ਜਲੰਧਰ (ਮਹੇਸ਼)– ਸਬਜ਼ੀ ਵੇਚਣ ਦਾ ਕੰਮ ਛੱਡ ਕੇ ਹੈਰੋਇਨ ਸਮੱਗਲਰ ਬਣੇ ਚਿਰਾਗ ਮਨਚੰਦਾ ਉਰਫ ਲਵ ਪੁੱਤਰ ਵਿੱਕੀ ਮਨਚੰਦਾ ਨਿਵਾਸੀ ਕਿਰਾਏਦਾਰ ਗਲੀ ਨੰਬਰ 10, ਸ਼ਿਵ ਨਗਰ ਫਾਟਕ ਜਲੰਧਰ ਨੂੰ ਕ੍ਰਾਈਮ ਬ੍ਰਾਂਚ ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਦੀ ਤਲਾਸ਼ੀ ਲੈਣ ’ਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ।
ਕ੍ਰਾਈਮ ਬ੍ਰਾਂਚ ਦੇ ਮੁਖੀ ਇੰਸ. ਹਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲਵ ਬਿਨਾਂ ਨੰਬਰੀ ਕਾਲੇ ਰੰਗ ਦੀ ਐਕਟਿਵਾ ’ਤੇ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸਨੂੰ ਉਸਦੀ ਮੰਜ਼ਿਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਖਾਲੀ ਪਲਾਟ ਨਜ਼ਦੀਕ ਦੁਰਗਾ ਮੰਦਿਰ ਅਮਰ ਨਗਰ ਜਲੰਧਰ ਤੋਂ ਕਾਬੂ ਕਰਨ ਵਿਚ ਸਫਲਤਾ ਹਾਸਲ ਕਰ ਲਈ। ਉਸ ਖਿਲਾਫ ਥਾਣਾ ਨੰਬਰ 1 ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ 139 ਨੰਬਰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ
ਇੰਸ. ਹਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਕ੍ਰਾਈਮ ਬ੍ਰਾਂਚ ਵੱਲੋਂ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਚਿਰਾਗ ਮਨਚੰਦਾ ਉਰਫ ਲਵ ਦੀ ਉਮਰ 20 ਸਾਲ ਹੈ ਅਤੇ ਉਹ 9ਵੀਂ ਜਮਾਤ ਤਕ ਪੜ੍ਹਿਆ ਹੈ। ਉਹ ਪਹਿਲਾਂ ਮਕਸੂਦਾਂ ਮੰਡੀ 'ਚ ਸਬਜ਼ੀ ਵੇਚਦਾ ਸੀ। 3 ਮਹੀਨੇ ਪਹਿਲਾਂ ਉਸਨੇ ਇਹ ਕੰਮ ਛੱਡ ਕੇ ਨਸ਼ਿਆਂ ਦੇ ਕਾਰੋਬਾਰ ਵਿਚ ਆਸਾਨੀ ਨਾਲ ਪੈਸੇ ਕਮਾਉਣ ਦੇ ਇਰਾਦੇ ਨਾਲ ਹੈਰੋਇਨ ਵੇਚਣੀ ਸ਼ੁਰੂ ਕਰ ਦਿੱਤੀ। ਲਵ ਨੇ ਦੱਸਿਆ ਕਿ ਉਹ ਅਮਨ ਨਗਰ ਵਿਚ ਬੰਟੀ ਨਾਂ ਦੇ ਨਸ਼ਾ ਸਮੱਗਲਰ ਤੋਂ 2500 ਰੁਪਏ ਦੇ ਹਿਸਾਬ ਨਾਲ ਹੈਰੋਇਨ ਲੈ ਕੇ ਆਉਂਦਾ ਸੀ ਅਤੇ ਅੱਗੇ 2800 ਰੁਪਏ ਦੇ ਹਿਸਾਬ ਨਾਲ ਵੇਚਦਾ ਸੀ।
ਇਹ ਵੀ ਪੜ੍ਹੋ- ਪਟਿਆਲਾ ਪੁਲਸ ਨੇ 6 ਕਿੱਲੋ 200 ਗ੍ਰਾਮ ਅਫੀਮ ਸਮੇਤ 3 ਔਰਤਾਂ ਸਣੇ 4 ਨੂੰ ਕੀਤਾ ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਫਿਰ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪਾਠੀ ਸਿੰਘ ਨੇ ਹੀ ਕੀਤਾ ਇਹ ਪਾਪ
NEXT STORY