ਜਲੰਧਰ- ਡਾ. ਬੀ. ਆਰ. ਅੰਬੇਡਕਰ ਰਾਸ਼ਟਰੀ ਤਕਨੀਕੀ ਸੰਸਥਾਨ (ਐੱਨ. ਆਈ. ਟੀ) ਜਲੰਧਰ ਦੀ ਰਾਸ਼ਟਰੀ ਸੇਵਾ ਯੋਜਨਾ (ਐੱਨ. ਐੱਸ. ਐੱਸ) ਇਕਾਈ ਵੱਲੋਂ ਸ਼ੁੱਕਰਵਾਰ ਸਵੇਰੇ ''ਏਕਤਾ ਦੌੜ'' ਤੇ ''ਏਕਤਾ ਸਹੁੰ'' ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਸਰਦਾਰ 150 ਮੁਹਿੰਮ ਦੇ ਤਹਿਤ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਜਯੰਤੀ ਨੂੰ ਸਮਰਪਿਤ ਸੀ।
ਇਹ ਵੀ ਪੜ੍ਹੋ: ਫਿਲੌਰ ਦੇ ਸਾਬਕਾ SHO ਭੂਸ਼ਣ ਕੁਮਾਰ 'ਤੇ ਹੋਵੇਗੀ ਵੱਡੀ ਕਾਰਵਾਈ! ਹੋਰ ਅਧਿਕਾਰੀ ਵੀ ਰਡਾਰ 'ਤੇ

ਪ੍ਰੋਗਰਾਮ ਦਾ ਆਰੰਭ ਸਵੇਰੇ 7:30 ਵਜੇ ਪ੍ਰਸ਼ਾਸਨਿਕ ਬਲਾਕ ਦੇ ਸਾਹਮਣੇ ਕੀਤਾ ਗਿਆ, ਜਿਸ ਵਿੱਚ ਸੰਸਥਾਨ ਦੇ ਡਾਇਰੈਕਟਰ ਪ੍ਰੋ. ਵਿਨੋਦ ਕੁਮਾਰ ਕਨੌਜੀਆ, ਪ੍ਰੋ. ਅਨੀਸ਼ ਸਚਦੇਵਾ (ਡੀਨ, ਵਿਦਿਆਰਥੀ ਕਲਿਆਣ), ਪ੍ਰੋ. ਸੁਭਾਸ਼ ਚੰਦਰ (ਡੀਨ, ਯੋਜਨਾ ਅਤੇ ਵਿਕਾਸ), ਮੁੱਖ ਵਾਰਡਨ ਡਾ. ਸ਼ੈਲਿੰਦਰ ਬਜਪੇਈ, ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਕਿਰਨ ਸਿੰਘ, ਡਾ. ਕੁੰਦਨ ਕੁਮਾਰ, ਡਾ. ਪ੍ਰਿਯੰਕਾ ਗੁਪਤਾ, ਡਾ. ਵਿਨੀਲ, ਡਾ. ਕੁਸੁਮ ਕੁਮਾਰੀ ਭਾਰਤੀ ਅਤੇ ਡਾ. ਰਾਮਕ੍ਰਿਸ਼ਨਾ, ਸਮੇਤ ਕਈ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਮੌਕੇ ‘ਤੇ ਡਾਇਰੈਕਟਰ ਪ੍ਰੋ. ਵਿਨੋਦ ਕੁਮਾਰ ਕਨੌਜੀਆ ਨੇ ਰਾਸ਼ਟਰ ਨਿਰਮਾਣ 'ਚ ਏਕਤਾ, ਅਨੁਸ਼ਾਸਨ ਅਤੇ ਸਾਂਝੀ ਜ਼ਿੰਮੇਵਾਰੀ ਦੀ ਮਹੱਤਤਾ 'ਤੇ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ, ਭਾਈਚਾਰੇ ਅਤੇ ਰਾਸ਼ਟਰੀ ਏਕਤਾ ਦੇ ਮੁੱਲ ਅਪਣਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਸਾਰੇ ਹਿੱਸਾ ਲੈਣ ਵਾਲਿਆਂ ਨੇ ਏਕਤਾ ਸਹੁੰ ਲੈ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਰਾਤਰੀ ਭਾਵਨਾ ਨੂੰ ਮਜ਼ਬੂਤ ਬਣਾਈ ਰੱਖਣ ਦਾ ਵਚਨ ਦਿੱਤਾ। ਇਹ ਸਮਾਗਮ ਸਰਦਾਰ ਵੱਲਭ ਭਾਈ ਪਟੇਲ ਦੀ ਮਹਾਨ ਵਿਰਾਸਤ ਨੂੰ ਸਮਰਪਿਤ ਰਿਹਾ, ਜਿਸ ਨੇ ਸਾਰਿਆਂ ਨੂੰ ਮਜ਼ਬੂਤ ਅਤੇ ਇਕਜੁੱਟ ਭਾਰਤ ਦੀ ਪ੍ਰੇਰਣਾ ਦਿੱਤੀ।
ਇਹ ਵੀ ਪੜ੍ਹੋ: ਜਲੰਧਰ 'ਚ ਸੁਨਿਆਰੇ ਦੀ ਦੁਕਾਨ 'ਤੇ ਹੋਈ ਡਕੈਤੀ ਮਾਮਲੇ 'ਚ ਨਵਾਂ ਮੋੜ! ਮੁਲਜ਼ਮਾਂ ਦੀ ਹੋਈ ਪਛਾਣ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਵਿਦੇਸ਼ ਭੇਜਣ ਦੇ ਨਾਮ 'ਤੇ 20 ਲੱਖ ਰੁਪਏ ਦੀ ਧੋਖਾਧੜੀ, ਮਹਿਲਾ ਏਜੰਟ ਖ਼ਿਲਾਫ਼ ਕੇਸ ਦਰਜ
NEXT STORY