ਰੂਪਨਗਰ (ਵਿਜੇ)-ਨਸ਼ੇੜੀ ਪਤੀ ਤੋਂ ਤੰਗ ਆਈ ਔਰਤ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਗਈ। ਖ਼ੁਦਕੁਸ਼ੀ ਕਰਨ ਤੋਂ ਬਾਅਦ ਉਸ ਦੇ ਭਰਾ ਦੇ ਬਿਆਨਾਂ ’ਤੇ ਪੁਲਸ ਨੇ ਕਸੂਰਵਾਰ ਪਤੀ ਅਤੇ ਸਹੁਰੇ ਖਿਲਾਫ ਮੁੱਕਦਮਾ ਦਰਜ ਕੀਤਾ ਹੈ। ਪੁਲਸ ਥਾਣਾ ਸਿਟੀ ਰੂਪਨਗਰ ਦੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਨਰਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਹਰੀਦਾਸ ਕਾਲੋਨੀ ਨਾਭਾ (ਪਟਿਆਲਾ) ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਭੈਣ ਬਨੀਤਾ ਦਾ ਵਿਆਹ ਕਰੀਬ 12 ਸਾਲ ਪਹਿਲਾਂ ਰਮੇਸ਼ ਕੁਮਾਰ ਪੁੱਤਰ ਰਣਜੀਤ ਸਿੰਘ ਵਾਸੀ ਹਰਗੋਬਿੰਦ ਨਗਰ ਰੂਪਨਗਰ ਨਾਲ ਹੋਇਆ ਸੀ।
ਬਨੀਤਾ ਦਾ ਪਤੀ ਰਮੇਸ਼ ਕੁਮਾਰ ਨਸ਼ੇ ਕਰਨ ਦਾ ਆਦੀ ਸੀ ਅਤੇ ਅਕਸਰ ਹੀ ਉਸ ਦੀ ਭੈਣ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਇਸ ਵਿਚ ਉਸ ਦਾ ਪਿਤਾ ਰਣਜੀਤ ਸਿੰਘ (ਬਨੀਤਾ ਦਾ ਸਹੁਰਾ) ਵੀ ਆਪਣੇ ਲਡ਼ਕੇ ਦਾ ਸਾਥ ਦਿੰਦਾ ਸੀ। ਇਸ ਕੁੱਟਮਾਰ ਤੋਂ ਤੰਗ ਤੋਂ ਆ ਕੇ ਉਸ ਦੀ ਭੈਣ ਬਨੀਤਾ ਨੇ ਬੀਤੀ 2 ਫਰਵਰੀ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਦੀ ਪੀ. ਜੀ. ਆਈ. ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਸ਼ਿਕਾਇਤਕਰਤਾ ਮ੍ਰਿਤਕਾ ਦੇ ਭਰਾ ਨਰਿੰਦਰ ਸਿੰਘ ਦੇ ਬਿਆਨਾਂ ’ਤੇ ਥਾਣਾ ਸਿਟੀ ਪੁਲਸ ਨੇ ਪਤੀ ਅਤੇ ਸਹੁਰੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ-ਪਡ਼ਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪਟਿਆਲਾ ਵਿਖੇ ਭਾਖੜਾ ਨਹਿਰ 'ਚ ਡਿੱਗੀ ਗੈਸ ਸਿਲੰਡਰਾਂ ਨਾਲ ਭਰੀ ਗੱਡੀ, ਡਰਾਈਵਰ ਲਾਪਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਮਿਸ਼ਨਰੇਟ ਪੁਲਸ ਵੱਲੋਂ ਸਨੈਚਰਾਂ ਖ਼ਿਲਾਫ਼ ਮੁਹਿੰਮ ਜਾਰੀ, ਦੋ ਨੂੰ ਪੰਜ ਮੋਟਰਸਾਈਕਲਾਂ ਅਤੇ ਇੱਕ ਮੋਬਾਈਲ ਸਣੇ ਕੀਤਾ ਗ੍ਰਿਫ਼ਤਾਰ
NEXT STORY