ਜਲੰਧਰ (ਜਤਿੰਦਰ, ਭਾਰਦਵਾਜ)— ਜਬਰ-ਜ਼ਨਾਹ ਅਤੇ ਦੇਹ ਵਪਾਰ ਦੇ ਮਾਮਲੇ 'ਚ 4 ਦੋਸ਼ੀਆਂ ਨੂੰ 7-7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਦੇ ਨਾਲ ਹੀ ਇਕ ਦੋਸ਼ੀ ਨੂੰ ਬਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਐਡੀਸ਼ਨਲ ਸੈਸ਼ਨ ਜੱਜ ਹਰਵੀਨ ਭਾਰਦਵਾਜ ਦੀ ਅਦਾਲਤ ਵੱਲੋਂ ਮਹਿਲਾ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਨੂੰ ਜਿਸਮਫਰੋਸ਼ੀ ਦਾ ਧੰਦਾ ਕਰਵਾਉਣ ਦੇ ਮਾਮਲੇ 'ਚ ਸੋਹਨ ਲਾਲ ਨੂੰ ਦੋਸ਼ ਸਾਬਤ ਹੋਣ 'ਤੇ 7 ਸਾਲ ਦੀ ਕੈਦ ਅਤੇ 11 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜਦਕਿ ਉਸ ਦੇ ਸਾਥੀ ਸੁਖਵਿੰਦਰ ਸਿੰਘ ਨਿਵਾਸੀ ਬੈਂਕ ਕਾਲੋਨੀ ਨੂੰ 7 ਸਾਲ ਦੀ ਕੈਦ, ਹਰਜਿੰਦਰ ਕੁਮਾਰ ਵਾਸੀ ਖੁਰਲਾ ਕਿੰਗਰਾ ਨੂੰ 7 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਅਦਾ ਨਾ ਕਰਨ 'ਤੇ 3 ਮਹੀਨੇ ਦੀ ਹੋਰ ਕੈਦ ਦੀ ਸਜ਼ਾ ਅਤੇ ਸਿਮਰਨਜੀਤ ਕੌਰ ਵਾਸੀ ਜਨਜੋਤੀ ਅੰਮ੍ਰਿਤਸਰ ਨੂੰ 7 ਸਾਲ ਦੀ ਕੈਦ ਅਤੇ 6 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ 3 ਮਹੀਨੇ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਜਦਕਿ ਇਸੇ ਮਾਮਲੇ 'ਚ ਨਰਿੰਦਰ ਕੌਰ ਨੂੰ ਸਾਜ਼ਿਸ਼ਨ ਸਾਥ ਦੇਣ ਦੇ ਮਾਮਲੇ 'ਚ ਸੁੱਖ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ।
ਇਸ ਮਾਮਲੇ 'ਚ ਥਾਣਾ 1 ਭਾਰਗੋ ਕੈਂਪ ਦੀ ਪੁਲਸ ਨੇ ਪੀੜਤ ਮਹਿਲਾ ਦੇ ਬਿਆਨ ਦਰਜ ਕੀਤੇ ਸਨ, ਜਿਸ 'ਚ ਲਿਖਿਆ ਕਿ ਉਹ 'ਚ ਸੋਹਨ ਲਾਲ ਜੋ ਮੁਹੱਲੇ ਦਾ ਹੀ ਰਹਿਣ ਵਾਲਾ ਸੀ , ਉਹ ਆਪਣੇ ਨਾਲ ਆਪਣੇ ਘਰ ਲੈ ਗਿਆ। ਜਿੱਥੇ ਉਸ ਨੇ ਉਕਤ ਮਹਿਲਾ ਨਾਲ ਜਬਰ-ਜ਼ਨਾਹ ਕੀਤਾ ਅਤੇ ਨਾਲ ਸੁਖਵਿੰਦਰ ਸਿੰਘ ਹਰਜਿੰਦਰ ਕੁਮਾਰ, ਸਿਮਰਨਜੀਤ ਕੌਰ, ਨਰਿੰਦਰ ਕੌਰ ਨੇ ਪੈਸਿਆਂ ਦੇ ਲਾਲਚ ਕਰਕੇ ਉਸ ਨੂੰ ਜਿਸਮਫਰੋਸ਼ੀ ਦੇ ਧੰਦੇ 'ਚ ਲਗਾ ਦਿੱਤਾ ਸੀ। ਬਾਅਦ 'ਚ ਪੁਲਸ ਨੇ ਮਾਮਲਾ ਦਰਜ ਕਰਕੇ ਉਕਤ ਪੰਜਾਂ ਨੂੰ ਗ੍ਰਿਫਤਾਰ ਕੀਤਾ ਸੀ।
ਜਲੰਧਰ 'ਚ ਆਪਣੇ ਹੀ ਕੌਂਸਲਰਾਂ ਦੀ ਬਗਾਵਤ ਕਾਰਨ ਚਰਚਾ 'ਚ ਰਹੀ ਕਾਂਗਰਸ ਪਾਰਟੀ
NEXT STORY