ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਇੱਥੇ ਪਿੰਡ ਕਰਾਲਾ ਦੇ ਨੇੜੇ ਇਕ ਟਰੇਨ ਦੇ ਏ. ਸੀ. ਡੱਬੇ ਹੇਠੋਂ ਅਚਾਨਕ ਧੂੰਆਂ ਨਿਕਲਣ ਲੱਗ ਗਿਆ। ਇਸ ਤੋਂ ਬਾਅਦ ਡਰਾਈਵਰ ਨੇ ਟਰੇਨ ਰੋਕੀ ਤਾਂ ਯਾਤਰੀ ਟਰੇਨ 'ਚੋਂ ਭੱਜਣ ਲੱਗੇ। ਜਾਣਕਾਰੀ ਮੁਤਾਬਕ ਉੱਤਰ ਕ੍ਰਾਂਤੀ ਰੇਲਗੱਡੀ ਪਠਾਨਕੋਟ ਵੱਲ ਜਾ ਰਹੀ ਸੀ।
ਇਹ ਵੀ ਪੜ੍ਹੋ : ਜਵਾਈ ਗਿਆ ਸੀ ਵਿਦੇਸ਼, ਪਿੱਛੋਂ ਧੀ ਨੇ ਚਾੜ੍ਹ ਦਿੱਤਾ ਚੰਨ, ਸੁਣੋ ਹੈਰਾਨ ਕਰਨ ਵਾਲੀ ਕਹਾਣੀ
ਇਸ ਦੌਰਾਨ ਗੱਡੀ ਦੇ ਏ. ਸੀ. ਡੱਬੇ ਹੇਠੋਂ ਬੈਰਿੰਗ ਜਾਮ ਹੋਣ ਕਾਰਨ ਧੂੰਏਂ ਦਾ ਗੁਬਾਰ ਉੱਠਦਾ ਹੋਇਆ ਦਿਖਾਈ ਦਿੱਤਾ। ਇਸ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਅਤੇ ਡਰਾਈਵਰ ਨੇ ਰੇਲਗੱਡੀ ਰੋਕ ਲਈ।
ਇਹ ਵੀ ਪੜ੍ਹੋ : ਕਿਸਾਨਾਂ ਅੰਦੋਲਨ ਕਾਰਨ ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੀਆਂ ਕਈ ਟਰੇਨਾਂ ਰੱਦ, ਪਰੇਸ਼ਾਨੀ 'ਚ ਲੋਕ
ਟਰੇਨ ਰੋਕਦੇ ਹੀ ਇਸ 'ਚ ਸਵਾਰ ਯਾਤਰੀ ਬਾਹਰ ਨੂੰ ਭੱਜੇ। ਫਿਲਹਾਲ ਧੂੰਏਂ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ATM 'ਚੋਂ ਪੈਸੇ ਕਢਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਬੰਦੇ ਦੇ ਅਕਾਊਂਟ 'ਚੋਂ ਕੱਟੇ ਗਏ 85000, ਜਾਣੋ ਕਿਵੇਂ
NEXT STORY