ਜਲੰਧਰ (ਚੋਪੜਾ)–ਜ਼ਿਲ੍ਹਾ ਰਿਜਨਲ ਟਰਾਂਸਪੋਰਟ ਦਫ਼ਤਰ (ਆਰ. ਟੀ. ਓ.) ਵਿਚ ਟ੍ਰੈਫਿਕ ਚਲਾਨਾਂ ਦੇ ਨਿਪਟਾਰੇ ਨੂੰ ਲੈ ਕੇ ਇਕ ਮਹੱਤਵਪੂਰਨ ਪ੍ਰਸ਼ਾਸਨਿਕ ਫ਼ੈਸਲਾ ਲਿਆ ਗਿਆ ਹੈ। ਬੀਤੇ ਕੁਝ ਮਹੀਨਿਆਂ ਤੋਂ ਚਲਾਨ ਭੁਗਤਣ ਲਈ ਆਰ. ਟੀ. ਓ. ਦਫ਼ਤਰ ਵਿਚ ਉਮੜੀ ਆਮ ਲੋਕਾਂ ਦੀ ਭੀੜ ਅਤੇ ਵਧਦੇ ਦਬਾਅ ਨੂੰ ਵੇਖਦੇ ਹੋਏ ਹੁਣ ਪੁਰਾਣੇ ਟ੍ਰੈਫਿਕ ਚਲਾਨ ਸਿੱਧੇ ਡਿਸਟ੍ਰਿਕਟ ਜੁਡੀਸ਼ੀਅਲ ਕੋਰਟ ਨੂੰ ਸੌਂਪੇ ਜਾ ਰਹੇ ਹਨ। ਇਸ ਬਦਲਾਅ ਦਾ ਉਦੇਸ਼ ਨਾ ਸਿਰਫ਼ ਕੰਮਕਾਜ ਨੂੰ ਵਧੇਰੇ ਵਿਵਸਥਿਤ ਅਤੇ ਪਾਰਦਰਸ਼ੀ ਬਣਾਉਣਾ ਹੈ, ਸਗੋਂ ਉਨ੍ਹਾਂ ਭ੍ਰਿਸ਼ਟਾਚਾਰ ਦੇ ਰਸਤਿਆਂ ਨੂੰ ਵੀ ਬੰਦ ਕਰਨਾ ਹੈ, ਜਿਨ੍ਹਾਂ ਜ਼ਰੀਏ ਏਜੰਟ ਸਾਲਾਂ ਤੋਂ ਲਾਭ ਉਠਾ ਰਹੇ ਹਨ। ਇਸ ਸਬੰਧ ਵਿਚ ਏ. ਆਰ. ਟੀ. ਓ. ਵਿਸ਼ਾਲ ਗੋਇਲ ਨੇ ਦੱਸਿਆ ਕਿ ਆਰ. ਟੀ. ਓ. ਬਲਬੀਰ ਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਰ. ਟੀ. ਓ. ਦਫ਼ਤਰ ਨੇ ਬੀਤੇ ਇਕ ਹਫਤੇ ਅੰਦਰ ਲਗਭਗ 22300 ਟ੍ਰੈਫਿਕ ਚਲਾਨਾਂ ਨੂੰ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਸਮੇਤ ਜ਼ਿਲ੍ਹਾ ਅਦਾਲਤ ਨੂੰ ਸੌਂਪ ਦਿੱਤਾ ਹੈ। ਏ. ਆਰ. ਟੀ. ਓ. ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਅਜੇ ਵੀ ਚੱਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਬਾਕੀ ਬਚੇ ਚਲਾਨਾਂ ਨੂੰ ਵੀ ਅਦਾਲਤ ਨੂੰ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ, ਪਈ ਨਵੀਂ ਮੁਸੀਬਤ, ਲੱਗੀ ਇਹ ਰੋਕ
ਵਿਸ਼ਾਲ ਗੋਇਲ ਨੇ ਕਿਹਾ ਕਿ ਹੁਣ ਜੇਕਰ ਕਿਸੇ ਵਾਹਨ ਚਾਲਕ ਨੇ ਆਪਣਾ ਪੈਂਡਿੰਗ ਟ੍ਰੈਫਿਕ ਚਲਾਨ ਨਿਪਟਾਉਣਾ ਹੈ ਤਾਂ ਉਹ ਆਰ. ਟੀ. ਓ. ਦੀ ਬਜਾਏ ਸਿੱਧਾ ਜ਼ਿਲ੍ਹਾ ਅਦਾਲਤ ਨਾਲ ਸੰਪਰਕ ਕਰੇਗਾ ਅਤੇ ਉਥੇ ਚਲਾਨ ਦਾ ਭੁਗਤਾਨ ਕਰੇਗਾ। ਇਸ ਨਾਲ ਆਰ. ਟੀ. ਓ. ਦਫਤਰ ਦੀ ਭੀੜ ਵਿਚ ਭਾਰੀ ਕਮੀ ਆਉਣ ਦੀ ਉਮੀਦ ਹੈ।

ਆਖਿਰ ਆਰ. ਟੀ. ਓ. ਨੇ ਕਿਉਂ ਲਿਆ ਇਹ ਫੈਸਲਾ?
ਆਰ. ਟੀ. ਓ. ਅਨੁਸਾਰ ਵਿਭਾਗ ਵਿਚ ਪਿਛਲੇ ਕਈ ਸਾਲਾਂ ਤੋਂ ਜਮ੍ਹਾ ਪੁਰਾਣੇ ਚਲਾਨ ਇਕ ਵੱਡੀ ਸਿਰਦਰਦੀ ਬਣ ਚੁੱਕੇ ਹਨ। ਇਨ੍ਹਾਂ ਚਲਾਨਾਂ ਦਾ ਰਿਕਾਰਡ ਸੰਭਾਲਣਾ, ਉਨ੍ਹਾਂ ਨੂੰ ਟ੍ਰੇਸ ਕਰਨਾ ਅਤੇ ਫਿਰ ਉਨ੍ਹਾਂ ਦੇ ਭੁਗਤਾਨ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ, ਇਹ ਸਾਰੇ ਕੰਮ ਵਿਭਾਗੀ ਸਟਾਫ ਦੀ ਕਾਰਜ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੇ ਸਨ। ਆਰ. ਟੀ. ਓ. ਬਲਬੀਰ ਰਾਜ ਸਿੰਘ ਦਾ ਕਹਿਣਾ ਹੈ ਕਿ ਵਧੇਰੇ ਆਫਲਾਈਨ ਚਲਾਨਾਂ ਨੂੰ ਟ੍ਰੈਕ ਕਰਨ ਵਿਚ ਬਹੁਤ ਸਮਾਂ ਲੱਗ ਜਾਂਦਾ ਸੀ, ਜਿਸ ਨਾਲ ਦਫ਼ਤਰ ਦਾ ਹੋਰ ਜ਼ਰੂਰੀ ਕੰਮ ਪ੍ਰਭਾਵਿਤ ਹੋ ਰਿਹਾ ਸੀ। ਇਸ ਦੇ ਇਲਾਵਾ ਲੋਕਾਂ ਨੂੰ ਵੀ ਲੰਮੀ ਉਡੀਕ ਕਰਨੀ ਪੈਂਦੀ ਸੀ ਅਤੇ ਇਸ ਸਥਿਤੀ ਦਾ ਫਾਇਦਾ ਏਜੰਟ ਉਠਾਉਂਦੇ ਸਨ, ਜੋ ਆਮ ਨਾਗਰਿਕਾਂ ਤੋਂ ਨਾਜਾਇਜ਼ ਪੈਸੇ ਲੈ ਕੇ ਚਲਾਨ ਨਿਪਟਾਉਣ ਦਾ ਦਾਅਵਾ ਕਰਦੇ ਸਨ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਜਲੰਧਰ 'ਚ CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
ਚਲਾਨਾਂ ਨੂੰ ਅਦਾਲਤ ਨੂੰ ਸੌਂਪਣ ਦੀ ਪ੍ਰਕਿਰਿਆ ਆਰ. ਟੀ. ਓ. ਵਿਵਸਥਾ ਵਿਚ ਇਕ ਇਤਿਹਾਸਕ ਬਦਲਾਅ ਦੇ ਰੂਪ ਵਿਚ ਦੇਖੀ ਜਾ ਰਹੀ ਹੈ। ਸਾਲਾਂ ਤੋਂ ਇਹ ਸ਼ਿਕਾਇਤ ਰਹੀ ਹੈ ਕਿ ਚਲਾਨ ਭੁਗਤਣ ਦੀ ਪ੍ਰਕਿਰਿਆ ਵਿਚ ਕਈ ਏਜੰਟ ਅਤੇ ਵਿਚੋਲੇ ਸਰਗਰਮ ਰਹਿੰਦੇ ਹਨ, ਜੋ ਆਮ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਕੋਲੋਂ ਮੋਟੀ ਫੀਸ ਵਸੂਲਦੇ ਹਨ। ਹੁਣ ਚਲਾਨ ਸਿੱਧੇ ਅਦਾਲਤ ਵਿਚ ਭੇਜੇ ਜਾਣਗੇ ਅਤੇ ਉਥੇ ਹੀ ਭੁਗਤਾਨ ਹੋਵੇਗਾ, ਜਿਸ ਨਾਲ ਅਜਿਹੇ ਅਨਸਰਾਂ ਦੀ ਭੂਮਿਕਾ ਆਪਣੇ-ਆਪ ਖਤਮ ਹੋ ਜਾਵੇਗੀ। ਇਹ ਬਦਲਾਅ ਸਿਸਟਮ ਵਿਚ ਪਾਰਦਰਸ਼ਿਤਾ ਵਧਾਉਣ ਅਤੇ ਆਮ ਆਦਮੀ ਨੂੰ ਰਾਹਤ ਦੇਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IPS ਤੇ PPS ਅਫ਼ਸਰਾਂ ਦੇ ਤਬਾਦਲੇ, List 'ਚ ਵੇਖੋ ਵੇਰਵੇ
ਪੁਲਸ ਹੁਣ ਵੀ ਭੇਜੇਗੀ ਚਲਾਨ ਪਰ ਆਰ. ਟੀ. ਓ. ਕਰੇਗਾ ਫਾਰਵਰਡ
ਆਰ. ਟੀ. ਓ. ਨੇ ਇਹ ਸਪੱਸ਼ਟ ਕੀਤਾ ਹੈ ਕਿ ਟ੍ਰੈਫਿਕ ਪੁਲਸ ਹੁਣ ਵੀ ਚਲਾਨ ਪਹਿਲਾਂ ਵਾਂਗ ਆਰ. ਟੀ. ਓ. ਦਫ਼ਤਰ ਨੂੰ ਭੇਜੇਗੀ ਪਰ ਆਰ. ਟੀ. ਓ. ਹੁਣ ਇਨ੍ਹਾਂ ਚਲਾਨਾਂ ਨੂੰ ਪੈਂਡਿੰਗ ਰੱਖਣ ਦੀ ਬਜਾਏ ਉਨ੍ਹਾਂ ਨੂੰ ਰੋਜ਼ਾਨਾ ਦੇ ਆਧਾਰ ’ਤੇ ਸਿੱਧਾ ਕੋਰਟ ਨੂੰ ਫਾਰਵਰਡ ਕਰ ਦਿਆ ਕਰੇਗਾ। ਇਸ ਨਾਲ ਇਹ ਯਕੀਨੀ ਬਣੇਗਾ ਕਿ ਕੋਈ ਵੀ ਚਲਾਨ ਦਫ਼ਤਰ ਵਿਚ ਪੈਂਡਿੰਗ ਨਾ ਰਹੇ ਅਤੇ ਅਦਾਲਤ ਵਿਚ ਸਮਾਂ ਰਹਿੰਦੇ ਭੁਗਤਾਨ ਪ੍ਰਕਿਰਿਆ ਸ਼ੁਰੂ ਹੋ ਸਕੇ। ਇਸ ਦੇ ਨਾਲ ਹੀ ਨਾਗਰਿਕਾਂ ਨੂੰ ਇਹ ਵੀ ਸਪੱਸ਼ਟ ਜਾਣਕਾਰੀ ਹੋਵੇਗੀ ਕਿ ਉਨ੍ਹਾਂ ਦਾ ਚਲਾਨ ਕਿਸ ਪੱਧਰ ’ਤੇ ਹੈ ਅਤੇ ਉਸ ਨੂੰ ਕਿਵੇਂ ਨਿਪਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਸਾਵਧਾਨ ! ਪੰਜਾਬ 'ਚ ਇਸ ਗੰਭੀਰ ਬੀਮਾਰੀ ਦੀ ਦਸਤਕ, ਵਧਣ ਲੱਗਾ ਮਰੀਜ਼ਾਂ ਦਾ ਅੰਕੜਾ
ਸਿਰਫ਼ ਆਨਲਾਈਨ ਚਲਾਨਾਂ ਦਾ ਨਿਪਟਾਰਾ ਕਰੇਗਾ ਆਰ. ਟੀ. ਓ.
ਏ. ਆਰ. ਟੀ. ਓ. ਵਿਸ਼ਾਲ ਗੋਇਲ ਨੇ ਜਾਣਕਾਰੀ ਦਿੱਤੀ ਕਿ ਹੁਣ ਆਰ. ਟੀ. ਓ. ਦਫ਼ਤਰ ਸਿਰਫ ਆਨਲਾਈਨ ਟ੍ਰੈਫਿਕ ਚਲਾਨਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਵਿਚ ਸ਼ਾਮਲ ਰਹੇਗਾ, ਜਦੋਂ ਕਿ ਸਾਰੇ ਆਫਲਾਈਨ, ਨਵੇਂ, ਪੁਰਾਣੇ ਅਤੇ ਵਿਵਾਦਿਤ ਚਲਾਨ ਹੁਣ ਸਿੱਧਾ ਅਦਾਲਤ ਦੇ ਅਧੀਨ ਰਹਿਣਗੇ। ਇਸ ਨਾਲ ਦੋਵਾਂ ਪ੍ਰੀਕਿਰਿਆਵਾਂ ਵਿਚ ਸਪੱਸ਼ਟ ਅੰਤਰ ਬਣਿਆ ਰਹੇਗਾ ਅਤੇ ਲੋਕਾਂ ਨੂੰ ਇਹ ਵੀ ਤੈਅ ਕਰਨ ਵਿਚ ਆਸਾਨੀ ਹੋਵੇਗੀ ਕਿ ਉਨ੍ਹਾਂ ਕਿਸ ਦਫਤਰ ਨਾਲ ਸੰਪਰਕ ਕਰਨਾ ਹੈ। ਇਸ ਬਦਲਾਅ ਤੋਂ ਇਹ ਵੀ ਉਮੀਦ ਹੈ ਕਿ ਚਲਾਨ ਭੁਗਤਣ ਦੀ ਦਰ ਵਿਚ ਸੁਧਾਰ ਆਵੇਗਾ। ਪਹਿਲਾਂ ਕਈ ਵਾਰ ਅਜਿਹਾ ਦੇਖਿਆ ਗਿਆ ਸੀ ਕਿ ਵਾਹਨ ਚਾਲਕ ਚਲਾਨ ਭੁਗਤਣ ਵਿਚ ਜਾਣਬੁੱਝ ਕੇ ਦੇਰੀ ਕਰਦੇ ਸਨ ਜਾਂ ਏਜੰਟਾਂ ਦੇ ਭਰੋਸੇ ਛੱਡ ਦਿੰਦੇ ਸਨ। ਹੁਣ ਜਦੋਂ ਚਲਾਨ ਅਦਾਲਤ ਦੇ ਅਧੀਨ ਹੋਣਗੇ ਤਾਂ ਨਾ ਸਿਰਫ ਇਹ ਕਾਨੂੰਨੀ ਰੂਪ ਨਾਲ ਜ਼ਿਆਦਾ ਪ੍ਰਭਾਵਸ਼ਾਲੀ ਪ੍ਰਕਿਰਿਆ ਹੋਵੇਗੀ, ਸਗੋਂ ਭੁਗਤਾਨ ਵਿਚ ਦੇਰੀ ਕਰਨ ਵਾਲਿਆਂ ’ਤੇ ਅਦਾਲਤੀ ਕਾਰਵਾਈ ਵੀ ਸੰਭਵ ਹੋਵੇਗੀ। ਇਸ ਨਾਲ ਆਮ ਲੋਕਾਂ ਵਿਚ ਵਿਵਸਥਾ ਪ੍ਰਤੀ ਗੰਭੀਰਤਾ ਵੀ ਵਧੇਗੀ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੀ ਸੰਗਤ ਦੇਵੇ ਧਿਆਨ, ਹੋਇਆ ਵੱਡਾ ਐਲਾਨ, ਇਨ੍ਹਾਂ ਤਾਰੀਖ਼ਾਂ ਨੂੰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਬ-ਰਜਿਸਟਰਾਰ-2 ਦਫ਼ਤਰ ’ਚ ਗਵਾਹੀ ਨੂੰ ਲੈ ਕੇ ਭਿੜੇ ਨੰਬਰਦਾਰ, ਧੜੇਬੰਦੀ ਨੇ ਵਧਾਈ ਬਿਨੈਕਾਰਾਂ ਦੀ ਪ੍ਰੇਸ਼ਾਨੀ
NEXT STORY