ਰੂਪਨਗਰ (ਵਿਜੇ ਸ਼ਰਮਾ)-ਪੁਲਸ ਚੌਕੀ ਪੁਰਖਾਲੀ ਦੀ ਟੀਮ ਦੁਆਰਾ ਨਾਜਾਇਜ਼ ਖਣਨ ਦੇ ਦੋਸ਼ ਅਧੀਨ 5 ਟਿੱਪਰ ਅਤੇ ਇਕ ਪੋਕਲੇਨ ਮਸ਼ੀਨ ਕਬਜ਼ੇ ਵਿਚ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ 26 ਸਤੰਬਰ ਦੀ ਨੂੰ ਰਾਤ 10.30 ਵਜੇ ਦੇ ਲਗਭਗ ਪੁਲਸ ਵੱਲੋਂ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਸੀ, ਜਿਸ ਦੌਰਾਨ ਜਦੋਂ ਪੁਲਸ ਨੂੰ ਟੀਮ ਖੇੜੀ ਪਿੰਡ ਨੇੜੇ ਪੁੱਜੀ ਤਾਂ ਰਾਤ ਦੇ ਹਨੇਰੇ ਵਿਚ ਟਿੱਪਰ ਅਤੇ ਪੋਕਲੇਨ ਮਸ਼ੀਨ ਚੱਲਣ ਦੀ ਆਵਾਜ ਆ ਰਹੀ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲੇ ਦੇਣ ਧਿਆਨ! 30 ਤਾਰੀਖ਼ ਤੱਕ ਕਰ ਲਓ ਇਹ ਕੰਮ ਨਹੀਂ ਤਾਂ...
ਜਦੋਂ ਪੁਲਸ ਦੀ ਟੀਮ ਮੌਕੇ ’ਤੇ ਪੁੱਜੀ ਤਾਂ ਨਾਜਾਇਜ਼ ਖਣਨ ਕਰ ਰਹੇ ਵਿਅਕਤੀ ਮਸ਼ੀਨ ਅਤੇ ਟਿੱਪਰ ਮੌਕੇ ਤੋਂ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮਸ਼ੀਨਰੀ ਕਬਜ਼ੇ ਵਿਚ ਲੈ ਕੇ ਖਣਨ ਵਿਭਾਗ ਦੇ ਜੇ.ਈ. ਰਾਕਸ਼ਿਤ ਚੌਧਰੀ ਨੂੰ ਬੁਲਾ ਕੇ ਮੌਕਾ ਵਿਖਾਇਆ ਗਿਆ ਅਤੇ ਜੇ. ਈ. ਦੀ ਰਿਪੋਰਟ ਦੇ ਆਧਾਰ ’ਤੇ ਅੱਧੀ ਦਰਜਨ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡੂੰਘੀ ਹੋ ਰਹੀ ਕਾਂਗਰਸ 'ਚ ਧੜੇਬੰਦੀ, ਚਿੰਤਾ 'ਚ ਹਾਈਕਮਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਨ ਸਭਾ 'ਚ ਬੋਲੇ MLA ਗੁਰਪ੍ਰੀਤ ਸਿੰਘ ਬਣਾਂਵਾਲੀ, ਪੰਜਾਬ ਨੂੰ 'ਕੰਗਲਾ' ਕਹਿਣ 'ਤੇ ਬਾਜਵਾ ਮੰਗਣ ਮੁਆਫ਼ੀ
NEXT STORY