ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਦਰ ਪੁਲਸ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨਲੀਲਾ ਖ਼ਤਮ ਕਰਨ ਦੇ ਇਕ ਮਾਮਲੇ ’ਚ 2 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਾਈ ਸ਼ਿਕਾਇਤ ’ਚ ਰਾਮ ਸਿੰਘ ਉਰਫ਼ ਲਾਡੀ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਮੁਹੱਲਾ ਅਜੀਤ ਨਗਰ ਵਾਸੀ ਅਸਲਾਮਾਬਾਦ ਨੇ ਦੱਸਿਆ ਕਿ ਉਹ ਬਿਜਲੀ ਦਾ ਕੰਮ ਕਰਦਾ ਹੈ। ਉਸ ਦੇ ਪਿਤਾ ਗੁਰਦਿਆਲ ਸਿੰਘ ਪੁੱਤਰ ਚਰਨ ਸਿੰਘ, ਜੋ ਰੇਲਵੇ ’ਚੋਂ ਪੈਨਸ਼ਨ ’ਤੇ ਆਏ ਸਨ।
ਉਸ ਦੇ ਪਿਤਾ ਕੋਲੋਂ ਉਸ ਦੇ ਮਾਸੜ ਮਦਨ ਪਾਲ ਸਿੰਘ ਬੈਂਸ ਪੁੱਤਰ ਖੇਮਨ ਸਿੰਘ ਅਤੇ ਮਾਸੀ ਕਿਰਨ ਵਾਸੀ ਡਿਪੂ ਵਾਲੀ ਗਲੀ ਅਸਲਾਮਾਬਾਦ ਥਾਣਾ ਸਦਰ ਨੇ ਪੈਸੇ ਉਧਾਰ ਲਏ ਸਨ। ਜਦੋਂ ਵੀ ਉਸ ਦੇ ਪਿਤਾ ਉਨ੍ਹਾਂ ਕੋਲੋਂ ਪੈਸੇ ਮੰਗਦੇ ਤਾਂ ਉਹ ਲੜਾਈ-ਝਗੜਾ ਕਰਦੇ ਸਨ, ਜਿਸ ਕਾਰਨ ਉਸ ਦੇ ਪਿਤਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਅਤੇ ਡਿਪ੍ਰੈਸ਼ਨ ’ਚ ਰਹਿੰਦੇ ਸਨ। ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਦੇ ਪਿਤਾ ਗੁਰਦਿਆਲ ਸਿੰਘ ਨੇ 11 ਦਸੰਬਰ ਨੂੰ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਕਾਰਨ ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਲੈ ਕੇ ਗਏ, ਜਿੱਥੋਂ ਉਨ੍ਹਾਂ ਨੂੰ ਆਈ. ਵੀ. ਆਈ. ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜਦ ਉਹ ਆਪਣੇ ਘਰ ਪਿਤਾ ਦਾ ਸਾਮਾਨ ਵੇਖ ਰਹੇ ਸਨ ਤਾਂ ਉਸ ਦੇ ਬੈੱਡ 'ਤੇ ਸਿਰਹਾਣੇ ਦੇ ਹੇਠਾਂ ਇਕ ਹੱਥ ਲਿਖਿਤ ਪੇਪਰ ਮਿਲਿਆ, ਜਿਸ ’ਤੇ ਉਨ੍ਹਾਂ ਨੇ ਲਿਖਿਆ ਸੀ ਕਿ ਇਹ ਕਾਗਜ਼ ਸਿਰਫ਼ ਲਾਡੀ ਨੂੰ ਹੀ ਦੇਣੇ ਹਨ।
ਇਹ ਵੀ ਪੜ੍ਹੋ : ਟ੍ਰੈਵਲ ਏਜੰਟ ਦੀ ਗੱਡੀ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹੁਣ 5 ਦੀ ਜਗ੍ਹਾ ਮੰਗੀ ਢਾਈ ਕਰੋੜ ਦੀ ਫਿਰੌਤੀ
ਉਸ ਦੇ ਪਿਤਾ ਨੇ ਲਿਖਿਆ ਸੀ ਕਿ ਮਦਨ ਪਾਲ ਸਿੰਘ ਬੈਂਸ ਅਤੇ ਉਸ ਦੀ ਪਤਨੀ ਕਿਰਨ ਵੱਲੋਂ 6 ਲੱਖ 52 ਹਜ਼ਾਰ ਰੁਪਏ ਨਾ ਦੇਣ ਦੇ ਕਾਰਨ ਅਤੇ ਗਾਲੀ-ਗਲੌਚ ਕਰਨ ਕਾਰਨ ਉਹ ਆਪਣੀ ਜੀਵਨਲੀਲਾ ਖ਼ਤਮ ਕਰ ਰਿਹਾ ਹੈ। ਮੇਰਾ ਪਰਿਵਾਰ ਸਹੀ ਹੈ ਅਤੇ ਆਗਿਆਕਾਰੀ ਹੈ। ਮੇਰੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਧੁੰਦ ਕਾਰਨ ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ, BSF ਦੇ ਲੈਫਟੀਨੈਂਟ ਕਰਨਲ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਏਜੰਟ ਦੀ ਗੱਡੀ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹੁਣ 5 ਦੀ ਜਗ੍ਹਾ ਮੰਗੀ ਢਾਈ ਕਰੋੜ ਦੀ ਫਿਰੌਤੀ
NEXT STORY