ਜਲੰਧਰ (ਖੁਰਾਣਾ)–ਨਗਰ ਨਿਗਮ ਨੇ ਮਾਡਲ ਟਾਊਨ ਡੰਪ ਅਤੇ ਜੋਤੀ ਨਗਰ ਡੰਪ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ 66 ਫੁੱਟ ਰੋਡ ’ਤੇ ਫੋਲੜੀਵਾਲ ਟਰੀਟਮੈਂਟ ਪਲਾਂਟ ਦੇ ਅੰਦਰ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਲਗਾਉਣ ਦਾ ਜੋ ਪ੍ਰਾਜੈਕਟ ਤਿਆਰ ਕੀਤਾ ਹੈ, ਉਸ ਨੂੰ ਲੈ ਕੇ ਵਿਰੋਧ ਵਧਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਕੁਝ ਰਿਹਾਇਸ਼ੀ ਕਾਲੋਨੀਆਂ ਵਿਚ ਰਹਿਣ ਵਾਲਿਆਂ ’ਤੇ ਆਧਾਰਿਤ ਯੂਨਾਈਟਿਡ ਰੈਜ਼ੀਡੈਂਟ ਫੋਰਮ ਨੇ ਜਿੱਥੇ ਆਪਣੇ ਪੱਧਰ ’ਤੇ ਯਤਨ ਸ਼ੁਰੂ ਕਰ ਰੱਖੇ ਹਨ, ਉਥੇ ਹੀ 66 ਫੁੱਟ ਰੋਡ ’ਤੇ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਪ੍ਰਾਪਰਟੀ ਡੀਲਰਾਂ, ਰੀਅਲ ਅਸਟੇਟ ਏਜੰਟਾਂ ਅਤੇ ਦੁਕਾਨਦਾਰਾਂ ਨੇ ਵੀ ਇਸ ਮਾਮਲੇ ਵਿਚ ਵਿਰੋਧ ਦੇ ਸੁਰ ਉਠਾਉਣੇ ਸ਼ੁਰੂ ਕਰ ਦਿੱਤੇ ਹਨ।
ਕਾਂਗਰਸੀ ਨੇਤਾ ਸੁਦੇਸ਼ ਵਿਜ ਦੀ ਅਗਵਾਈ ਵਿਚ ਇਸ ਮਾਮਲੇ ਵਿਚ ਇਕ ਬੈਠਕ 15 ਫਰਵਰੀ ਨੂੰ ਬਾਅਦ ਦੁਪਹਿਰ 4 ਵਜੇ 66 ਫੁੱਟ ਰੋਡ ’ਤੇ ਸਥਿਤ ਪ੍ਰਾਈਮ ਅਸਟੇਟ (ਸਾਹਮਣੇ ਕੋਹਿਨੂਰ ਪ੍ਰਾਪਰਟੀਜ਼ ਸਟੂਡੀਓ) ਵਿਚ ਰੱਖੀ ਗਈ ਹੈ, ਜਿਸ ਦੌਰਾਨ ਮਾਰਕੀਟ ਐਸੋਸੀਏਸ਼ਨ ਵੱਲੋਂ ਪ੍ਰਧਾਨ ਅਜੇ ਪਾਲ ਸਿੰਘ ਬਾਕਸਰ, ਚੇਅਰਮੈਨ ਗੁਲਸ਼ਨ ਕੰਡਾ, ਜਨਰਲ ਸੈਕਰੇਟਰੀ ਵਿਜੇ ਹਾਂਡਾ, ਵਾਈਸ ਪ੍ਰੈਜ਼ੀਡੈਂਟ ਵਿਜੇ ਧੀਮਾਨ, ਜਗਦੀਪ ਿਸੰਘ ਬੌਬੀ, ਕਪਿਲ ਭੱਲਾ, ਸਿਧਾਨਾ ਬ੍ਰਦਰਜ਼, ਬੰਟੀ ਖਾਂਬਰਾ ਅਤੇ ਇਲਾਕੇ ਦੇ ਸਾਰੇ ਪ੍ਰਾਪਰਟੀ ਡੀਲਰ ਮੌਜੂਦ ਰਹਿਣਗੇ। ਹੁਣ ਦੇਖਣਾ ਹੈ ਕਿ ਇਸ ਬੈਠਕ ਵਿਚ ਪਲਾਂਟ ਦੇ ਵਿਰੋਧ ਸਬੰਧੀ ਕਿਹੜਾ ਰਸਤਾ ਧਾਰਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੇ ਇਕ ਹਫ਼ਤੇ ’ਚ ਬਦਲੀ ਪੰਜਾਬ ਦੀ ਸਿਆਸੀ ਤਸਵੀਰ, ਪਹਿਲੀ ਵਾਰ ਬਹੁਕੋਣੀ ਮੁਕਾਬਲੇ ਦੇ ਆਸਾਰ
ਪ੍ਰਾਪਰਟੀ ਮਾਰਕੀਟ ’ਚ ਫਿਲਹਾਲ ਤੇਜ਼ੀ ਕਾਰਨ ਬਦਬੂ ਅਤੇ ਕੂੜੇ ਦੇ ਪਲਾਂਟ ਦਾ ਮੁੱਦਾ ਨਹੀਂ ਉਠਾ ਰਹੇ ਬਿਲਡਰਜ਼
ਇਸ ਸਮੇਂ ਸਾਰੇ ਜਲੰਧਰ ਸ਼ਹਿਰ ਦੇ ਸੀਵਰ ਦਾ ਪਾਣੀ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਜਾ ਰਿਹਾ ਹੈ, ਜਿਥੇ ਉਸਨੂੰ ਟਰੀਟ ਕੀਤਾ ਜਾਂਦਾ ਹੈ। ਇਸ ਪਲਾਂਟ ਤੋਂ ਕਾਫ਼ੀ ਭਿਆਨਕ ਬਦਬੂ ਉੱਠਦੀ ਹੈ, ਜੋ ਕਈ-ਕਈ ਕਿਲੋਮੀਟਰ ਤਕ ਆਪਣਾ ਪ੍ਰਭਾਵ ਛੱਡਦੀ ਹੈ। ਇਸ ਬਦਬੂ ਤੋਂ ਲੋਕ ਕਾਫ਼ੀ ਪ੍ਰੇਸ਼ਾਨ ਹਨ। ਇਸ ਪਲਾਂਟ ਤੋਂ ਹੀ 66 ਫੁੱਟ ਰੋਡ ਸ਼ੁਰੂ ਹੁੰਦੀ ਹੈ, ਜਿਥੇ ਪਿਛਲੇ ਕੁਝ ਸਮੇਂ ਤੋਂ ਪ੍ਰਾਪਰਟੀ ਸੈਕਟਰ ਕਾਫ਼ੀ ਤੇਜ਼ੀ ਨਾਲ ਗ੍ਰੋ ਹੋ ਰਿਹਾ ਹੈ।
ਖ਼ਾਸ ਗੱਲ ਇਹ ਹੈ ਕਿ 66 ਫੁੱਟ ਰੋਡ ਤੋਂ ਹੀ ਜਲੰਧਰ ਵਰਗੇ ਸ਼ਹਿਰ ’ਚ ਫਲੈਟ ਕਲਚਰ ਵਿਕਸਿਤ ਹੋਇਆ ਅਤੇ ਹੁਣ ਆਲੀਸ਼ਾਨ ਵਿਲਾ ਤੋਂ ਲੈ ਕੇ ਕਈ ਤਰ੍ਹਾਂ ਦੇ ਹਾਊਸਿੰਗ ਪ੍ਰਾਜੈਕਟ ਅਤੇ ਵੱਡੀਆਂ-ਵੱਡੀਆਂ ਕਾਲੋਨੀਆਂ ਇਥੇ ਡਿਵੈੱਲਪ ਹੋਣ ਲੱਗੀਆਂ ਹਨ। ਲੰਮੇ ਸਮੇਂ ਤੋਂ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਉੱਠਦੀ ਬਦਬੂ ਦਾ ਤਾਂ ਕੋਈ ਹੱਲ ਨਹੀਂ ਹੋ ਸਕਿਆ ਪਰ ਹੁਣ ਨਗਰ ਨਿਗਮ ਨੇ ਇਸੇ ਇਲਾਕੇ ਵਿਚ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਵੀ ਲਗਾਉਣ ਦਾ ਫ਼ੈਸਲਾ ਲੈ ਲਿਆ ਹੈ। ਹੁਣ ਚਰਚਾ ਹੈ ਕਿ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਉੱਠਦੀ ਬਦਬੂ ਤੋਂ ਬਾਅਦ ਜੇਕਰ ਇਸ ਇਲਾਕੇ ਵਿਚ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਵੀ ਲੱਗਦਾ ਹੈ ਤਾਂ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਵਿਚ ਹੋਰ ਵਾਧਾ ਹੋਵੇਗਾ। ਅਜਿਹੇ ਵਿਚ 66 ਫੁੱਟ ਰੋਡ ਇਲਾਕੇ ਵਿਚ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਰੀਅਲ ਅਸਟੇਟ ਕਾਰੋਬਾਰੀ, ਬਿਲਡਰਜ਼, ਵੱਡੇ-ਵੱਡੇ ਡਿਵੈੱਲਪਰਜ਼, ਕਾਲੋਨਾਈਜ਼ਰ ਆਦਿ ਕੂੜੇ ਦੇ ਕਾਰਖਾਨੇ ਨੂੰ ਲੈ ਕੇ ਕੋਈ ਵਿਰੋਧ ਨਹੀਂ ਜਤਾ ਰਹੇ ਅਤੇ ਬਿਲਕੁਲ ਸ਼ਾਂਤ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਕਿਤੇ ਦੋਬਾਰਾ ਤੋਂ 66 ਫੁੱਟ ਰੋਡ ਦੀ ਪ੍ਰਾਪਰਟੀ ਮਾਰਕੀਟ ਨੂੰ ਧੱਕਾ ਨਾ ਲੱਗ ਜਾਵੇ, ਜੋ ਕਾਫ਼ੀ ਉੱਪਰ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ NRI ਨੇ ਚੰਨ 'ਤੇ ਖ਼ਰੀਦੇ ਦੋ ਪਲਾਟ, ਇਕ ਪਤਨੀ ਨੂੰ ਤੇ ਦੂਜਾ ਜਿਗਰੀ ਦੋਸਤ ਨੂੰ ਕੀਤਾ ਗਿਫ਼ਟ
ਇਨ੍ਹਾਂ ਬਿਲਡਰਾਂ ਅਤੇ ਰੀਅਲ ਅਸਟੇਟ ਕਾਰੋਬਾਰੀਆਂ ਵੱਲੋਂ ਅੱਜ ਤਕ ਇਕ ਵੀ ਪੱਤਰ ਸਬੰਧਤ ਅਧਿਕਾਰੀਆਂ ਨੂੰ ਨਹੀਂ ਭੇਜਿਆ ਗਿਆ ਤੇ ਨਾ ਹੀ ਕਿਸੇ ਰਾਜਨੇਤਾ ਨਾਲ ਸੰਪਰਕ ਹੀ ਕੀਤਾ ਗਿਆ ਹੈ। ਇਸ ਸਮੇਂ 66 ਫੁੱਟ ਰੋਡ ’ਤੇ ਜਿਸ ਤਰ੍ਹਾਂ ਪ੍ਰਾਪਰਟੀ ਮਾਰਕੀਟ ਵਿਚ ਤੇਜ਼ੀ ਹੈ ਅਤੇ ਜ਼ਮੀਨਾਂ ਤੇ ਫਲੈਟਾਂ ਆਦਿ ਦੇ ਭਾਅ ਲਗਾਤਾਰ ਚੜ੍ਹ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਕਰੋੜਾਂ ਰੁਪਏ ਕਮਾ ਚੁੱਕੇ ਬਿਲਡਰ ਅਤੇ ਪ੍ਰਾਪਰਟੀ ਕਾਰੋਬਾਰੀ ਸ਼ਾਇਦ ਇਹ ਭੱੁੱਲ ਗਏ ਹਨ ਕਿ ਆਉਣ ਵਾਲੇ ਸਮੇਂ ਵਿਚ ਟਰੀਟਮੈਂਟ ਪਲਾਂਟ ਅਤੇ ਕੂੜੇ ਦੇ ਕਾਰਖਾਨੇ ਕਾਰਨ ਜੇ ਇਸ ਇਲਾਕੇ ਨੂੰ ਪ੍ਰਦੂਸ਼ਣ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਆਪਣੇ ਜੀਵਨ ਭਰ ਦੀ ਕਮਾਈ ਫਲੈਟਾਂ, ਪਲਾਟਾਂ ਵਿਚ ਇਨਵੈਸਟ ਕਰਨ ਵਾਲੇ ਆਮ ਲੋਕ ਇਸ ਤੋਂ ਕਾਫ਼ੀ ਪ੍ਰਭਾਵਿਤ ਹੋਣਗੇ। ਹੁਣ ਤਕ ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਨੇ ਵੀ ਇਸ ਪਲਾਂਟ ਦਾ ਵਿਰੋਧ ਨਹੀਂ ਕੀਤਾ। ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਸਭ ਨੇਤਾ ਇਸ ਮਾਮਲੇ ਵਿਚ ਚੁੱਪ ਬੈਠੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਨੇ Free ਕਰਵਾ ਦਿੱਤੇ ਪੰਜਾਬ ਦੇ Main ਟੋਲ ਪਲਾਜ਼ੇ, ਭਾਰੀ ਗਿਣਤੀ 'ਚ ਪੁਲਸ ਤਾਇਨਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਰਿਆਣਾ ਪੁਲਸ ਵੱਲੋਂ ਕਿਸਾਨਾਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਨਾਲ ਸਰਕਾਰ ਸਖ਼ਤੀ ਨਾਲ ਨਿਪਟੇ : ਨਤਾਸ਼ਾ ਸ਼ਰਮਾ
NEXT STORY