ਜਲੰਧਰ (ਵਰੁਣ)-ਸਰਾਫ਼ਾ ਬਾਜ਼ਾਰ ਦੇ ਏ. ਕੇ. ਡਾਇਮੰਡ ਜਿਊਲਰਜ਼ ਖ਼ਿਲਾਫ਼ ਥਾਣਾ ਨੰ. 4 ਦੀ ਪੁਲਸ ਨੇ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਕੇਸ ਦਰਜ ਕਰਵਾਉਣ ਵਾਲਾ ਵੀ ਜਿਊਲਰ ਹੈ, ਜਿਸ ਕੋਲੋਂ ਉਹ 503 ਗ੍ਰਾਮ ਸੋਨੇ ਦੇ ਗਹਿਣੇ ਵੇਚਣ ਲਈ ਲੈ ਗਿਆ ਸੀ ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਅਦ ਵੀ ਮੋੜ ਨਹੀਂ ਰਿਹਾ ਸੀ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਭਾਈ ਦਿੱਤ ਸਿੰਘ ਨਗਰ ਨਿਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਵੀ ਸੁਨਿਆਰ ਦਾ ਕੰਮ ਕਰਦਾ ਹੈ। ਦੋਸ਼ ਹੈ ਕਿ ਤਿੰਨ 11 ਅਕਤੂਬਰ 2024 ਨੂੰ ਸਰਾਫਾ ਬਾਜ਼ਾਰ ਸਥਿਤ ਏ. ਕੇ. ਡਾਇਮੰਡ ਦਾ ਮਾਲਕ ਸਾਹਿਲ ਲੂਥਰਾ ਉਸ ਕੋਲੋਂ 503 ਗ੍ਰਾਮ ਸੋਨੇ ਦੇ ਗਹਿਣੇ ਇਹ ਕਹਿ ਕੇ ਲੈ ਗਿਆ ਸੀ ਕਿ ਉਕਤ ਗਹਿਣੇ ਉਸ ਨੇ ਵੇਚਣੇ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵਿਚ ਆਪਸੀ ਲੈਣ-ਦੇਣ ਇਸੇ ਤਰ੍ਹਾਂ ਚੱਲਦਾ ਰਿਹਾ ਹੈ ਅਤੇ ਬਾਅਦ ਵਿਚ ਓਨਾ ਹੀ ਸੋਨਾ ਵਾਪਸ ਮੋੜ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਨਸ਼ੇ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ, ਜਵਾਨ ਪੁੱਤ ਦੀ ਟੈਂਕੀ ਨੇੜਿਓਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼
ਗੁਰਮੀਤ ਸਿੰਘ ਨੇ ਕਿਹਾ ਕਿ 3 ਮਹੀਨੇ ਬੀਤ ਜਾਣ ਦੇ ਬਾਅਦ ਵੀ ਸਾਹਿਲ ਲੂਥਰਾ ਨਾ ਤਾਂ ਸੋਨਾ ਮੋੜ ਰਿਹਾ ਸੀ ਅਤੇ ਨਾ ਹੀ ਪੈਸੇ ਦੇ ਰਿਹਾ ਸੀ। ਲਗਾਤਾਰ ਟਾਲ-ਮਟੋਲ ਕਰਨ ’ਤੇ ਗੁਰਮੀਤ ਸਿੰਘ ਨੇ ਥਾਣਾ ਨੰ. 4 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਸਾਹਿਲ ਲੂਥਰਾ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ। ਫਿਲਹਾਲ ਸਾਹਿਲ ਲੂਥਰਾ ਫਰਾਰ ਹੈ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਦਾ ਸਭ ਤੋਂ ਵੱਡਾ ਬਿਆਨ, ਵਿਵਾਦਾਂ ਨੂੰ ਖ਼ਤਮ ਕਰਨ ਲਈ ਇਲਜ਼ਾਮ ਪੁਆਏ ਝੋਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ
NEXT STORY