ਰੂਪਨਗਰ (ਸੱਜਣ ਸੈਣੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਆਪਣੇ ਬੇਬਾਕ ਭਾਸ਼ਣ ਕਾਰਨ ਅਕਸਰ ਹੀ ਵਿਵਾਦਾਂ ’ਚ ਘਿਰੇ ਰਹਿੰਦੇ ਹਨ। ਸਿੱਧੂ ਦਾ ਪੰਜਾਬ ਪੁਲਸ ਖ਼ਿਲਾਫ਼ ਕੀਤੀ ਟਿੱਪਣੀ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਕਿ ਬੀਤੇ ਦਿਨੀਂ ਉਨ੍ਹਾਂ ਵੱਲੋਂ ਗੁੱਗਾ ਜ਼ਾਹਰ ਪੀਰ ਨਾਲ ਸਿਆਸੀ ਲੀਡਰਾਂ ਦੀ ਤੁਲਨਾ ਕਰਕੇ ਵਿਵਾਦਿਤ ਬਿਆਨ ਬਿਆਨ ਦਿੱਤਾ ਹੈ। ਇਸ ਵਿਵਾਦਿਤ ਬਿਆਨ ਦੇ ਵਿਰੋਧ ’ਚ ਸ਼ਿਵ ਸੈਨਾ ਪੰਜਾਬ ਜ਼ਿਲ੍ਹਾ ਰੂਪਨਗਰ ’ਚ ਰੋਸ ਪ੍ਰਦਰਸ਼ਨ ਕਰਦਿਆਂ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।

ਸ਼ਿਵ ਸੈਨਾ ਪੰਜਾਬ ਪ੍ਰਧਾਨ ਸੰਜੀਵ ਘਨੌਲੀ ਸਮੇਤ ਸਮੂਹ ਸ਼ਿਵ ਸੈਨਿਕਾਂ ਨੇ ਚੇਤਾਵਨੀ ਦਿੱਤੀ ਕਿ ਸਿੱਧੂ ਦੇ ਖ਼ਿਲਾਫ ਜਦੋਂ ਤੱਕ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਉਦੋਂ ਤਕ ਉਹ ਪ੍ਰਦਰਸ਼ਨ ਕਰਦੇ ਰਹਿਣਗੇ। ਇਸ ਮਾਮਲੇ ਨੂੰ ਲੈ ਕੇ ਉਹ ਅਦਾਲਤ ਵੀ ਜਾਣਗੇ । ਇਸ ਮੌਕੇ ਸੰਜੀਵ ਘਨੌਲੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਵੀ ਮੰਗ ਕੀਤੀ ਕਿ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ।
ਰੂਪਨਗਰ ਵਿਖੇ ਟਰੱਕ ਨੇ ਸਾਈਕਲ ਸਵਾਰ ਨੂੰ ਕੁਚਲਿਆ, ਮੌਕੇ 'ਤੇ ਮੌਤ
NEXT STORY