ਜਲੰਧਰ (ਖੁਰਾਣਾ)–ਇਨ੍ਹੀਂ ਦਿਨੀਂ ਨਗਰ ਨਿਗਮ ਚੋਣਾਂ ਸਿਰ ’ਤੇ ਆ ਗਈਆਂ ਹਨ ਅਤੇ ਮਾਡਲ ਟਾਊਨ ਡੰਪ ਨੂੰ ਲੈ ਕੇ ਸੰਘਰਸ਼ ਦਾ ਅਲਟੀਮੇਟਮ ਪ੍ਰਸ਼ਾਸਨ ਨੂੰ ਮਿਲ ਚੁੱਕਾ ਹੈ। ਅਜਿਹੇ ਵਿਚ ਨਗਰ ਨਿਗਮ ਨੇ ਪਲਾਨਿੰਗ ਬਣਾ ਲਈ ਹੈ ਕਿ ਕੁਝ ਹੀ ਦਿਨਾਂ ਵਿਚ ਮਾਡਲ ਟਾਊਨ ਡੰਪ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਹੁਣ ਇਥੇ ਰੈਗ ਪਿਕਰਸ (ਕੂੜਾ ਚੁੱਕਣ ਵਾਲੇ) ਕੂੜਾ ਲੈ ਕੇ ਨਹੀਂ ਆਇਆ ਕਰਨਗੇ।
ਇਸ ਪਲਾਨਿੰਗ ਲਈ ਨਿਗਮ ਕਮਿਸ਼ਨਰ ਨੇ ਹੈਲਥ ਆਫਿਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਅਤੇ ਸੈਨੇਟਰੀ ਇੰਸ. ਅਸ਼ੋਕ ਭੀਲ ਦੀ ਡਿਊਟੀ ਲਾਈ ਹੋਈ ਹੈ। ਇਨ੍ਹਾਂ ਦੋਵਾਂ ਨੇ ਪਲਾਨਿੰਗ ਬਣਾਈ ਹੈ ਕਿ ਮਾਡਲ ਟਾਊਨ ਡੰਪ ’ਤੇ ਜੋ ਵੀ ਰੈਗ ਪਿਕਰਸ ਕੂੜਾ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਦੂਜੇ ਡੰਪ ਸਥਾਨਾਂ ’ਤੇ ਸ਼ਿਫਟ ਕਰ ਦਿੱਤਾ ਜਾਵੇ, ਜਿਹੜੇ ਉਨ੍ਹਾਂ ਦੇ ਨਜ਼ਦੀਕ ਪੈਂਦੇ ਹਨ।
ਇਹ ਵੀ ਪੜ੍ਹੋ- ਜਲੰਧਰ 'ਚ ਐਨਕਾਊਂਟਰ, ਬਦਮਾਸ਼ਾਂ ਨਾਲ ਪੁਲਸ ਦਾ ਮੁਕਾਬਲਾ, ਚੱਲੀਆਂ ਗੋਲ਼ੀਆਂ
ਰੈਗ ਪਿਕਰਸ ਨੂੰ ਲੰਮਾ ਰਸਤਾ ਤਹਿ ਕਰਨ ਲਈ ਮੁਸ਼ਕਿਲ ਪੇਸ਼ ਨਾ ਆਵੇ, ਇਸਦੇ ਲਈ ਉਨ੍ਹਾਂ ਨੂੰ ਮੰਗਲਵਾਰ 22 ਈ-ਰਿਕਸ਼ੇ ਦਿੱਤੇ ਗਏ। ਇਹ ਈ-ਰਿਕਸ਼ਾ ਮੰਗਲਵਾਰ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਰਾਜਵਿੰਦਰ ਕੌਰ ਥਿਆੜਾ ਨੇ ਨਿਗਮ ਕਮਿਸ਼ਨਰ ਅਤੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਦੀ ਹਾਜ਼ਰੀ ਵਿਚ ਰੈਗ ਪਿਕਰਸ ਨੂੰ ਸੌਂਪੇ। ਇਸ ਦੌਰਾਨ ਡਾ. ਸ਼੍ਰੀਕ੍ਰਿਸ਼ਨ ਸ਼ਰਮਾ, ਅਸ਼ੋਕ ਭੀਲ, ਸੰਨੀ ਸਹੋਤਾ, ਸੰਨੀ ਸੇਠੀ ਆਦਿ ਵੀ ਮੌਜੂਦ ਰਹੇ। 9 ਈ-ਰਿਕਸ਼ਾ ਉਨ੍ਹਾਂ ਨੰੂ ਪਹਿਲਾਂ ਹੀ ਸੌਂਪੇ ਜਾ ਚੁੱਕੇ ਹਨ ਅਤੇ 9 ਉਨ੍ਹਾਂ ਨੂੰ ਜਲਦ ਸੌਂਪੇ ਜਾ ਰਹੇ ਹਨ।
ਨਿਗਮ ਦੀ ਪਲਾਨਿੰਗ ਅਨੁਸਾਰ ਹੁਣ ਮਾਡਲ ਟਾਊਨ ਡੰਪ ’ਤੇ ਆਉਂਦਾ ਸਾਰਾ ਕੂੜਾ ਫੋਲੜੀਵਾਲ ਪਲਾਂਟ ਦੇ ਅੰਦਰ ਬਣੇ ਡੰਪ, ਜੋਤੀ ਨਗਰ ਡੰਪ ਅਤੇ ਬਸਤੀ ਸ਼ੇਖ ਸਥਿਤ ਬਨਖੰਡੀ ਡੰਪ ’ਤੇ ਜਾਇਆ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਮਾਡਲ ਟਾਊਨ ਡੰਪ ’ਤੇ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 20 ਦਾ ਵੀ ਕੂੜਾ ਆਉਂਦਾ ਹੁੰਦਾ ਸੀ, ਉਸ ਨੂੰ ਹੁਣ ਕੇਂਦਰੀ ਡੰਪ ’ਤੇ ਪੈਂਦੇ ਪਲਾਜ਼ਾ ਚੌਕ ਡੰਪ ਜਾਂ ਨੇੜੇ ਹੀ ਕਿਸੇ ਹੋਰ ਸਥਾਨ ’ਤੇ ਭੇਜਿਆ ਜਾਵੇਗਾ। ਹੁਣ ਵੇਖਣਾ ਹੈ ਕਿ ਨਿਗਮ ਦੀ ਇਹ ਪਲਾਨਿੰਗ ਕਦੋਂ ਤਕ ਅਤੇ ਕਿੰਨੇ ਸਮੇਂ ਤਕ ਕਾਮਯਾਬ ਰਹਿੰਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਆਈ ਸਾਹਮਣੇ, 7 ਜ਼ਿਲ੍ਹਿਆਂ 'ਚ ਜਾਰੀ ਹੋਇਆ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੇ ਨਸ਼ਾ ਸਮੱਗਲਰ ਨੂੰ ਕਪੂਰਥਲਾ ਤੋਂ ਭੇਜਿਆ ਗਿਆ ਬਠਿੰਡਾ ਜੇਲ੍ਹ
NEXT STORY