ਹੁਸ਼ਿਆਰਪੁਰ (ਜੈਨ)-ਅੱਜ ਹੁਸ਼ਿਆਰਪੁਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ’ਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ ਸਭ ਤੋਂ ਵੱਧ 30 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦਸੂਹਾ ਵਿਚ 27 ਮਿਲੀਮੀਟਰ, ਮੁਕੇਰੀਆਂ ਵਿਚ 28 ਮਿਲੀਮੀਟਰ ਅਤੇ ਗੜ੍ਹਸ਼ੰਕਰ ਵਿਚ 16 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਸ਼ਹਿਰ ਵਿਚ ਮੀਂਹ ਪੈਣ ਕਾਰਨ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੀ। ਘੱਟੋ-ਘੱਟ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ। ਜਿਸ ਕਾਰਨ ਮੌਸਮ ਵੀ ਕਾਫੀ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਦੇ ਬੁਲਾਰੇ ਅਨੁਸਾਰ ਭਲਕੇ 21 ਜੁਲਾਈ ਨੂੰ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।
ਐੱਨ.ਆਰ.ਆਈ. ਔਰਤ ਤੋਂ ਲੁਟੇਰਿਆਂ ਨੇ ਖੋਹਿਆ ਆਈਫੋਨ ਤੇ 1.50 ਲੱਖ ਦੀ ਨਕਦੀ
NEXT STORY