ਅਜਨਾਲਾ/ਰਮਦਾਸ, (ਗੁਰਿੰਦਰ ਬਾਠ)- ਅਜਨਾਲਾ ਦੇ ਪਿੰਡ ਘੋਨੇਵਾਲ ਵਿਖੇ ਰਾਵੀ ਦਰਿਆ ਵਿੱਚ ਪਏ ਧੁੱਸੀ ਬੰਨ ਪੂਰਨ ਮੌਕੇ ਗੁਰਦੁਆਰਾ ਗੁਰੂ ਕਾ ਬਾਗ ਕਾਰ ਸੇਵਾ ਦੇ ਮੁਖੀ ਬਾਬਾ ਸਤਨਾਮ ਸਿੰਘ ਵੱਲੋਂ ਚਲਾਈ ਗਈ ਸੇਵਾ ਨੂੰ ਅੱਜ ਉਸ ਵੇਲੇ ਵਿਸ਼ਰਾਮ ਲੱਗਦਾ ਨਜ਼ਰ ਆਇਆ ਜਦੋਂ ਜੇਸੀਪੀ ਡੂੰਗੇ ਪਾਣੀ ਦੇ ਡਿੱਗ ਗਈ ਅਤੇ ਜੇਸੀਬੀ ਚਾਲਕ ਨੇ ਆਪਣੀ ਜਾਨ ਬੜੀ ਮੁਸ਼ਕਿਲ ਨਾਲ ਬਚਾਈ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਬੱਚ ਗਿਆ। ਅਜਨਾਲਾ/ਰਮਦਾਸ ਖੇਤਰ 'ਚ ਆਏ ਭਿਆਨਕ ਹੜਾਂ ਤੋਂ ਬਾਅਦ ਟੁੱਟੇ ਬੰਨਾਂ ਨੂੰ ਪੂਰਨ ਲਈ ਗੁਰੂਦੁਆਰਾ ਸਾਹਿਬ ਗੁਰੂ ਕਾ ਬਾਗ਼ ਦੇ ਬਾਬਾ ਜੀ ਦੀ ਸੇਵਾ ਕਰ ਰਹੀ ਮਸ਼ੀਨ ਸੁਤੰਲਨ ਵਿਗੜਨ ਕਾਰਨ ਡੁੱਬ ਗਈ। ਬਾਬਾ ਜੀ ਨੇ ਦੱਸਿਆ ਕਿ ਉਹਨਾਂ ਦੀ ਪੋਕਲੇਨ ਮਸ਼ੀਨ ਅੱਜ ਦਰਿਆ ਵਿੱਚ ਡੁੱਬ ਗਈ ਹੈ,ਕਿਉਂਕਿ ਪਾਣੀ ਬਹੁਤ ਜਿਆਦਾ ਗਹਿਰਾ ਹੋਣ ਕਾਰਨ ਮਸ਼ੀਨ ਹੁਣ ਨਜ਼ਰ ਨਹੀਂ ਆ ਰਹੀ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ। ਪ੍ਰਸ਼ਾਸਨ ਨੂੰ ਉਸੇ ਵੇਲੇ ਪਹੁੰਚ ਕੇ ਉਹਨਾਂ ਦੀ ਮਦਦ ਕਰਨੀ ਚਾਹੀ,ਪਰ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ I ਉਧਰ ਮੌਕੇ ਤੇ ਪਹੁੰਚੇ ਪਿੰਡ ਘੋਨੇਵਾਲਾ ਦੇ ਸਾਬਕਾ ਸਰਪੰਚ ਪ੍ਰਿਥੀਪਾਲ ਸਿੰਘ ਨੇ ਦੱਸਿਆ ਮਸ਼ੀਨ ਕਾਫੀ ਡੂੰਘੇ ਪਾਣੀ ਵਿੱਚ ਡਿੱਗੀ ਹੈ ਜਿਸ ਨੂੰ ਬਾਹਰ ਕੱਢਣ ਲਈ ਕਈ ਮੁਸ਼ਕਿਲਾਂ ਆਉਣਗੀਆਂ ਇਸ ਲਈ ਤੁਰੰਤ ਵੱਡੀ ਹੈਡਰਾ ਮਸ਼ੀਨ ਲਿਆ ਕੇ ਜੇਸੀਬੀ ਨੂੰ ਬਾਹਰ ਕੱਢਿਆ ਜਾਵੇ।
ਇਹ ਵੀ ਪੜ੍ਹੋ-ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ : ਗੋਲੀਆਂ ਨਾਲ ਭੁੰਨ ਦਿੱਤਾ ਕਾਰ 'ਚ ਜਾ ਰਿਹਾ ਮੁੰਡਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਰਾਜ ਮੰਤਰੀ ਜਿਤਿਨ ਪ੍ਰਸਾਦ ਵੱਲੋਂ ਸੈਕਟਰ ਹੈੱਡਕੁਆਰਟਰ ਗੁਰਦਾਸਪੁਰ ਦਾ ਦੌਰਾ
NEXT STORY