ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਸ੍ਰੀ ਅਨੰਦਪੁਰ ਸਾਹਿਬ-ਰੂਪਨਗਰ ਮੁੱਖ ਮਾਰਗ ‘ਤੇ ਪੀ. ਆਰ. ਟੀ. ਸੀ. ਬੱਸ ਦੇ ਡਰਾਈਵਰ ਨਾਲ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਡਰਾਈਵਰ ਨੂੰ ਤੁਰੰਤ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਡਰਾਈਵਰ ਗੁਰਜੀਤ ਸਿੰਘ ਪੁੱਤਰ ਹਰਚੇਤ ਸਿੰਘ, ਪਿੰਡ ਤਿਓਣਾ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਹ ਪੀ. ਆਰ. ਟੀ. ਸੀ. ਬੱਸ ਨੰਬਰ PB03 AT 2010 ਨਾਲ ਨੰਗਲ ਤੋਂ ਬਠਿੰਡਾ ਜਾ ਰਹੇ ਸਨ ਤਾਂ ਇਕ ਵਿਅਕਤੀ ਵੱਲੋਂ ਬੱਸ ਵਿੱਚ ਚੜ੍ਹਨ ਲਈ ਹੱਥ ਦਿੱਤਾ ਗਿਆ ਸੀ ਪਰ ਬੱਸ ਦਾ ਸਟੋਪ ਨਿਰਧਾਰਿਤ ਨਾ ਹੋਣ ਕਰਕੇ ਡਰਾਈਵਰ ਵੱਲੋਂ ਬੱਸ ਨਹੀਂ ਰੋਕੀ ਗਈ ਅਤੇ ਸਵਾਰੀ ਨੂੰ ਨਹੀਂ ਚੜ੍ਹਾਇਆ ਜਾ ਸਕਿਆ, ਇਸ ਗੱਲ ਨੂੰ ਲੈ ਕੇ ਉਸ ਵਿਅਕਤੀ ਨੇ ਸਾਡੇ ਨਾਲ ਬਹੁਤ ਬਹਿਸ ਵੀ ਕੀਤੀ ਸੀ।
ਇਹ ਵੀ ਪੜ੍ਹੋ: ਜਲੰਧਰ: ਜਿਊਲਰੀ ਸ਼ਾਪ ਲੁੱਟ ਮਾਮਲੇ 'ਚ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ
ਉਸ ਤੋਂ ਬਾਅਦ ਅੱਜ ਸਵੇਰੇ ਜਦੋਂ ਬੱਸ ਮੁੜ ਨੰਗਲ ਤੋਂ ਬਠਿੰਡਾ ਲਈ ਨਿਕਲੀ ਤਾਂ ਕੀਰਤਪੁਰ ਸਾਹਿਬ ਤੋਂ ਪਹਿਲਾਂ ਸਵਾਗਤੀ ਗੇਟਾਂ ਦੇ ਨੇੜੇ ਕੁਝ ਲੋਕਾਂ ਨੇ ਬੱਸ ਨੂੰ ਘੇਰ ਲਿਆ ਤੇ ਅੱਗੇ ਟਰੈਕਟਰ ਲਗਾ ਦਿੱਤਾ। ਉਪਰੰਤ ਇੱਕ ਕਾਰ ਵਿੱਚ ਆਏ ਕੁਝ ਮੁੰਡਿਆਂ ਨੇ ਡਰਾਈਵਰ ਤੇ ਕੰਡਕਟਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਕੰਡਕਟਰ ਰਮਨਜੀਤ ਸਿੰਘ ਪੁੱਤਰ ਜਗਸੀਰ ਸਿੰਘ, ਤਲਵੰਡੀ ਸਾਬੋ ਨੇ ਦੱਸਿਆ ਕਿ ਜੇਕਰ ਸਥਾਨਕ ਲੋਕ ਮਦਦ ਲਈ ਨਾ ਆਉਂਦੇ ਤਾਂ ਹਾਲਾਤ ਹੋਰ ਵਿਗੜ ਸਕਦੇ ਸਨ। ਲੋਕਾਂ ਵੱਲੋਂ ਦੋਵਾਂ ਡਰਾਈਵਰ ਅਤੇ ਕੰਡਕਟਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਾਂਚ ਅਧਿਕਾਰੀ ਅਮਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਟਰੈਕਟਰ ਕਾਬੂ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ: ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਹੋਏ ਵੱਡੇ ਖ਼ੁਲਾਸੇ, ਬੱਸ ਤੋਂ ਉਤਰ ਕੇ ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ: ਜਿਊਲਰੀ ਸ਼ਾਪ ਲੁੱਟ ਮਾਮਲੇ 'ਚ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ
NEXT STORY