ਜਲੰਧਰ (ਗੁਲਸ਼ਨ)- ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਸਰਦੀਆਂ ਨੇ ਆਪਣਾ ਪੂਰਾ ਰੰਗ ਵਿਖਾਇਆ। ਐਤਵਾਰ ਨੂੰ ਛੁੱਟੀ ਹੋਣ ਕਾਰਨ ਲੋਕ ਆਪਣੇ ਘਰਾਂ ਤੱਕ ਹੀ ਸੀਮਤ ਰਹੇ। ਸਿਰਫ਼ ਉਹੀ ਲੋਕ ਜਿਨ੍ਹਾਂ ਨੇ ਕਿਧਰੇ ਜਾਣਾ ਸੀ, ਘਰਾਂ ਤੋਂ ਬਾਹਰ ਨਿਕਲੇ। ਸਰਦੀ ਦੇ ਮੌਸਮ ’ਚ ਸਫ਼ਰ ਕਰਨ ਲਈ ਮਜਬੂਰ ਲੋਕਾਂ ਨੂੰ ਉਸ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਰੇਲ ਗੱਡੀਆਂ ਦੇ ਲੇਟ ਹੋਣ ਕਾਰਨ ਘੰਟਿਆਂਬੱਧੀ ਸਟੇਸ਼ਨ ’ਤੇ ਬੈਠ ਕੇ ਰੇਲ ਗੱਡੀ ਦਾ ਇੰਤਜ਼ਾਰ ਕਰਨਾ ਪਿਆ। ਦਿਨ ਭਰ ਚੱਲੀ ਸੀਤ ਲਹਿਰ ਨੇ ਵੀ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ। ਛੋਟੇ ਬੱਚਿਆਂ ਵਾਲੀਆਂ ਔਰਤਾਂ ਨੂੰ ਆਪਣੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਕਾਫ਼ੀ ਜੱਦੋ-ਜ਼ਹਿਦ ਕਰਨੀ ਪਈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੀ 15 ਸਾਲਾ ਕੁੜੀ ਨਾਲ ਗੈਂਗਰੇਪ, ਪੀੜਤਾ ਨੇ ਕਰ ਲਈ ਖ਼ੁਦਕੁਸ਼ੀ
ਪਿਛਲੇ ਕਈ ਦਿਨਾਂ ਵਾਂਗ ਅੱਜ ਵੀ ਰੇਲ ਗੱਡੀਆਂ ਦੀ ਦੇਰੀ ਜਾਰੀ ਹੈ। ਐਤਵਾਰ ਨੂੰ ਵੀ ਲੰਬੀ ਦੂਰੀ ਦੀਆਂ ਜ਼ਿਆਦਾਤਰ ਟਰੇਨਾਂ ਤੈਅ ਸਮੇਂ ਤੋਂ ਪਿੱਛੇ ਚੱਲ ਰਹੀਆਂ ਸਨ, ਜਿਸ ’ਚ ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਤਾਬਦੀ ਐਕਸਪ੍ਰੈੱਸ 1.5 ਘੰਟੇ, ਦਾਦਰ ਐਕਸਪ੍ਰੈੱਸ 7.15 ਘੰਟੇ, ਨਾਂਦੇੜ-ਅੰਮ੍ਰਿਤਸਰ ਸੱਚਖੰਡ ਐਕਸਪ੍ਰੈਸ 27 ਘੰਟੇ, ਨਾਗਪੁਰ-ਅੰਮ੍ਰਿਤਸਰ 7.30 ਘੰਟੇ, ਅੰਮ੍ਰਿਤਸਰ-ਨਾਂਦੇੜ 18 ਘੰਟੇ, ਜੰਮੂ ਤਵੀ-ਸੰਬਲਪੁਰ 2.25 ਘੰਟੇ, ਗੋਲਡਨ ਟੈਂਪਲ ਇਕ ਘੰਟਾ, ਵਿਸ਼ਾਖਾਪਤਨਮ-ਅੰਮ੍ਰਿਤਸਰ 6 ਘੰਟੇ, ਜੰਮੂ ਤਵੀ-ਅਜਮੇਰ ਐਕਸਪ੍ਰੈੱਸ 9 ਘੰਟੇ, ਜਨਨਾਇਕ ਐਕਸਪ੍ਰੈੱਸ ਇਕ ਘੰਟਾ ਦੇਰੀ ਨਾਲ ਚੱਲ ਰਹੀ ਸੀ। ਸ਼ਾਮ ਨੂੰ ਨਵੀਂ ਦਿੱਲੀ ਤੋਂ ਚੱਲ ਕੇ ਸ਼ਤਾਬਦੀ ਐਕਸਪ੍ਰੈੱਸ ਰਾਤ 9:15 ਵਜੇ ਜਲੰਧਰ ਸਿਟੀ ਸਟੇਸ਼ਨ ਪਹੁੰਚਣ ਵਾਲੀ ਰਾਤ 11:30 ਵਜੇ ਜਲੰਧਰ ਸਿਟੀ ਸਟੇਸ਼ਨ ’ਤੇ ਪਹੁੰਚੀ।
ਇਹ ਵੀ ਪੜ੍ਹੋ : ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ DSP ਦੀ ਨਹਿਰ ਕੋਲੋਂ ਮਿਲੀ ਲਾਸ਼, PAP 'ਚ ਸਨ ਤਾਇਨਾਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਦਮਪੁਰ-ਹੁਸ਼ਿਆਰਪੁਰ ਰੋਡ 'ਤੇ ਵਾਪਰਿਆ ਹਾਦਸਾ, ਦੋ ਗੱਡੀਆਂ ਦੀ ਹੋਈ ਜ਼ਬਰਦਸਤ ਟੱਕਰ, ਉੱਡੇ ਪਰਖੱਚੇ
NEXT STORY