ਜਲੰਧਰ, (ਸ਼ੋਰੀ)– ਇਨ੍ਹੀਂ ਦਿਨੀਂ ਸਿਵਲ ਹਸਪਤਾਲ ਵਿਚ ਲਾਸ਼ਾਂ ਨੂੰ ਲੈ ਕੇ ਜਾਣ ਵਾਲੀਆਂ ਪ੍ਰਾਈਵੇਟ ਐਂਬੂਲੈਂਸਾਂ ਵਿਚ ਟਕਰਾਅ ਦਾ ਮਾਹੌਲ ਹੈ। ਹਸਪਤਾਲ ਵਿਚ ਸਰਗਰਮ ਕੁਝ ਪ੍ਰਾਈਵੇਟ ਐਂਬੂਲੈਂਸ ਚਾਲਕ ਲਾਸ਼ ਨੂੰ ਐਂਬੂਲੈਂਸ ਵਿਚ ਲਿਜਾਣ ਸਬੰਧੀ ਵਿਵਾਦ ਅਤੇ ਕੁੱਟਮਾਰ ਤੱਕ ਕਰ ਚੁੱਕੇ ਹਨ। ਇੰਨਾ ਹੀ ਨਹੀਂ, ਕਈ ਵਾਰ ਮਾਮਲਾ ਥਾਣਾ ਨੰਬਰ 4 ਵਿਚ ਵੀ ਪਹੁੰਚ ਚੁੱਕਾ ਹੈ ਪਰ ਹੁਣ ਨਵਾਂ ਹੀ ਕੰਮ ਹਸਪਤਾਲ ਵਿਚ ਸ਼ੁਰੂ ਹੋ ਗਿਆ ਹੈ। ਤੁਸੀਂ ਕੱਪੜਿਆਂ, ਕਾਰਾਂ, ਘਰੇਲੂ ਸਾਮਾਨ ਦੀ ਸੇਲ ਤਾਂ ਸੁਣੀ ਹੋਵੇਗੀ ਪਰ ਹਸਪਤਾਲ ਵਿਚ ਇਕ ਐਂਬੂਲੈਂਸ ਚਾਲਕ ਨੇ ਮੁਰਦਿਆਂ ਨੂੰ ਘਰ ਪਹੁੰਚਾਉਣ ਦੀ ਸੇਲ ਲਾਈ ਹੈ। ਜਾਣਕਾਰੀ ਮੁਤਾਬਕ ਹਸਪਤਾਲ ਵਿਚ ਜੇਕਰ ਕਿਸੇ ਦੀ ਮੌਤ ਹੁੰਦੀ ਹੈ ਤਾਂ ਮੁਰਦੇ ਨੂੰ ਉਸਦੇ ਘਰ ਪਹੁੰਚਾਉਣ ਲਈ ਸਰਕਾਰ ਵਲੋਂ ਸਰਕਾਰੀ ਐਂਬੂਲੈਂਸ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਸਰਗਰਮ ਕੁਝ ਪ੍ਰਾਈਵੇਟ ਐਂਬੂਲੈਂਸਾਂ ਵਾਲੇ ਹਸਪਤਾਲ ਵਿਚੋਂ ਮ੍ਰਿਤਕ ਲੋਕਾਂ ਨੂੰ ਚੁੱਕਦੇ ਹਨ। ਮੁਰਦਿਆਂ ਨੂੰ ਛੱਡਣ ਲਈ 500 ਰੁਪਏ ਰੇਟ ਫਿਕਸ ਹੈ ਪਰ ਇਕ ਐਂਬੂਲੈਂਸ ਚਾਲਕ ਨੇ ਬਾਕੀ ਲੋਕਾਂ ਦੇ ਰੇਟ ਤੋੜਨ ਲਈ ਆਪਣੇ ਰੇਟ ਘੱਟ ਕਰ ਦਿੱਤੇ ਤੇ 100 ਰੁਪਏ ਲੋਕਲ ਮੁਰਦਾ ਛੱਡਣ ਦਾ ਰੇਟ ਤੈਅ ਕਰ ਦਿੱਤਾ। ਇੰਨਾ ਹੀ ਨਹੀਂ, ਉਕਤ ਐਂਬੂਲੈਂਸ ਚਾਲਕ ਨੇ ਆਪਣੀ ਐਂਬੂਲੈਂਸ ਪਿੱਛੇ ਵੀ ਲਿਖਵਾ ਦਿੱਤਾ ਕਿ ਮੁਰਦਾ ਲਿਜਾਣ ਲਈ ਲੋਕਲ ਚੱਕਰ 100 ’ਚ ਤੇ 24 ਘੰਟੇ ਸਰਵਿਸ।
ਇਸ ਨੌਜਵਾਨ ਦੀ ਮੰਨੀਏ ਤਾਂ ਇਸ ਨੇ ਲੋਕਾਂ ਦੀ ਸੇਵਾ ਕਰਨ ਦੀ ਸੋਚੀ ਹੈ ਤੇ ਲੋਕਲ 100 ਰੁਪਏ ਹੀ ਲੈਣੇ ਤੈਅ ਕੀਤੇ ਹਨ ਪਰ ਜੇਕਰ ਮੁਰਦਾ ਸ਼ਹਿਰ ਜਾਂ ਸੂਬੇ ਤੋਂ ਬਾਹਰ ਛੱਡਿਆ ਜਾਣਾ ਹੈ ਤਾਂ ਉਹ ਤੈਅ ਰੇਟ ’ਤੇ ਹੀ ਪੈਸੇ ਲਵੇਗਾ।
ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਨਗਰ ਨਿਗਮ, ਹਰ ਬਿਲਡਿੰਗ ਦੀ ਪੋਲ ਖੋਲ੍ਹਾਂਗਾ : ਸੁਰੇਸ਼ ਸਹਿਗਲ
NEXT STORY