ਨਵਾਂਸ਼ਹਿਰ (ਮਨੋਰੰਜਨ )- ਫੂਡ ਸੇਫ਼ਟੀ ਵਿਭਾਗ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਕੋਹਲੂ ਤੋਂ ਸਰੋਂ ਦੇ ਤੇਲ ਦੇ ਸੈਂਪਲ ਭਰੇ ਗਏ। ਇਸ ਦੇ ਇਲਾਵਾ ਵਿਭਾਗ ਵੱਲੋਂ ਦੇਸੀ ਘਿਓ ਦੇ ਵੀ ਸੈਂਪਲ ਭਰੇ ਗਏ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਕੌਰ ਨੇ ਦੱਸਿਆ ਕਿ ਫੂਡ ਵਿਭਾਗ ਵੱਲੋਂ ਲਗਾਤਾਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਗੁਣਵਤਾ ਨੂੰ ਠੀਕ ਰੱਖਣ ਲਈ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਭਰੇ ਬਾਜ਼ਾਰ 'ਚ ਔਰਤਾਂ ਨੇ ਕਰ 'ਤਾ ਵੱਡਾ ਕਾਂਡ, ਹਰਕਤ ਜਾਣ ਹੋਵੋਗੇ ਹੈਰਾਨ
ਉਨ੍ਹਾਂ ਦੱਸਿਆ ਕਿ ਅੱਜ ਵਿਭਾਗ ਵੱਲੋਂ ਕਸਬਾ ਮਜਾਰੀ ਦੇ ਆਸ ਪਾਸ ਮਿਠਾਈਆਂ ਦੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਥੋਂ ਕਈ ਮਿਠਾਈਆਂ ਦੇ ਸੈਂਪਲ ਵੀ ਭਰੇ ਗਏ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਲੱਡੂ, ਰਸਗੁੱਲਾ, ਮੱਠੀਆਂ, ਸੇਵੀਆਂ, ਫੇਨੀਆਂ, ਗੁਲਾਬਜਾਮੁਨ ਆਦਿ ਦੇ ਸੈਂਪਲ ਭਰੇ ਗਏ। ਉਨ੍ਹਾਂ ਦੱਸਿਆ ਕਿ ਇਨਾ ਸੈਪਲਾ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਆਉਣ ਦੇ ਬਾਅਦ ਫੂਡ ਸੇਫ਼ਟੀ ਐਕਟ ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। ਮੈਡਮ ਹਰਪ੍ਰੀਤ ਕੌਰ ਨੇ ਕਿਹਾ ਕਿ ਜਿਲੇ ਵਿੱਚ ਖਾਣ-ਪੀਣ ਵਾਲੀਆ ਚੀਜ਼ਾਂ ਵਿੱਚ ਕਿਸੀ ਤਰਾ ਦੀ ਮਿਲਾਵਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੋ ਵੀ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਸ਼ਾਮਲ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- Mahindra ਦੀ ਗੱਡੀ ਲੈ ਕੇ ਪਛਤਾਇਆ ਪਰਿਵਾਰ, ਚਲਦੀ XUV 'ਚ ਮਚੇ ਅੱਗ ਦੇ ਭਾਂਬੜ, ਸੜ ਕੇ ਹੋਈ ਸੁਆਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਝੋਨੇ ਦੀ ਖ਼ਰੀਦ ਨੇ ਫੜੀ ਰਫ਼ਤਾਰ, 1.16 ਲੱਖ ਮੀਟਰਿਕ ਟਨ ਝੋਨੇ ਦੀ ਹੋਈ ਖ਼ਰੀਦ
NEXT STORY