ਦਸੂਹਾ (ਝਾਵਰ)-ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਅੱਜ ਪ੍ਰਾਂਚੀਨ ਪਾਂਡਵ ਸਰੋਵਰ ਦਸੂਹਾ ਦੇ ਇਤਿਹਾਸਕ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਸੰਤਾਂ-ਮਹਾਪੁਰਸ਼ਾਂ ਪੁਜਾਰੀਆਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸ਼ੀਅਤਾਂ ਤੋ ਇਲਾਵਾ ਧਾਰਮਿਕ, ਸਮਾਜਿਕ ਰਾਜਨੀਤਿਕ ਜਥੇਬੰਦੀਆ ਦੇ ਵੱਡੀ ਗਿਣਤੀ ਵਿਚ ਲੋਕ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਹਾਜ਼ਰ ਹੋ ਕੇ ਸ਼੍ਰੀ ਸਨਾਤਨ ਧਰਮ ਸਭਾ ਦਸੂਹਾ ਅਤੇ ਪ੍ਰਾਂਚੀਨ ਪਾਂਡਵ ਸਰੋਵਰ ਨਿਰਮਾਣ ਕਮੇਟੀ ਦੇ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ ਦੀ ਅਗਵਾਈ ਹੇਠ ਇਕੱਠੇ ਹੋਏ।
ਇਸ ਮੌਕੇ 'ਤੇ ਮੰਦਿਰ ਵਿੱਚ ਵੱਡੀ ਅਕਾਰ ਦੀ ਐੱਲ. ਈ. ਡੀ. ਲਗਾਈ ਗਈ, ਜਿਸ 'ਤੇ ਪੂਰਾ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਧਾਰਮਿਕ ਪ੍ਰੋਗਰਾਮ ਲਾਈਵ ਵਿਖਾਇਆ ਗਿਆ। ਇਸ ਮੌਕੇ 'ਤੇ ਭਗਵਾਨ ਸ੍ਰੀ ਰਾਮ ਜੀ ਦੇ ਜੈਕਾਰੇ ਲੱਗਦੇ ਰਹੇ ਅਤੇ ਸੰਗਤਾਂ ਵਿੱਚ ਭਾਰੀ ਜੋਸ਼ ਪਾਇਆ ਗਿਆ। ਹਰ ਪਾਸੇ ਖ਼ੁਸੀ ਦਾ ਮਾਹੌਲ ਸੀ। ਇਸ ਤੋਂ ਪਹਿਲਾਂ ਮੰਦਿਰ ਦੇ ਅੰਦਰ ਸਮੂਹ ਪ੍ਰਬੰਧਕਾਂ ਅਤੇ ਸ਼ਹਿਰ ਵਾਸੀਆਂ ਨੇ ਮੰਦਿਰ ਕਮੇਟੀ ਦੇ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ ਦੀ ਅਗਵਾਈ ਹੇਠ ਪੂਜਾ ਅਰਚਨਾ ਕੀਤੀ। ਮੰਦਿਰ ਅੰਦਰ ਫੁੱਲਾਂ ਦੀ ਵਰਖਾ ਅਤੇ ਸੰਕੀਰਤਨ ਵੀ ਕੀਤਾ ਗਿਆ।
ਇਹ ਵੀ ਪੜ੍ਹੋ : ਅਪਰਾਧੀਆਂ ਨੂੰ ਨਹੀਂ ਹੈ ਪੁਲਸ ਦਾ ਡਰ, ਜਲੰਧਰ 'ਚ 20 ਦਿਨਾਂ ’ਚ ਹੋਏ 4 ਕਤਲ, ਦਹਿਸ਼ਤ ਦਾ ਮਾਹੌਲ
ਇਸ ਮੌਕੇ 'ਤੇ ਰਵਿੰਦਰ ਰਵੀ ਸ਼ਿੰਗਾਰੀ ਨੇ ਸਭ ਜਥੇਬੰਦੀਆ ਸੰਤ-ਮਹਾਪੁਰਸ਼ਾਂ ਦਾ ਪਹੁੰਚਣ 'ਤੇ ਧੰਨਵਾਦ ਕੀਤਾ। ਇਸ ਤੋਂ ਇਲਾਵਾ ਸ਼ੇਰਾ ਵਾਲੀ ਕੁੱਟੀਆ ਕੈਂਥਾਂ ਬਾਬਾ ਬਾਲਕ ਨਾਥ ਮੀਦਰ ਸ਼ਿਵ ਮੰਦਿਰ ਸ੍ਰੀ ਸਨਾਤਨ ਧਰਮ ਸਭਾ ਮੰਦਿਰ ਅਤੇ ਸ਼ਹਿਰ ਦੇ ਹੋਰ ਮੰਦਿਰਾਂ ਵਿੱਚ ਵੀ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਸੰਬੰਧ ਵਿੱਚ ਪੂਜਾ ਅਰਚਨਾ ਅਤੇ ਸੰਕੀਤਰਨ ਵੀ ਕੀਤਾ ਗਿਆ ਅਤੇ ਸ਼ਹਿਰ ਵਿੱਚ ਪਟਾਕੇ ਅਤੇ ਆਤਿਸਬਾਜ਼ੀ ਵੀ ਕੀਤੀ ਗਈ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਮਠਿਆਈਆਂ ਵੰਡੀਆਂ ਗਈਆਂ ਅਤੇ ਲੰਗਰ ਵੀ ਲਗਾਏ ਗਏ। ਇਸ ਮੌਕੇ 'ਤੇ ਪ੍ਰਮੁੱਖ ਸ਼ਖ਼ਸ਼ੀਅਤਾਂ ਨੁੰ ਸਨਮਾਨਤ ਵੀ ਕੀਤਾ ਗਿਆ ਅਤੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।
ਇਸ ਮੌਕੇ 'ਤੇ ਜੀਵਨ ਸਰਮਾ, ਬ੍ਰਾਹਮਣ ਸਭਾ ਦੇ ਪ੍ਰਧਾਨ ਸੋਹਣ ਲਾਲ ਪ੍ਰਾਸਰ, ਭਾਜਪਾ ਦੇ ਕਾਰਜਕਰਣੀ ਮੈਂਬਰ ਸੰਜੀਵ ਮਿਨਹਾਸ, ਮੰਡਲ ਭਾਜਪਾ ਦਸੂਹਾ ਦੇ ਪ੍ਰਧਾਨ ਐਡਵੋਕੇਟ ਵਿਸ਼ਾਲ ਦੱਤਾ, ਸ਼ੰਘਰਸ਼ੀ ਯੋਧੇ ਕਾਮਰੇਡ ਵਿਜੈ ਕੁਮਾਰ ਸ਼ਰਮਾ, ਬਾਬਾ ਬੋਹੜ, ਪੰਡਿਤ ਰਾਜ ਕੁਮਾਰ, ਪੰਡਿਤ ਦਿਨੇਸ਼ ਅਚਾਰੀਆ, ਪੰਡਿਤ ਦਿ੍ਰਦੀਪ ਮਿਸ਼ਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
ਇਹ ਵੀ ਪੜ੍ਹੋ : ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਅੱਜ, AI ਬੇਸਡ ਹੈ ਹਾਈਟੈੱਕ ਸਕਿਓਰਿਟੀ, ਅਯੁੱਧਿਆ 'ਚ ਲੱਗੇ 10 ਹਜ਼ਾਰ CCTV ਕੈਮਰੇ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੋਟਰਸਾਈਕਲਾਂ ਦੀ ਆਹਮਣੋ-ਸਾਹਮਣੇ ਹੋਈ ਜ਼ਬਰਦਸਤ ਟੱਕਰ, ਨੌਜਵਾਨ ਦੀ ਮੌਤ
NEXT STORY