ਸੁਲਤਾਨਪੁਰ ਲੋਧੀ (ਧੀਰ, ਜੋਸ਼ੀ, ਸੋਢੀ) - ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸੁਲਤਾਨਪੁਰ ਲੋਧੀ 'ਚ ਫੈਲ ਰਹੀ ਗੰਦਗੀ ਦਾ ਗੰਭੀਰ ਨੋਟਿਸ ਲੈਂਦਿਆਂ ਕਪੂਰਥਲਾ ਦੇ ਡੀ.ਸੀ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਇਕ ਮਹੀਨੇ 'ਚ ਇਸ ਬਾਰੇ ਆਪਣੀ ਰਿਪੋਰਟ ਦੇਣ। ਇਹ ਮਾਮਲਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ 17 ਨਵੰਬਰ 2018 ਨੂੰ ਈਮੇਲ ਕਰ ਕੇ ਐੱਨ. ਜੀ. ਟੀ. ਦੇ ਧਿਆਨ 'ਚ ਲਿਆਂਦਾ ਸੀ। ਇਸ ਸ਼ਿਕਾਇਤ ਨਾਲ ਅਖਬਾਰਾਂ 'ਚ ਛਪੀਆਂ ਖਬਰਾਂ ਦੀ ਕਟਿੰਗ ਵੀ ਭੇਜੀ ਗਈ ਸੀ, ਜਿਸ 'ਚ ਕਿਹਾ ਸੀ ਕਿ ਸੁਲਤਾਨਪੁਰ ਲੋਧੀ ਨਗਰ ਕੌਂਸਲ ਕੋਲ ਕੂੜਾ ਸੁੱਟਣ ਲਈ ਕੋਈ ਢੁੱਕਵੀਂ ਥਾਂ ਨਹੀਂ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਨ. ਜੀ. ਟੀ. ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਹੇਠ ਬਣੇ ਚਾਰ ਮੈਂਬਰੀ ਬੈਂਚ 'ਚ ਜਸਟਿਸ ਐੱਸ. ਪੀ. ਵੰਗਦੀ, ਜਸਟਿਸ ਕੇ. ਰਾਮਾਕ੍ਰਿਸ਼ਨਨ ਅਤੇ ਮਾਹਿਰ ਮੈਂਬਰ ਡਾ. ਨਾਗਿਨ ਨੰਦਾ ਸ਼ਾਮਲ ਹਨ। ਐੱਨ. ਜੀ. ਟੀ. ਨੇ 16 ਜਨਵਰੀ 2019 ਨੂੰ ਕਪੂਰਥਲਾ ਦੇ ਮੈਜਿਸਟ੍ਰੇਟ ਨੂੰ ਹਦਾਇਤਾਂ ਕੀਤੀਆਂ ਹਨ ਕਿ ਇਕ ਮਹੀਨੇ 'ਚ ਢੁੱਕਵੀਂ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ। ਇਸ ਮਾਮਲੇ ਦੀ ਅਗਲੀ ਪੇਸ਼ੀ 30 ਅਪ੍ਰੈਲ ਨੂੰ ਰੱਖੀ ਗਈ ਹੈ। ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ 2019 ਨੂੰ ਆ ਰਿਹਾ ਹੈ। ਬਾਬੇ ਨਾਨਕ ਦੀ ਨਗਰੀ ਨਾਲ ਜਾਣੀ ਜਾਂਦੀ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ 'ਚ ਕੂੜਾ ਸੁੱਟਣ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। ਕੌਂਸਲ ਵਲੋਂ ਖਾਲੀ ਪਲਾਟਾਂ 'ਚ ਗੰਦਗੀ ਸੁੱਟੀ ਜਾ ਰਹੀ ਹੈ, ਜਿਸ ਨਾਲ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ 1969 'ਚ ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਉਦੋਂ ਹੀ ਇਹ ਨਗਰ ਕੌਂਸਲ ਹੋਂਦ 'ਚ ਆਈ ਸੀ ਪਰ ਹੁਣ 50 ਸਾਲ ਬੀਤ ਗਏ ਹਨ ਪਰ ਠੋਸ ਕੂੜੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪ੍ਰਕਾਸ਼ ਪੁਰਬ
ਸਿੱਧੂ ਨੇ ਨਗਰਪਾਲਿਕਾ ਕਰਮਚਾਰੀਆਂ ਦੀਆਂ ਮੰਗਾਂ ਲਈ ਸੈਕਟਰੀ ਤੇ ਡਾਇਰੈਕਟਰ ਨੂੰ ਦਿੱਤੀਆਂ ਹਦਾਇਤਾਂ
NEXT STORY