ਮਾਹਿਲਪੁਰ (ਜਸਵੀਰ)-ਮਾਹਿਲਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ ’ਤੇ ਮਾਹਿਲਪੁਰ ਨਜ਼ਦੀਕ ਮਾਰਕਫੈੱਡ ਨੇੜੇ ਤੜਕਸਾਰ ਸੜਕ ਵਿਚਕਾਰ ਖੜ੍ਹੇ ਆਵਾਰਾ ਪਸ਼ੂਆਂ ਦੇ ਝੁੰਡ ਨਾਲ ਇਕ ਕਾਰ ਅਤੇ ਇਕ ਟਰੱਕ ਟਕਰਾਅ ਗਏ, ਜਿਸ ਕਾਰਨ ਦੋ ਪਸ਼ੂਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ ਚਾਲਕ ਪੰਕਜ ਡਡਵਾਲ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਮੈਂ ਆਪਣੇ ਪਿਤਾ ਅੰਗਦ ਕੁਮਾਰ ਨਾਲ ਚੰਡੀਗੜ੍ਹ ਤੋਂ ਆਪਣੀ ਸਵਿੱਫਟ ਕਾਰ ਨੰਬਰ ਪੀ. ਬੀ. 07 ਸੀ. ਈ. 0772 ਵਿਚ ਮਾਹਿਲਪੁਰ ਅਤੇ ਟੂਟੋਮਜਾਰਾ ਵਿਚਕਾਰ ਮਾਰਕਫੈੱਡ ਨਜ਼ਦੀਕ ਪਹੁੰਚਿਆ ਤਾਂ ਆਵਾਰਾ ਪਸ਼ੂਆਂ ਦਾ ਝੁੰਡ ਸੜਕ ਪਾਰ ਕਰ ਰਿਹਾ ਸੀ। ਮੇਰੀ ਕਾਰ ਦੀਆਂ ਲਾਈਟਾਂ ਵੇਖ ਕੇ ਸਾਰੇ ਪਸ਼ੂ ਆਸੇ-ਪਾਸੇ ਦੌੜਨ ਲੱਗੇ।
ਇਸ ਦੌਰਾਨ ਮੇਰੀ ਕਾਰ ਇਕ ਵੱਛੇ ਨਾਲ ਟਕਰਾ ਗਈ, ਉਸੇ ਸਮੇਂ ਇਕ ਟਰੱਕ ਗੜ੍ਹਸ਼ੰਕਰ ਵੱਲੋਂ ਆ ਰਿਹਾ ਸੀ, ਜੋ ਦੂਜੇ ਪਸ਼ੂ ਨਾਲ ਟਕਰਾ ਗਿਆ। ਮੇਰੀ ਕਾਰ ਵਿਚ ਮੇਰੇ ਪਿਤਾ ਤੋਂ ਇਲਾਵਾ ਮੇਰਾ ਤਾਇਆ ਅਵਤਾਰ ਸਿੰਘ ਅਤੇ ਮਾਸੀ ਸੁਸ਼ਮਾ ਦੇਵੀ ਵੀ ਸਵਾਰ ਸਨ। ਕਾਰ ਵਿਚ ਏਅਰ ਬੈਗ ਹੋਣ ਕਰਕੇ ਕਿਸੇ ਦਾ ਨੁਕਸਾਨ ਨਹੀਂ ਹੋਇਆ ਪਰ ਮੇਰੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਪਸ਼ੂਆਂ ਦੀ ਮੌਤ ਹੋ ਗਈ। ਟਰੱਕ ਚਾਲਕ ਬਿਨਾਂ ਟਰੱਕ ਰੋਕੇ ਚਲਦਾ ਬਣਿਆ। ਥਾਣਾ ਮਾਹਿਲਪੁਰ ਦੀ ਪੁਲਸ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ- ਬਿਨਾਂ ਬੁਲਾਏ ਵਿਆਹ ਸਮਾਗਮ 'ਚ ਪਹੁੰਚੇ ਪੁਲਸ ਮੁਲਾਜ਼ਮਾਂ ਦੀ ਹਰਕਤ ਨੇ ਉਡਾਏ ਹੋਸ਼, ਵੀਡੀਓ ਹੋਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਡਾਲਰਾਂ ਦੀ ਚਮਕ-ਧਮਕ ’ਚ ਗੁਆਚ ਕੇ ਕੈਨੇਡਾ ਗਏ ਪੰਜਾਬੀ ਵਿਦਿਆਰਥੀ ਮਿੱਟੀ ਦੇ ਮੋਹ ਨੂੰ ਲੱਗੇ ਤਰਸਣ
NEXT STORY