ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਅਧੀਨ ਆਉਂਦੀ ਪੁਲਸ ਚੌਂਕੀ ਭਰਤਗੜ੍ਹ ਦੇ ਕਸਬਾ ਸਰਸਾ ਨੰਗਲ ਵਿਖੇ ਅੱਜ ਤੜਕਸਾਰ ਕਰੀਬ 5 ਵਜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਟਿੱਪਰ ਚਾਲਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਅੱਜ ਤੜਕਸਾਰ ਕਰੀਬ 5 ਵਜੇ ਪਿੰਡ ਸਰਸਾ ਨੰਗਲ ਨਜ਼ਦੀਕ ਇਕ ਟਿੱਪਰ ਨੰਬਰ ਪੀ. ਬੀ. 65 ਏ. ਜ਼ੈੱਡ 9745 ਜੋਕਿ ਰੋਪੜ ਦੀ ਸਾਈਡ ਤੋਂ ਭਰਤਗੜ੍ਹ ਵੱਲ ਨੂੰ ਆ ਰਿਹਾ ਸੀ ਅਤੇ ਇਹ ਸਰਸਾ ਨੰਗਲ ਕੱਟ ਦੇ ਨਜ਼ਦੀਕ ਪੁੱਜਾ ਤਾਂ ਅੱਗੇ ਜਾ ਰਹੇ ਕੈਂਟਰ ਨੰਬਰ ਐੱਚ. ਪੀ. 64 ਏ. 2309 ਜਿਸ ਵਿਚ ਲੱਕੜ ਲੋਡ ਸੀ, ਦੇ ਚਾਲਕ ਨੇ ਟਿੱਪਰ ਦੇ ਅੱਗੇ ਇਕ ਦਮ ਸੜਕ ਦੇ ਵਿਚਕਾਰ ਬਰੇਕ ਮਾਰ ਦਿੱਤੀ ।
ਇਹ ਵੀ ਪੜ੍ਹੋ: ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ
ਇਸ ਦੌਰਾਨ ਟਿੱਪਰ ਕੈਂਟਰ ਦੇ ਪਿੱਛੇ ਆ ਕੇ ਵਜਿਆ, ਜਿਸ ਨਾਲ ਟਿੱਪਰ ਚਾਲਕ ਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਕਲਿਆਣਪੁਰ (31) ਟਿੱਪਰ ਦੇ ਕੈਬਿਨ ਵਿਚ ਬੁਰੀ ਤਰ੍ਹਾਂ ਫਸ ਗਿਆ। ਜਦੋਂ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੈਂਟਰ ਚਾਲਕ ਮਹਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਮੁੱਦੇ ’ਤੇ ਨਵਜੋਤ ਸਿੰਘ ਸਿੱਧੂ ਦਾ ਧਮਾਕੇਦਾਰ ਟਵੀਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਾਝਾ ਤੇ ਮਾਲਵਾ ਖੇਤਰ ਰੇਲ ਲਾਈਨਾਂ ਰਾਹੀਂ ਆਪਸ ’ਚ ਜੁੜਨਗੇ, ਰੇਲਵੇ ਮੰਤਰਾਲਾ ਖਰਚੇਗਾ 300 ਕਰੋੜ ਰੁਪਏ
NEXT STORY