ਜਲੰਧਰ (ਖੁਰਾਣਾ)–ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਤਿੰਨ ਮਹੀਨੇ ਪਹਿਲਾਂ ਬਠਿੰਡਾ ਨਗਰ ਨਿਗਮ ਦੀ ਤਰਜ਼ ’ਤੇ ਜਲੰਧਰ ਨਿਗਮ ਵਿਚ ਵੀ ਯੂਨੀਪੋਲ ਦੀ ਆਨਲਾਈਨ ਅਲਾਟਮੈਂਟ ਦਾ ਸਿਸਟਮ ਸ਼ੁਰੂ ਕੀਤਾ ਸੀ, ਜਿਸ ਦੇ ਵਧੀਆ ਨਤੀਜੇ ਸਾਹਮਣੇ ਆਉਣ ਲੱਗੇ ਹਨ ਅਤੇ ਨਿਗਮ ਨੂੰ ਹੁਣ ਇਸ਼ਤਿਹਾਰਾਂ ਤੋਂ ਆਮਦਨ ਹੋਣੀ ਸ਼ੁਰੂ ਹੋ ਗਈ ਹੈ। ਨਿਗਮ ਦੇ ਸੂਤਰਾਂ ਮੁਤਾਬਕ ਪਹਿਲੇ 3 ਮਹੀਨਿਆਂ ਲਈ ਜਿਹੜੇ 26 ਯੂਨੀਪੋਲ ਆਨਲਾਈਨ ਬੁੱਕ ਹੋਏ ਸਨ, ਉਸ ਤੋਂ ਜਲੰਧਰ ਨਿਗਮ ਦੇ ਖਜ਼ਾਨੇ ਵਿਚ 30 ਲੱਖ ਰੁਪਏ ਦੀ ਇਨਕਮ ਜੁੜੀ ਸੀ ਪਰ ਹੁਣ ਅਗਲੇ 3 ਮਹੀਨਿਆਂ ਦੌਰਾਨ 36 ਲੱਖ ਰੁਪਏ ਨਿਗਮ ਦੇ ਖਜ਼ਾਨੇ ਵਿਚ ਆ ਰਹੇ ਹਨ।
ਨਿਗਮ ਕਮਿਸ਼ਨਰ ਨੇ ਦੱਸਿਆ ਕਿ ਅਗਲੇ 3 ਮਹੀਨਿਆਂ ਲਈ 26 ਯੂਨੀਪੋਲ ’ਤੇ ਇਸ਼ਤਿਹਾਰਾਂ ਦੀ ਬੁਕਿੰਗ ਪ੍ਰਕਿਰਿਆ 10 ਜੁਲਾਈ ਨੂੰ ਦੁਪਹਿਰ 12 ਵਜੇ ਸ਼ੁਰੂ ਹੋ ਜਾਵੇਗੀ। ਇਸ ਵਾਰ ਜਿਹੜਾ ਰੇਟ ਰੱਖਿਆ ਗਿਆ, ਉਸਦੇ ਮੁਤਾਬਕ ਨਿਗਮ ਨੂੰ ਹਰ ਮਹੀਨੇ ਇਸ਼ਤਿਹਾਰਾਂ ਤੋਂ 12 ਲੱਖ ਰੁਪਿਆ ਆਇਆ ਕਰੇਗਾ।
ਜ਼ਿਕਰਯੋਗ ਹੈ ਕਿ ਜਲੰਧਰ ਨਿਗਮ ਵਿਚ ਪਿਛਲੇ ਲੰਮੇ ਸਮੇਂ ਤੋਂ ਇਸ਼ਤਿਹਾਰ ਮਾਫੀਆ ਕਾਫੀ ਹਾਵੀ ਸੀ, ਜਿਸ ਨੇ ਨਾਜਾਇਜ਼ ਇਸ਼ਤਿਹਾਰ ਲਾਉਣ ਦੀ ਆੜ ਵਿਚ ਨਿਗਮ ਦੇ ਸਿਸਟਮ ਨੂੰ ਵਿਗਾੜ ਕੇ ਰੱਖਿਆ ਹੋਇਆ ਸੀ। ਇਸ਼ਤਿਹਾਰ ਮਾਫੀਆ ਨਾਲ ਜੁੜੇ ਲੋਕ ਨਾ ਸਿਰਫ਼ ਆਪਸ ਵਿਚ ਪੂਲ ਕਰ ਲੈਂਦੇ ਸਨ, ਸਗੋਂ ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਸੀ ਕਿ ਨਿਗਮ ਵੱਲੋਂ ਸਾਰੇ ਸ਼ਹਿਰ ਦੇ ਲਾਏ ਗਏ ਇਸ਼ਤਿਹਾਰਾਂ ਦੇ ਟੈਂਡਰ ਸਿਰੇ ਨਾ ਚੜ੍ਹਨ। ਇਹੀ ਕਾਰਨ ਰਿਹਾ ਕਿ ਨਿਗਮ ਨੇ ਲਗਭਗ 15 ਵਾਰ ਇਸ਼ਤਿਹਾਰਾਂ ਨੂੰ ਅਲਾਟ ਕਰਨ ਲਈ ਟੈਂਡਰ ਲਾਏ ਪਰ ਕਈ ਸਾਲ ਇਹ ਸਿਰੇ ਹੀ ਨਹੀਂ ਚੜ੍ਹੇ।
ਇਹ ਵੀ ਪੜ੍ਹੋ- ਮੀਂਹ ਕਾਰਨ ਸ੍ਰੀ ਅਨੰਦਪੁਰ ਸਾਹਿਬ 'ਚ ਵਿਗੜੇ ਹਾਲਾਤ, ਮੰਤਰੀ ਹਰਜੋਤ ਬੈਂਸ ਨੇ ਕੀਤੀ ਇਹ ਅਪੀਲ
ਯੂਨੀਪੋਲ ਦੀ ਆਨਲਾਈਨ ਬੋਲੀ ’ਤੇ ਵਿਚਾਰ ਕਰ ਰਿਹਾ ਨਿਗਮ
ਫਿਲਹਾਲ ਜਲੰਧਰ ਨਗਰ ਨਿਗਮ ਦੀ ਆਪਣੀ ਵੈੱਬਸਾਈਟ ’ਤੇ ਹੀ ‘ਬੁੱਕ ਮਾਈ ਐਡਵਰਟਾਈਜ਼ਮੈਂਟ’ ਸਲੋਗਨ ਨੂੰ ਕਲਿਪ ਕਰ ਕੇ ਕੋਈ ਵੀ ਵਿਅਕਤੀ ਸਬੰਧਤ ਯੂਨੀਪੋਲ ਨੂੰ ਨਿਰਧਾਰਿਤ ਕਿਰਾਇਆ ਦੇ ਕੇ ਬੁੱਕ ਕਰ ਸਕਦਾ ਹੈ। ਅਪ੍ਰੈਲ ਮਹੀਨੇ ਜਿਸ ਤਰ੍ਹਾਂ ਸਾਰੇ ਯੂਨੀਪੋਲ 3 ਮਹੀਨਿਆਂ ਲਈ ਬੁੱਕ ਹੋ ਗਏ ਸਨ, ਉਸ ਤੋਂ ਨਿਗਮ ਪ੍ਰਸ਼ਾਸਨ ਹੁਣ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਸਾਈਟ ’ਚ ਕੁਝ ਸੋਧ ਕਰ ਕੇ ਆਉਣ ਵਾਲੇ ਸਮੇਂ ਵਿਚ ਯੂਨੀਪੋਲ ਦੀ ਬੋਲੀ ਦਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਵੀ ਵਿਅਕਤੀ ਜਾਂ ਕੰਪਨੀ ਜ਼ਿਆਦਾ ਰੇਟ ਆਫਰ ਕਰੇ, ਉਸਨੂੰ ਹੀ ਯੂਨੀਪੋਲ ਅਲਾਟ ਹੋਵੇ। ਇਸ ਨਾਲ ਨਿਗਮ ਦੇ ਰੈਵੇਨਿਊ ਵਿਚ ਹੋਰ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਭਾਰੀ ਬਾਰਿਸ਼ ਨਾਲ ਰੋਪੜ 'ਚ ਬਣੇ ਹੜ੍ਹ ਵਰਗੇ ਹਾਲਾਤ, ਹਾਈ ਅਲਰਟ ਜਾਰੀ, ਰੇਲ ਸੇਵਾਵਾਂ ਰੱਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਮੀਂਹ ਕਾਰਨ ਸ੍ਰੀ ਅਨੰਦਪੁਰ ਸਾਹਿਬ 'ਚ ਵਿਗੜੇ ਹਾਲਾਤ, ਮੰਤਰੀ ਹਰਜੋਤ ਬੈਂਸ ਨੇ ਕੀਤੀ ਇਹ ਅਪੀਲ
NEXT STORY