ਕਰਤਾਰਪੁਰ (ਸਾਹਨੀ)- ਜੀ. ਟੀ. ਰੋਡ ਕਰਤਾਰਪੁਰ ਪਿੰਡ ਕਾਹਲਵਾਂ ਦੇ ਸਾਹਮਣੇ ਤਾਜ ਢਾਬੇ ਨਾਲ ਖੇਤਾਂ ਵਿਚ ਬਣੀਆਂ 2 ਝੁੱਗੀਆਂ ਵਿਚ ਬੀਤੀ ਰਾਤ ਅੱਗ ਲੱਗ ਗਈ, ਇਸ ਦੌਰਾਨ ਝੁੱਗੀਆਂ ਵਿਚ ਰਹਿੰਦਾ ਪਰਿਵਾਰ ਆਪਣੇ ਪਿੰਡ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਗਿਆ ਹੋਇਆ ਹੈ। ਇਸ ਸਬੰਧੀ ਪਿੰਡ ਕਾਹਲਵਾਂ ਦੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਕਾਹਲੋਂ ਅਤੇ ਤਾਜ ਢਾਬੇ ਦੇ ਮਾਲਕ ਤਾਜ ਮੁਹੰਮਦ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਢਾਬਾ ਬੰਦ ਕਰ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਪਾਸ ਇਕ ਅਣਜਾਨ ਵਿਅਕਤੀ ਆਇਆ, ਜੋ ਕਿ ਦਿਮਾਗੀ ਤੌਰ ’ਤੇ ਸਿੱਧਾ ਲਗਦਾ ਸੀ, ਨੇ ਉਨ੍ਹਾਂ ਕੋਲੋਂ ਰੋਟੀ ਦੀ ਮੰਗ ਕੀਤੀ, ਉਸ ਨੂੰ ਦੋ ਰੋਟੀਆਂ ਦੇ ਕੇ ਉਹ ਆਪਣੇ ਘਰ ਚਲੇ ਗਏ ਅਤੇ ਬਾਅਦ ਵਿਚ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਖੇਤਾਂ ਵਿਚ ਬਣੀਆਂ ਦੋਵੇਂ ਝੁੱਗੀਆਂ ਵਿਚ ਅੱਗ ਲਗ ਗਈ ਹੈ।
ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ ਦੇ ਦੋਸ਼ੀ ਅਸ਼ੀਸ਼ ਤੇ ਇੰਦਰ ਪੁੱਜੇ ਜੇਲ੍ਹ, ਅਰਸ਼ਦ ਨੂੰ ਬਚਾਉਣ ਲਈ ਨਵੇਂ ਪੈਂਤੜੇ ਦੀ ਭਾਲ 'ਚ ਕਾਂਗਰਸੀ ਆਗੂ
ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਅੱਗ ਨਾਲ ਦੋਵੇਂ ਝੁੱਗੀਆਂ ਸੜ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਪਤਾ ਲਗਾ ਹੈ ਕਿ ਉਕਤ ਵਿਅਕਤੀ ਵੱਲੋਂ ਉਥੇ ਪਏ ਕਚਰੇ ਅਤੇ ਝਾੜੀਆਂ ਨੂੰ ਅਚਾਨਕ ਅੱਗ ਲਾ ਦਿੱਤੀ। ਅੱਗ ਵੱਧ ਗਈ ਤੇ ਝੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਸਬੰਧੀ ਜਾਣਕਾਰੀ ਪੀੜਤ ਪਰਿਵਾਰ ਨੂੰ ਵੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਬੋਲੇ ਹਰੀਸ਼ ਰਾਵਤ, ਪੰਜਾਬ ’ਚ ਤਖ਼ਤਾ ਪਲਟਣ ਦੀ ਕੋਈ ਤਿਆਰੀ ਨਹੀਂ
ਗੈਂਗਰੇਪ ਮਾਮਲੇ ਦੇ ਦੋ ਦੋਸ਼ੀ ਪੁੱਜੇ ਜੇਲ੍ਹ, ਅਰਸ਼ਦ ਨੂੰ ਬਚਾਉਣ ਲਈ ਪੱਬਾਂ ਭਾਰ ਹੋਇਆ ਜਲੰਧਰ ਦਾ ਕਾਂਗਰਸੀ ਆਗੂ
NEXT STORY