ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਪ੍ਰਾਣ-ਪ੍ਰਤਿਸ਼ਠਾ ਦੇ ਸੰਬੰਧ ਵਿਚ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਉੜਮੁੜ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਪੂਰਾ ਸ਼ਹਿਰ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਰਾਜੇਸ਼ ਬਿੱਟੂ, ਰਾਕੇਸ਼ ਬਿੱਟੂ, ਸੰਦੀਪ ਭਾਗੀਆ, ਅਮਰਦੀਪ ਜੌਲੀ, ਰਾਮੇਸ਼ਵਰ ਕੁਕਰੇਤੀ, ਕਰਨ ਪਾਸੀ ਦੀ ਦੇਖ-ਰੇਖ ਹੇਠ ਕੱਢੀ ਗਈ ਇਸ ਸ਼ੋਭਾ ਯਾਤਰਾ ’ਚ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੈਂਬਰ ਅਤੇ ਮੰਦਰ ਦੇ ਸੇਵਾਦਾਰਾਂ ਨੇ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ’ਚ ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ| ਯਾਤਰਾ ਸ਼ਹਿਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਲੰਗਰ ਲਗਾਏ ਗਏ। ਇਹ ਸ਼ੋਭਾ ਯਾਤਰਾ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਮੰਦਰ ਵਿਖੇ ਸਮਾਪਤ ਹੋਈ। ਇਸ ਦੌਰਾਨ ਰਾਮ ਭਗਤ ਅਤੇ ਭਜਨ ਮੰਡਲੀ ਵੱਲੋਂ ਸੁੰਦਰ ਭਜਨਾਂ ਨਾਲ ਭਗਵਾਨ ਸ਼੍ਰੀ ਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।
ਇਸ ਮੌਕੇ ਸ਼ਾਮ ਵਰਮਾ, ਵੀਨੂੰ ਪੰਡਿਤ, ਜਵਾਹਰ ਖੁਰਾਣਾ, ਸੰਜੀਵ ਸਿਆਲ, ਵਿਨੋਦ ਹੈਪੀ, ਨਵਨੀਤ ਬਹਿਲ, ਸੁਰਿੰਦਰ ਨਈਅਰ, ਅਮਨਦੀਪ ਰੂਬਲ, ਸੰਨੀ ਪੰਡਿਤ, ਵਰਿੰਦਰ ਭਾਰਤੀ, ਚਰਨਜੀਤ ਸਿੰਘ, ਸ਼ਾਲੂ ਜ਼ਹੂਰਾ, ਅਨਿਲ ਪਿੰਕਾ, ਦਿਲਬਾਗ ਰਾਏ, ਅਸ਼ਵਨੀ ਜੈਨ, ਮੁਕੇਸ਼ ਮੰਨਾ, ਬ੍ਰਿਜ ਸ਼ਰਮਾ, ਅਰਜੁਨ ਜੰਬਾ, ਸੱਭਾ ਬਾਵਾ, ਦਿਵੇਂਸ਼ੂ ਵੈਦ, ਰਾਜ ਠਾਕੁਰ ਆਦਿ ਨੇ ਸ਼ਿਰਕਤ ਕੀਤੀ |
ਇਹ ਵੀ ਪੜ੍ਹੋ : ਅੱਜ ਦਾ ਦਿਨ ਇਤਿਹਾਸਕ: ‘ਮੁਖ ਪਰ ਰਾਮ, ਦਿਲ ਮੇਂ ਰਾਮ, ਹਰ ਪਾਸੇ ਗੂੰਜਿਆ ਜੈ ਸ਼੍ਰੀ ਰਾਮ’
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਧੋਖਾਦੇਹੀ ਦੇ ਮਾਮਲੇ ਵਿਚ ਨਾਮਜ਼ਦ ਭਗੌੜਾ ਕਰਾਰ ਮੁਲਜ਼ਮ ਗ੍ਰਿਫ਼ਤਾਰ
NEXT STORY