ਜਲੰਧਰ, (ਰਾਜੇਸ਼)- ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦੇ ਸਮੇਂ ਟਰੱਕ ਅਚਾਨਕ ਡਿਵਾਈਡਰ ’ਤੇ ਚੜ੍ਹ ਗਿਆ। ਜਿਸ ਤੋਂ ਬਾਅਦ ਟਰੱਕ ਸੜਕ ਵਿਚ ਪਲਟ ਗਿਆ। ਟਰੱਕ ਦੇ ਪਲਟਣ ਕਾਰਨ ਚਾਲਕ ਨੇ ਹੁਸ਼ਿਆਰੀ ਦਿਖਾਉਂਦੇ ਹੋਏ ਟਰੱਕ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਟਰੱਕ ਚਾਲਕ ਦੀ ਜਾਨ ਬਚ ਗਈ ਤੇ ਟਰੱਕ ਨੁਕਸਾਨਿਆ ਗਿਆ। ਜਾਣਕਾਰੀ ਅਨੁਸਾਰ ਟਰੱਕ ਚਾਲਕ ਰਾਮ ਪ੍ਰਵੇਸ਼ ਨੇ ਦੱਸਿਆ ਕਿ ਉਹ ਪਠਾਨਕੋਟ ਚੌਕ ਤੋਂ ਟਰਾਂਸਪੋਰਟ ਨਗਰ ਵੱਲ ਮੁੜ ਰਿਹਾ ਸੀ ਕਿ ਅਚਾਨਕ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਮੋਟਰਸਾਈਕਲ ਉਸ ਦੇ ਲਾਗਿਓਂ ਲੰਘੀ ਜਿਸ ਨੂੰ ਬਚਾਉਣ ਦੇ ਚੱਕਰ ਵਿਚ ਉਸ ਨੇ ਟਰੱਕ ਮੋੜਿਆ ਤਾਂ ਟਰੱਕ ਡਿਵਾਈਡਰ ’ਤੇ ਚੜ੍ਹ ਕੇ ਪਲਟ ਗਿਆ। ਟਰੱਕ ਵਿਚ ਰੇਤ ਭਰੀ ਹੋਈ ਸੀ। ਟਰੱਕ ਚਾਲਕ ਨੇ ਟਰੱਕ ਦੇ ਪਲਟਾਂ ਤੋਂ ਪਹਿਲਾਂ ਹੀ ਛਾਲ ਮਾਰ ਦਿੱਤੀ। ਪੂਰੀ ਸੜਕ ’ਤੇ ਬੀਤੀ ਰਾਤ ਰੇਤ ਪਈ ਰਹੀ। ਥਾਣਾ ਨੰ. 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਟਰੱਕ ਨੂੰ ਸਿੱਧਾ ਕਰਵਾਇਆ। ਘਟਨਾ ਦੇ ਬਾਅਦ ਸਵੇਰੇ ਸੜਕ ’ਤੇ ਜਾਮ ਲੱਗਾ ਰਿਹਾ।
ਨਕੋਦਰ ਤੋਂ ਡਾਕਟਰ ਅਗਵਾ, ਮੋਟਰਸਾਈਕਲ ਬਰਾਮਦ
NEXT STORY