ਰਾਹੋਂ (ਪ੍ਰਭਾਕਰ)— ਫਿਲੌਰ ਰੋਡ ਰਾਹੋਂ ਚੰਨੀ ਰਿਜੋਰਟਸ ਸਾਹਮਣੇ ਕਾਰ ਨੂੰ ਬਚਾਉਂਦੇ ਹੋਏ ਬੈਲਰੋ ਗੱਡੀ ਪਲਟ ਕੇ ਸਕੂਟਰ 'ਚ ਵੱਜਣ ਨਾਲ ਸਕੂਟਰ ਸਵਾਰ ਪਤੀ-ਪਤਨੀ ਦੀ ਮੌਤ ਅਤੇ ਤਿੰਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਬੀਤੀ ਦੁਪਹਿਰ ਕਰੀਬ ਫਿਲੌਰ ਰੋਡ ਰਾਹੋਂ ਚੰਨੀ ਰਿਜੋਰਟਸ ਦੇ ਅੱਗੇ ਪਿੰਡ ਕੰਗ ਵੱਲੋਂ ਇਕ ਬਲੈਰੋ ਗੱਡੀ ਨੰਬਰ ਪੀ. ਬੀ. 09 ਐੱਚ 0394 ਜੋ ਕਿ ਇੰਦਰਜੀਤ (45) ਪੁੱਤਰ ਅਮਰੀਕ ਸਿੰਘ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਉਸ ਦੀ ਪਤਨੀ ਜਗਜੀਤ ਕੌਰ (42) ਅਤੇ ਭਤੀਜੀ ਗੁਰਜੀਤ ਕੌਰ ਪੁੱਤਰੀ ਬਹਾਦਰ ਸਿੰਘ ਵਾਸੀ ਕੰਗ ਵੱਲੋਂ ਰਾਹੋਂ ਨੂੰ ਆ ਰਹੀ ਸੀ ਕਿ ਸਾਹਮਣੇ ਤੋਂ ਇਕ ਚਿੱਟੇ ਰੰਗ ਦੀ ਕਾਰ ਗਲਤ ਸਾਈਡ ਨੂੰ ਮੁੜਨ ਲੱਗੀ ਤਾਂ ਜਿਵੇਂ ਹੀ ਬੈਲਰੋ ਗੱਡੀ ਦਾ ਡਰਾਈਵਰ ਇੰਦਰਜੀਤ ਸਿੰਘ ਨੇ ਬਰੇਕ ਮਾਰ ਕੇ ਗੱਡੀ ਨੂੰ ਬਚਾਇਆ ਤਾਂ ਬਲੈਰੋ ਗੱਡੀ ਪਲਟ ਗਈ ਗੱਡੀ ਪਲਟਾ ਖਾਂਦੀ ਹੋਈ ਸਾਹਮਣੇ ਤੋਂ ਆ ਰਹੇ ਇਕ ਸਕੂਟਰ ਸਵਾਰ ਚਰਨਜੀਤ ਸਿੰਘ (55) ਪੁੱਤਰ ਬਾਰੂ ਰਾਮ ਅਤੇ ਪਿੱਛੇ ਬੈਠੀ ਉਸ ਦੀ ਪਤਨੀ ਮਾਇਆ ਦੇਵੀ (50) ਵਾਸੀ ਕੰਗ ਦੇ ਉਪਰ ਜਾ ਚੜ੍ਹੀ, ਜਿਸ ਕਾਰਨ ਉਨ੍ਹਾਂ ਦੋਵਾਂ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਲੈਰੋ ਗੱਡੀ ਦੇ ਮਾਲਕ ਇੰਦਰਜੀਤ ਸਿੰਘ, ਪਤਨੀ ਜਗਜੀਤ ਕੌਰ, ਭਤੀਜੀ ਗੁਰਜੀਤ ਕੌਰ ਦੇ ਵੀ ਕਾਫੀ ਸੱਟਾਂ ਲੱਗੀਆਂ।
ਇਨ੍ਹਾਂ ਤਿੰਨਾਂ ਨੂੰ ਸੈਣੀ ਹਸਪਤਾਲ ਰਾਹੋਂ ਵਿਖੇ ਭਰਤੀ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ, ਏ. ਐੱਸ. ਆਈ. ਕਰਮਜੀਤ ਸਿੰਘ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਦੋਵਾਂ ਲਾਸ਼ਾਂ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜਿਆ।
48 ਘੰਟੇ ਬੀਤਣ ਦੇ ਬਾਅਦ ਵੀ ਸੋਨਾ ਲੁੱਟ ਦੇ ਮਾਮਲੇ 'ਚ ਪੁਲਸ ਦੇ ਹੱਥ ਖਾਲੀ
NEXT STORY