ਪੰਜਾਬ ਡੈਸਕ : ਸ਼ਹਿਰੀ ਬੱਸੀ ਪਠਾਣਾਂ ਦੇ ਉਪ ਮੰਡਲ ਅਫਸਰ ਇੰਜ: ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 01.11.2025 (ਦਿਨ ਸ਼ਨੀਵਾਰ) ਨੂੰ 220 ਕੇ ਵੀ ਸਬ-ਸਟੇਸ਼ਨ ਬੱਸੀ ਪਠਾਣਾਂ ਤੋਂ ਚੱਲਦੇ 11 ਕੇ ਵੀ ਸਹਿਰੀ ਬਸੀ (ਕੈਟਾਗਿਰੀ-01) ਨੂੰ ਸਵੇਰੇ 10:00 ਵਜੇ ਤੋਂ ਸ਼ਾਮ 01:00 ਵਜੇ ਤੱਕ ਲਾਈਨਾਂ ਦੇ ਰੱਖ ਰਖਾਅ ਦੇ ਕੰਮਾਂ ਲਈ, 11 ਕੇ ਵੀ ਜੀ.ਓ. ਸਵਿੱਚਾਂ ਦੀ ਮੈਟੀਨੈਂਸ ਅਤੇ 11 ਕੇ ਵੀ ਲਾਈਨਾਂ ਨਾਲ ਲੱਗਦੀਆ ਰੁੱਖਾਂ ਦੀਆਂ ਟਾਹਣੀਆਂ ਦੀ ਕਟਾਈ ਲਈ ਬਿਜਲੀ ਸਪਲਾਈ ਬੰਦ ਰਹੇਗੀ। 11 ਕੇ ਵੀ ਸ਼ਹਿਰੀ ਬੱਸੀ (ਕੈਟਾਗਿਰੀ-01) ਫੀਡਰ ਬੰਦ ਰਹਿਣ ਕਾਰਨ ਡੀ. ਐੱਸ. ਪੀ. ਦਫਤਰ,ਜੇਲ ਰੋਡ, ਗੋਪਾਲਾ ਰਾਈਸ ਮਿੱਲ, ਕਿਲ੍ਹਾ ਮੁੱਹਲਾ,ਮੇਨ ਬਾਜ਼ਾਰ, ਨਾਮਦੇਵ ਰੋਡ, ਗਿਲਜੀਆ ਮੁਹੱਲਾ, ਵੱਡੀ ਵਾਲਮਿਕੀ ਬਸਤੀ,ਪੁਰਾ ਮੁਹੱਲਾ, ਵੱਡਾ ਵਿਹੜਾ,ਪਟਵਾਰ ਖਾਨਾ, ਖਾਲਸਾ ਚੌਕ, ਨਿੰਮ ਵਾਲਾ ਚੌਕ ਆਦਿ ਇਲਾਕੀਆ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਸੂਚਨਾ ਪਬਲਿਕ ਦੀ ਜਾਣਕਾਰੀ ਹਿੱਤ ਹੈ ।
ਬੇਗੋਵਾਲ
ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੰਡ ਉਪ ਮੰਡਲ ਬੇਗੋਵਾਲ ਵੱਲੋਂ ਹਰ ਆਮ ਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਬ ਸਟੇਸ਼ਨ ਬੇਗੋਵਾਲ ਤੋਂ ਚੱਲਦੇ 11 ਕੇ.ਵੀ. ਬੇਗੋਵਾਲ ਫੀਡਰ 2 ਜ਼ਰੂਰੀ ਮੁਰੰਮਤ ਦੇ ਮੱਦੇਨਜ਼ਰ ਸਪਲਾਈ ਮਿਤੀ 1 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ, ਜਿਸ ਨਾਲ ਚੜ੍ਹਦੀ ਪੱਤੀ, ਮਾਤਾ ਰਾਣੀ ਮੰਦਰ, ਅਵਾਣਾ ਰੋਡ, ਪੁਰਾਨਾ ਡਾਕਖਾਨਾ ਆਦਿ ਇਲਾਕੇ ਦੀ ਸਪਲਾਈ ਪ੍ਰਭਾਵਿਤ ਰਹੇਗੀ ।
ਬੰਗਾ
 ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਉਪ ਮੰਡਲ ਸ਼ਹਿਰੀ ਬੰਗਾ ਨੇ ਪ੍ਰੈੱਸ ਦੇ ਨਾਂ ਇਕ ਪੱਤਰ ਜਾਰੀ ਕਰਦੇ ਦੱਸਿਆ ਕਿ 220 ਕੇ. ਵੀ. ਸਬ ਸਟੇਸ਼ਨ ਬੰਗਾ ਵਿਖੇ ਫੀਡਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ ਜਿਸ ਕਾਰਨ 11 ਕੇ. ਵੀ. ਫੀਡਰ ਨੰਬਰ 2 ਸ਼ਹਿਰੀ ਦੀ ਬਿਜਲੀ ਸਪਲਾਈ 1 ਨਵੰਬਰ ਨੂੰ ਸਵੇਰੇ 10 ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਬੰਦ ਰਹੇਗੀ ਜਿਸ ਕਾਰਨ ਇਸ ਅਧੀਨ ਆਉਣ ਵਾਲੇ ਏਰੀਏ ਅੰਬੇਡਕਰ ਨਗਰ ,ਮੁਹੱਲਾ ਸਿੱਧ ,ਮੁਕਤਪੁਰਾ ਮੁੱਹਲਾ,ਝਿੱਕਾ ਰੋਡ ,ਜੈਂਨ ਕਾਲੋਨੀ , ਗੁਰੂ ਰਵਿਦਾਸ ਰੋਡ, ਤੁੰਗਲ ਗੇਟ ,ਸਾਗਰ ਗੇਟ , ਮਸੰਦਾ ਪੱਟੀ, ਬਾਲਮੀਕਿ ਮੁੱਹਲਾ ,ਫਗਵਾੜਾ ਰੋਡ ,ਐੱਨ. ਆਰ. ਆਈ. ਕਾਲੋਨੀ ,ਸੋਤਰਾਂ ਰੋਡ ,ਥਾਣਾ ਸਦਰ ,ਨਵੀਂ ਦਾਣਾ ਮੰਡੀ , ਹੱਪੋਵਾਲ ਰੋਡ, ਨਿਊ ਮਾਡਲ ਕਾਲੋਨੀ ਅਤੇ ਇਸ ਦੇ ਨਾਲ ਲਗੱਦੇ ਕੁਝ ਹੋਰ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।                        
ਜਲਾਲਾਬਾਦ
ਅੱਜ ਜਲਾਲਾਬਾਦ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਜਲਾਲਾਬਾਦ ਸ਼ਹਿਰੀ ਸਬ-ਡਵੀਜ਼ਨ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ 132 ਕੇ. ਵੀ. ਸਬ-ਸਟੇਸ਼ਨ ਜਲਾਲਾਬਾਦ ਦੀ ਸਾਂਭ-ਸੰਭਾਲ ਅਤੇ ਰੱਖ-ਰਖਾਅ ਦੇ ਜ਼ਰੂਰੀ ਕੰਮ ਕਰਵਾਉਣ ਲਈ ਇਸ ਬਿਜਲੀ ਘਰ ਤੋਂ ਚਲਦੇ ਫੀਡਰ ਜਿਵੇਂ ਕਿ 11 ਕੇ. ਵੀ. ਸ਼ਹਿਰੀ, ਆਲਮਕੇ, ਸੁਖੇਰਾ, ਕਾਲੂ ਵਾਲਾ, ਘਾਂਗਾ, ਬੱਘਾ ਬਜਾਰ, ਘੁਰੀ, ਮੰਨੇਵਾਲਾ, ਗੁੰਮਾਨੀਵਾਲਾ, ਬਾਰੇਵਾਲਾ, ਮੋਹਰ ਸਿੰਘ ਵਾਲਾ, ਮਿੱਡਾ, ਬੂਰਵਾਲਾ, ਬੈਂਕ ਰੋਡ, ਕਾਹਨਾ ਅਤੇ ਖੈਰੇਕੇ ਦੇ ਇਲਾਕੇ ’ਚ 1 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਨਸ਼ਿਆਂ ਵਿਰੁੱਧ ਜਲੰਧਰ ਕਮਿਸ਼ਨਰੇਟ ਪੁਲਸ ਦੀ ਮੁਹਿੰਮ ਜਾਰੀ; ਹੈਰੋਇਨ, ਨਜਾਇਜ਼ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਬਰਾਮਦ
NEXT STORY