਕਾਂਗਰਸੀਆਂ ਨੇ ਇਸ ਮਾਰਕੀਟ ਲਈ ਸੂਰਿਆ ਐਨਕਲੇਵ ਦੀ ਸਾਈਟ ਦਾ ਸੁਝਾਅ ਵੀ ਦਿੱਤਾ ਸੀ ਪਰ ਉਥੇ ਵੀ ਵਿਰੋਧ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਸਨ। ਅਜਿਹੇ ਵਿਚ ਪਟਾਕਾ ਕਾਰੋਬਾਰੀਆਂ ਨੇ ਬਰਲਟਨ ਪਾਰਕ ਵਿਚ ਹੀ ਮਾਰਕੀਟ ਲਾਉਣ ਲਈ ਯਤਨ ਸ਼ੁਰੂ ਕੀਤੇ, ਜਿਨ੍ਹਾਂ ਨੂੰ ਸਫ਼ਲਤਾ ਮਿਲੀ। ਨਿਗਮ ਅਧਿਕਾਰੀਆਂ ਦੇ ਨਿਰਦੇਸ਼ ’ਤੇ ਬਰਲਟਨ ਪਾਰਕ ਵਿਚ ਪਈ ਮਿੱਟੀ ਨੂੰ ਪੱਧਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਉਥੇ ਪਟਾਕਾ ਮਾਰਕੀਟ ਲਈ ਦੁਕਾਨਾਂ ਦਾ ਨਿਰਮਾਣ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਆਸਮਾਨ ਤੋਂ ਆਈ ਦਹਿਸ਼ਤ, ਘਰ ਦੇ ਵਿਹੜੇ ’ਚ ਬੈਠੀ ਐੱਮ. ਕਾਮ. ਦੀ ਵਿਦਿਆਰਥਣ ਦੇ ਪੱਟ 'ਚ ਲੱਗੀ ਗੋਲ਼ੀ
ਸਪੋਰਟਸ ਹੱਬ ਦੇ ਟੈਂਡਰ ਹੋਏ ਰਿਸੀਵ
ਸਮਾਰਟ ਸਿਟੀ ਵੱਲੋਂ ਲਗਭਗ 82 ਕਰੋੜ ਰੁਪਏ ਦੀ ਲਾਗਤ ਨਾਲ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਪ੍ਰਾਜੈਕਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਲਈ ਟੈਂਡਰ ਅੱਜ ਰਿਸੀਵ ਹੋਏ ਅਤੇ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਖੋਲ੍ਹਿਆ ਜਾਵੇਗਾ। ਟੈਕਨੀਕਲ ਬਿਡ ਮਨਜ਼ੂਰ ਹੋਣ ਤੋਂ ਬਾਅਦ ਫਾਇਨੈਂਸ਼ੀਅਲ ਬਿਡ ਸਬੰਧੀ ਪ੍ਰਕਿਰਿਆ ਚਲਾਈ ਜਾਵੇਗੀ ਅਤੇ ਉਸ ਤੋਂ ਬਾਅਦ ਪ੍ਰਾਜੈਕਟ ਸਬੰਧਤ ਕੰਪਨੀ ਨੂੰ ਅਲਾਟ ਕਰ ਦਿੱਤਾ ਜਾਵੇਗਾ। ਪਤਾ ਲੱਗਾ ਹੈ ਕਿ 4-5 ਕੰਪਨੀਆਂ ਨੇ ਇਸ ਪ੍ਰਾਜੈਕਟ ਦੇ ਨਿਰਮਾਣ ਵਿਚ ਰੁਚੀ ਵਿਖਾਈ ਹੈ।
ਇਹ ਵੀ ਪੜ੍ਹੋ: ਚਾਵਾਂ ਨਾਲ ਕੁਝ ਮਹੀਨੇ ਪਹਿਲਾਂ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
NEXT STORY