ਜਲੰਧਰ (ਸ਼ੋਰੀ)–ਦੋਮੋਰੀਆ ਪੁਲ ਨੇੜੇ ਪੈਂਦੇ ਦੌਲਤਪੁਰੀ ਮੁਹੱਲੇ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਧਿਰਾਂ ਵਿਚ ਵਿਵਾਦ ਹੋ ਗਿਆ। ਇਸ ਦੌਰਾਨ ਕੁੱਟਮਾਰ ਅਤੇ ਜੰਮ ਕੇ ਗਾਲੀ-ਗਲੋਚ ਹੋਇਆ। ਦੋਵਾਂ ਧਿਰਾਂ ਦੇ ਜ਼ਖ਼ਮੀ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਐੱਮ. ਐੱਲ. ਆਰ. ਕਟਵਾਉਣ ਪੁੱਜੇ, ਉਥੇ ਵੀ ਉਹ ਆਪਸ ਵਿਚ ਉਲਝਣ ਲੱਗੇ ਤੇ ਗਾਲੀ-ਗਲੋਚ ਕਰ ਕੇ ਵਾਰਡ ਵਿਚ ਹੰਗਾਮਾ ਕੀਤਾ।
ਇਸ ਤੋਂ ਪਹਿਲਾਂ ਕਿ ਉਹ ਆਪਸ ਵਿਚ ਦੁਬਾਰਾ ਕੁੱਟਮਾਰ ਕਰਦੇ, ਸਿਵਲ ਹਸਪਤਾਲ ਵਿਚ ਤਾਇਨਾਤ ਏ. ਐੱਸ. ਆਈ. ਦਲਬੀਰ ਸਿੰਘ, ਥਾਣਾ ਨੰਬਰ 4 ਤੋਂ ਏ. ਐੱਸ. ਆਈ. ਸੁੱਚਾ ਸਿੰਘ ਪੁਲਸ ਫ਼ੋਰਸ ਲੈ ਕੇ ਪੁੱਜੇ ਅਤੇ ਹੰਗਾਮਾ ਕਰਨ ਵਾਲਿਆਂ ਨੂੰ ਐਮਰਜੈਂਸੀ ਵਾਰਡ ਵਿਚੋਂ ਬਾਹਰ ਕੱਢਿਆ। ਇਸ ਦੇ ਨਾਲ ਹੀ ਜ਼ਖ਼ਮੀ ਨੇ ਆਪਣੀ ਐੱਮ. ਐੱਲ. ਆਰ. ਡਾਕਟਰ ਕੋਲੋਂ ਕਟਵਾਉਣ ਤੋਂ ਬਾਅਦ ਥਾਣਾ ਰਾਮਾ ਮੰਡੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ: ਬੋਰਵੈੱਲ ’ਚ ਡਿੱਗੇ ਬੱਚੇ ਦੀ ਮਾਂ ਦਾ ਛਲਕਿਆ ਦਰਦ, ਰੋਂਦਿਆਂ ਬੋਲੀ, ‘ਬੋਰਵੈੱਲ ’ਚੋਂ ਮੈਨੂੰ ਪੁਕਾਰ ਰਿਹੈ’
ਪਹਿਲੀ ਧਿਰ ਦੀ ਜ਼ਖ਼ਮੀ ਸੀਮਾ ਪਤਨੀ ਅਰਜੁਨ ਨੇ ਦੱਸਿਆ ਕਿ ਇਲਾਕੇ ਵਿਚ ਰਹਿਣ ਵਾਲੇ ਕੁਝ ਲੋਕ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ, ਨਸ਼ਾ ਵੇਚਦੇ ਹਨ। ਉਨ੍ਹਾਂ ਨੂੰ ਰੋਕਣ ਦੀ ਰੰਜਿਸ਼ ’ਚ ਉਨ੍ਹਾਂ ਉਸ ’ਤੇ ਹਮਲਾ ਕੀਤਾ ਅਤੇ ਉਸ ਦੀ ਜਾਨ ਬਚਾਉਣ ਆਈ ਭਤੀਜੀ ਰਜਨੀ ਤੇ ਭਾਬੀ ਵੀਨਾ ਨਾਲ ਵੀ ਕੁੱਟਮਾਰ ਕੀਤੀ। ਉਥੇ ਹੀ, ਦੂਜੀ ਧਿਰ ਦਾ ਦੋਸ਼ ਸੀ ਕਿ ਰਾਣੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਹੈ। ਉਹ ਕੋਈ ਨਸ਼ਾ ਨਹੀਂ ਵੇਚਦੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਤੋਂ ਵੱਡੀ ਖ਼ਬਰ, ਗੜ੍ਹਦੀਵਾਲਾ ਵਿਖੇ ਬੋਰਵੈੱਲ ’ਚ ਡਿੱਗਿਆ 6 ਸਾਲਾ ਮਾਸੂਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਿਵਲ ਹਸਪਤਾਲ ’ਚ ਦਾਖ਼ਲ ਨਸ਼ੇੜੀ ਨੇ ਕੀਤਾ ਹੰਗਾਮਾ, ਚਾਕੂ ਲੈ ਡਾਕਟਰ ਵੱਲ ਵਧਿਆ
NEXT STORY