ਹੈਲਥ ਡੈਸਕ- ਅਸੀਂ ਸਾਰੇ ਜਾਣਦੇ ਹਾਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਸਿਹਤ ਲਈ ਕਿੰਨੀਆਂ ਫਾਇਦੇਮੰਦ ਹਨ। ਇਨ੍ਹਾਂ ਨੂੰ 'ਪੋਸ਼ਣ ਦਾ ਪਾਵਰਹਾਊਸ' ਕਿਹਾ ਜਾਂਦਾ ਹੈ। ਪਾਲਕ ਵੀ ਇਨ੍ਹਾਂ ਵਿੱਚੋਂ ਇੱਕ ਹੈ ਤੇ ਆਪਣੇ ਪੌਸ਼ਟਿਕ ਤੱਤਾਂ ਲਈ ਜਾਣੀ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਪਾਲਕ ਕੁਝ ਲੋਕਾਂ ਲਈ ਫਾਇਦੇਮੰਦ ਹੋਣ ਦੀ ਬਜਾਏ ਨੁਕਸਾਨਦੇਹ ਵੀ ਸਾਬਿਤ ਹੋ ਸਕਦੀ ਹੈ? ਹਾਂ, ਇਹ ਸੱਚ ਹੈ! ਡਾਕਟਰ ਕੁਝ ਲੋਕਾਂ ਨੂੰ ਪਾਲਕ ਦਾ ਸੇਵਨ ਕਰਨ ਤੋਂ ਬਚਣ ਦੀ ਸਲਾਹ ਦਿੰਦੇ ਹਨ। ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਪਾਲਕ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਕਿਉਂ।
ਇਹ ਵੀ ਪੜ੍ਹੋ-ਤੁਸੀਂ ਜਾਣਦੇ ਹੋ ਬੇਹੱਦ ਜ਼ਿਆਦਾ ਮਟਰ ਖਾਣ ਦੇ ਨੁਕਸਾਨ?
ਗੁਰਦੇ ਦੀ ਪੱਥਰੀ ਦਾ ਖ਼ਤਰਾ
ਪਾਲਕ 'ਚ ਆਕਸਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਕੈਲਸ਼ੀਅਮ ਦੇ ਨਾਲ ਆਕਸਾਲੇਟ ਗੁਰਦੇ ਦੀ ਪੱਥਰੀ ਦਾ ਕਾਰਨ ਬਣ ਸਕਦਾ ਹੈ। ਇਸ ਲਈ ਕਿਡਨੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਪਾਲਕ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ।
ਪਾਚਨ ਸਬੰਧੀ ਸਮੱਸਿਆਵਾਂ
ਪਾਲਕ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾ ਮਾਤਰਾ 'ਚ ਫਾਈਬਰ ਦਾ ਸੇਵਨ ਕਰਨ ਨਾਲ ਕਬਜ਼, ਪੇਟ ਫੁੱਲਣਾ ਅਤੇ ਗੈਸ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਲਈ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਜ਼ਿਆਦਾ ਪਾਲਕ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ-ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ ਮਜ਼ਾ
ਥਾਇਰਾਇਡ ਦੀ ਸਮੱਸਿਆ
ਪਾਲਕ ਵਿਚ ਗੋਇਟ੍ਰੋਜੇਨਿਕ ਤੱਤ ਪਾਏ ਜਾਂਦੇ ਹਨ, ਜੋ ਥਾਇਰਾਇਡ ਗਲੈਂਡ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ। ਥਾਇਰਾਇਡ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ।
ਕੁਝ ਦਵਾਈਆਂ ਦਾ ਅਸਰ ਘੱਟ ਹੋਣਾ
ਪਾਲਕ 'ਚ ਵਿਟਾਮਿਨ ਕੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਵਿਟਾਮਿਨ ਕੇ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਦੇ ਅਸਰ ਨੂੰ ਘਟਾ ਸਕਦਾ ਹੈ। ਇਸ ਲਈ ਜੋ ਲੋਕ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹਨ, ਉਨ੍ਹਾਂ ਨੂੰ ਪਾਲਕ ਦਾ ਸੇਵਨ ਸੀਮਤ ਮਾਤਰਾ ਵਿਚ ਹੀ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ-ਤੁਸੀਂ ਜਾਣਦੇ ਹੋ 'Half Boiled Egg' ਖਾਣ ਦੇ ਫ਼ਾਇਦੇ?
ਐਲਰਜੀ ਦਾ ਖ਼ਤਰਾ
ਕੁਝ ਲੋਕਾਂ ਨੂੰ ਪਾਲਕ ਤੋਂ ਐਲਰਜੀ ਹੋ ਸਕਦੀ ਹੈ। ਜੇ ਤੁਹਾਨੂੰ ਪਾਲਕ ਖਾਣ ਤੋਂ ਬਾਅਦ ਖਾਰਿਸ਼, ਸੋਜ਼ਿਸ਼ ਜਾਂ ਸਾਹ ਲੈਣ ਵਿਚ ਤਕਲੀਫ਼ ਵਰਗੀਆਂ ਸਮੱਸਿਆਵਾਂ ਹੋਣ ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਪਾਲਕ 'ਚ ਮੌਜੂਦ ਆਕਸੈਲਿਕ ਐਸਿਡ ਅਤੇ ਫਾਈਟੇਟਸ ਨਾਂ ਦੇ ਤੱਤ ਕੈਲਸ਼ੀਅਮ ਦੇ ਸੋਖਣ 'ਚ ਰੁਕਾਵਟ ਬਣਦੇ ਹਨ। ਇਸ ਲਈ ਜ਼ਿਆਦਾ ਪਾਲਕ ਖਾਣ ਨਾਲ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ ਤੇ ਹੱਡੀਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਜੇ ਤੁਹਾਨੂੰ ਪਹਿਲਾਂ ਤੋਂ ਹੀ ਹੱਡੀਆਂ ਸਬੰਧੀ ਕੋਈ ਸਮੱਸਿਆ ਹੈ, ਤਾਂ ਤੁਹਾਨੂੰ ਪਾਲਕ ਦਾ ਸੇਵਨ ਸੀਮਤ ਕਰਨਾ ਚਾਹੀਦਾ ਹੈ ਜਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖੁਰਾਕ 'ਚ ਸ਼ਾਮਲ ਕਰੋ 'ਵੇਸਣ ਦੀ ਰੋਟੀ', ਹੋਣਗੇ ਬਾਕਮਾਲ ਫ਼ਾਇਦੇ
NEXT STORY