ਰੋਪੜ (ਸੱਜਣ ਸੈਣੀ)- ਜ਼ਿਲ੍ਹਾ ਰੋਪੜ ਵਿਚ ਇਕ ਘੰਟੇ ਦੀ ਪਈ ਬਰਸਾਤ ਤੋਂ ਬਾਅਦ ਰੂਪਨਗਰ ਸ਼ਹਿਰ ਦੇ ਹਾਲਾਤ ਇੰਨੇ ਖ਼ਰਾਬ ਹੋ ਗਏ ਕਿ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਸਰਕਾਰ ਅਤੇ ਸਿਆਸੀ ਲੀਡਰਾਂ ਨੂੰ ਜਗਾਉਣ ਵਾਸਤੇ ਸੜਕਾਂ 'ਤੇ ਕਿਸ਼ਤੀਆਂ ਚਲਾ ਕੇ ਆਪਣਾ ਰੋਸ ਜ਼ਾਹਰ ਕਰਨਾ ਪਿਆ। ਆਜ਼ਾਦੀ ਤੋਂ ਬਾਅਦ ਰੋਪੜ ਸ਼ਹਿਰ ਵਾਸੀ ਇਸ ਸਮੱਸਿਆ ਨਾਲ ਜੂਝਦੇ ਆ ਰਹੇ ਨੇ ਅਤੇ ਇਕ ਸਮਾਜ ਸੇਵੀ ਸੰਸਥਾ ਵੱਲੋਂ ਸਰਕਾਰ ਅਤੇ ਸਿਆਸੀ ਲੀਡਰਾਂ ਨੂੰ ਜਗਾਉਣ ਵਾਸਤੇ ਸੜਕ ਦੇ ਉੱਤੇ ਕਿਸ਼ਤੀ ਚਲਾ ਕੇ ਵੱਖਰੇ ਤਰੀਕੇ ਨਾਲ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ ਨਾਰਥ ਹਲਕੇ ਦੀ ਸਿਆਸਤ ਗਰਮਾਈ, ਜੇਕਰ ‘ਆਪ’ ’ਚ ਜਾਂਦੇ ਹਨ ਭੰਡਾਰੀ ਤਾਂ ਬਦਲਣਗੇ ਸਿਆਸੀ ਸਮੀਕਰਨ
ਇਹ ਹਾਲਾਤ ਸਿਰਫ਼ ਇਸ ਇਲਾਕੇ ਦੇ ਨਹੀਂ ਸਗੋਂ ਸ਼ਹਿਰ ਦੇ ਹੋਰ ਵੀ ਵੱਖ-ਵੱਖ ਇਲਾਕਿਆਂ ਦੇ ਇਹੋ ਜਿਹੇ ਹਾਲਾਤ ਬਣੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਆਉਂਦੀਆਂ ਅਤੇ ਜਾਂਦੀਆਂ ਹਨ। ਝੂਠੇ ਵਾਅਦੇ ਕਰਕੇ ਬਾਅਦ ਵਿੱਚ ਕੋਈ ਸਾਰ ਨਹੀਂ ਲੈਂਦਾ। ਸ਼ਹਿਰ ਦੀਆਂ ਪੱਕੀਆਂ ਪਾਰਕਿੰਗ ਦੇ ਵਿੱਚ ਕਰੋੜਾਂ ਰੁਪਏ ਦੀਆਂ ਟਾਈਲਾਂ ਲਾ ਕੇ ਲੋਕਾਂ ਦੇ ਟੈਕਸ ਤਾਂ ਬਰਬਾਦ ਕੀਤੇ ਜਾ ਰਹੇ ਨੇ ਪਰ ਰੂਪਨਗਰ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਕੀ ਨੇ ਮਾਇਨੇ? ਜਾਣੋ ਕੀ ਹੋਣਗੀਆਂ ਚੁਣੌਤੀਆਂ
ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਆਈਆਂ ਅਤੇ ਕਈ ਸਰਕਾਰਾਂ ਗਈਆਂ ਪਰ ਰੂਪਨਗਰ ਦੇ ਹਾਲਾਤ ਅਜੇ ਤੱਕ ਵੀ ਉਹੀ ਬਣੇ ਹੋਏ ਹਨ। ਸਿਰਫ਼ ਵੋਟਾਂ ਤੋਂ ਪਹਿਲਾਂ ਵੋਟਾਂ ਲੈਣ ਲਈ ਲੀਡਰ ਇਨ੍ਹਾਂ ਗਲੀਆਂ ਮੁਹੱਲਿਆਂ ਵਿੱਚ ਆਉਂਦੇ ਹਨ ਪਰ ਬਾਅਦ ਵਿਚ ਇਨ੍ਹਾਂ ਲੋਕਾਂ ਦੀ ਸਾਰ ਨਹੀਂ ਲਈ ਜਾਂਦੀ। ਹੁਣ ਵੇਖਣਾ ਹੋਵੇਗਾ ਕਿ ਚੋਣਾਂ ਤੋਂ ਪਹਿਲਾਂ ਕਿ ਕਾਂਗਰਸ ਦੀ ਸਰਕਾਰ ਇਨ੍ਹਾਂ ਲੋਕਾਂ ਦੇ ਮਸਲੇ ਦਾ ਹੱਲ ਕਰਵਾਏਗੀ ਜਾਂ ਫਿਰ ਲੋਕ ਝੂਠੇ ਅਤੇ ਨਾ ਪੂਰੇ ਹੋਣ ਵਾਲੇ ਲਾਰਿਆਂ ਦੇ ਸਹਾਰੇ ਦਿਨ ਕੱਟਣਗੇ।
ਇਹ ਵੀ ਪੜ੍ਹੋ: ਬੱਸਾਂ ਜ਼ਰੀਏ ਮਨੀਕਰਨ ਸਾਹਿਬ, ਪਾਉਂਟਾ ਸਾਹਿਬ, ਜਵਾਲਾਜੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ
ਇਹ ਵੀ ਪੜ੍ਹੋ: ਕਰਤਾਰਪੁਰ: ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਸਰੀਰ 'ਤੇ ਮਿਲੇ ਸੱਟਾਂ ਦੇ ਨਿਸ਼ਾਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕਿਸਾਨਾਂ ਵੱਲੋਂ ਟੋਲ ਪਲਾਜ਼ਾ ਮਾਨਗੜ੍ਹ ਵਿਖੇ ਰੋਸ ਪ੍ਰਦਰਸ਼ਨ
NEXT STORY